30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹੰਡਿਆਇਆ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪਿਸ਼ੌਰਾ ਸਿੰਘ ਨਾਦ ਸਰਬਸੰਮਤੀ ਨਾਲ ਬਣੇ ਪ੍ਰਧਾਨ

ਹੰਡਿਆਇਆ 29 ਅਗਸਤ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਹੰਡਿਆਇਆ ਦੀ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਵਿਚ ਪਿਸ਼ੌਰਾ ਸਿੰਘ ਨਾਦ ਨੂੰ ਪ੍ਰਧਾਨ, ਰਾਮ ਸਿੰਘ ਭੰਗਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਦੀਪ ਸਿੰਘ ਸੰਧੂ ਪਿੰਡ ਕੋਠੇ ਗੁਰੂ ਨੂੰ ਉਪ ਪ੍ਰਧਾਨ ਚੁਣਿਆ ਗਿਆ।

ਅਜੀਤ ਡੈਸਕ 30-08-2026
ਹੰਡਿਆਇਆ 29 ਅਗਸਤ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਹੰਡਿਆਇਆ ਦੀ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਵਿਚ ਪਿਸ਼ੌਰਾ ਸਿੰਘ ਨਾਦ ਨੂੰ ਪ੍ਰਧਾਨ, ਰਾਮ ਸਿੰਘ ਭੰਗਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਦੀਪ ਸਿੰਘ ਸੰਧੂ ਪਿੰਡ ਕੋਠੇ ਗੁਰੂ ਨੂੰ ਉਪ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਸ: ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਇੰਚਾਰਜ ਸ: ਹਰਿੰਦਰ ਸਿੰਘ ਧਾਲੀਵਾਲ ਵਲੋਂ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਗਰ ਪੰਚਾਇਤ ਹੰਡਿਆਇਆ ਅਤੇ ਸਮੂਹ ਕਿਸਾਨ ਭਰਾਵਾਂ ਵਲੋਂ ਸਿਰੋਪਾਉ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ, ਗੁਰਮੀਤ ਸਿੰਘ, ਵੀਰ ਸਿੰਘ ਤਾਜਪੁਰੀਆ, ਛਪਿੰਦਰ ਸਿੰਘ, ਬਲਜੀਤ ਸਿੰਘ ਔਲਖ, ਰਵਿੰਦਰ ਕੌਰ ਧਾਲੀਵਾਲ, ਕੁਲਦੀਪ ਕੌਰ, ਦਰਸ਼ਨ ਸਿੰਘ, ਹਰਦੇਵ ਸਿੰਘ ਕਾਲਾ ਬਲਾਕ ਪ੍ਰਧਾਨ, ਬਸਾਵਾ ਸਿੰਘ ਭਰੀ ਚੇਅਰਮੈਨ, ਅਵਤਾਰ ਸਿੰਘ ਸੋਨੀ ਸਿੱਧੂ, ਬਲਵੀਰ ਸਿੰਘ ਐਮ.ਸੀ.,ਲਖਵੀਰ ਸਿੰਘ ਕੋਠੇ ਗੁਰੂ ,ਗੁਰਦੀਪ ਸਿੰਘ ਨੰਬਰਦਾਰ, ਲੀਲਾ ਸਿੰਘ ਸਾਬਕਾ ਪ੍ਰਧਾਨ,ਗੁਰਚਰਨ ਸਿੰਘ ਸਾਬਕਾ ਪ੍ਰਧਾਨ,ਸਾਬਕਾ ਸਰਪੰਚ ਦਰਸ਼ਨ ਸਿੰਘ ਦੁਲੱਟ,ਗੁਰਮੇਲ ਸਿੰਘ ਦੁੱਲਟ,ਰਾਜੂ ਧਨੌਲਾ, ਸਾਬਕਾ ਪ੍ਰਧਾਨ ਭੋਲਾ ਸਿੰਘ ਖੱਬਲਪੱਟ, ਅਮਰਜੀਤ ਸਿੰਘ, ਜਗਤਾਰ ਸਿੰਘ ਸਕੱਤਰ, ਚਾਨਣ ਸਿੰਘ ਸੇਲਜ਼ਮੈਨ, ਜਸ਼ਨਦੀਪ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਰਕਾਰ ਦੀ ਸਿੱਧੀ ਪਹੁੰਚ ਬਣੀ-ਹਰਚਰਨ ਸਿੰਘ ਮਾਨ ਅਗਲੀ ਖ਼ਬਰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਮਨਾਇਆ ਜਾਵੇਗਾ ‘ਕਾਲਾ ਅਧਿਆਪਕ ਦਿਵਸ’-ਰਾਜ ਮਹਿੰਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।