31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕਿਸਾਨ ਯੂਨੀਅਨ ਵਲੋਂ ਪਿੰਡਾਂ ’ਚ ਕਿਸਾਨਾਂ ਨਾਲ ਮੀਟਿੰਗ

ਚੀਮਾ ਮੰਡੀ, 30 ਅਗਸਤ (ਗੁਰਜੀਤ ਸਿੰਘ ਚਹਿਲ) - ਕਿਸਾਨ- ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ‘ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ’ ਦੇ ਫਲੈਕਸ ਪਿੰਡਾਂ ਵਿੱਚ ਲਾਉਣ ਦੀ ਸ਼ੁਰੂਆਤ ਵਜੋਂ ਬਲਾਕ ਸੁਨਾਮ ਦੇ ਪਿੰਡਾਂ ਚੀਮਾਂ , ਛਾਜਲੀ, ਬਿਗੜਵਾਲ, ਤੋਲਾਵਾਲ, ਧਰਮਗੜ੍ਹ,ਨਮੋਲ ਪਿੰਡਾਂ ਵਿੱਚ ਕਿਸਾਨਾਂ ਦੇ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਉਕਤ ਕਿਸਾਨ ਯੂਨੀਅਨ ਦੇ ਬਲਾਕ ਆਗੂ ਬਲਵਿੰਦਰ ਸਿੰਘ ਸਰਾਓ ਦੀ ਅਗਵਾਈ ‘ਚ ਪਿੰਡਾਂ ਚ ਉਕਤ ਪੋਸਟਰ ਲਗਾਏ ਗਏ ।

ਅਜੀਤ ਡੈਸਕ 31-08-2026
ਚੀਮਾ ਮੰਡੀ, 30 ਅਗਸਤ (ਗੁਰਜੀਤ ਸਿੰਘ ਚਹਿਲ) - ਕਿਸਾਨ- ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ‘ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ’ ਦੇ ਫਲੈਕਸ ਪਿੰਡਾਂ ਵਿੱਚ ਲਾਉਣ ਦੀ ਸ਼ੁਰੂਆਤ ਵਜੋਂ ਬਲਾਕ ਸੁਨਾਮ ਦੇ ਪਿੰਡਾਂ ਚੀਮਾਂ , ਛਾਜਲੀ, ਬਿਗੜਵਾਲ, ਤੋਲਾਵਾਲ, ਧਰਮਗੜ੍ਹ,ਨਮੋਲ ਪਿੰਡਾਂ ਵਿੱਚ ਕਿਸਾਨਾਂ ਦੇ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਉਕਤ ਕਿਸਾਨ ਯੂਨੀਅਨ ਦੇ ਬਲਾਕ ਆਗੂ ਬਲਵਿੰਦਰ ਸਿੰਘ ਸਰਾਓ ਦੀ ਅਗਵਾਈ ‘ਚ ਪਿੰਡਾਂ ਚ ਉਕਤ ਪੋਸਟਰ ਲਗਾਏ ਗਏ । ਇਸ ਮੌਕੇ ਜ਼ਿਲਾ ਆਗੂ ਜਸਵੀਰ ਸਿੰਘ ਮੈਦੇਵਾਸ, ਸੰਤ ਰਾਮ ਛਾਜਲੀ, ਹੈਪੀ ਨਮੋਲ ਨੇ ਕਿਹਾ ਕਿ ਭਗਵੰਤ ਮਾਨ ਦੀ ਆਪ ਸਰਕਾਰ ਦੇ ਵੱਲੋਂ ਐਮ.ਐਸ.ਪੀ. ਮੰਗ ਨੂੰ ਲੈ ਕੇ ਸ਼ੰਭੂ ਖਨੌਰੀ ਬਾਰਡਰ ‘ਤੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਮੋਰਚੇ ਨੂੰ ਭਾਜਪਾ ਦੀ ਝੋਲੀ ‘ਚ ਪੈ ਕੇ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰ ਕੇ ਉਖੇੜ ਦਿੱਤਾ ਅਤੇ ਕਿਸਾਨਾਂ ਦੀਆਂ ਟਰਾਲੀਆਂ ਸਮੇਤ ਕਰੋੜਾਂ ਰੁਪਏ ਦਾ ਸਾਮਾਨ ਖੁਰਦ- ਬੁਰਦ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਮੰਗਾਂ ਦੇ ਸਬੰਧ ‘ਚ 31 ਅਗਸਤ ਨੂੰ ਡੀ ਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਮੰਗਾਂ ਨਾਂ ਮੰਨਣ ਦੀ ਸੂਰਤ ਵਿੱਚ 14 ਤੋ 18 ਸਤੰਬਰ ਨੂੰ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਵੱਡੇ ਇਕੱਠ ਕਰਕੇ ਆਪ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਪੱਕਾ ਮੋਰਚਾ ਵੀ ਲਾਇਆ ਜਾਵੇਗਾ।ਇਸ ਮੌਕੇ ਬਲਾਕ ਆਗੂ ਬੂਟਾ ਸਿੰਘ ਝਾੜੋਂ, ਗੁਰਚਰਨ ਸਿੰਘ ਬਿਗੜਵਾਲ, ਬਲਜਿੰਦਰ ਸਿੰਘ ਚੀਮਾ, ਜੱਗਰ ਸਿੰਘ ਸ਼ਾਹਪੁਰ, ਦਿਲਬਾਰ ਸਿੰਘ ਚੀਮਾ, ਪਿਰਤਪਾਲ ਸਿੰਘ ਛਾਜਲੀ, ਦਿਲਬਾਰਾ ਸਿੰਘ ਮੈਦੇਵਾਸ, ਭੋਲਾ ਸਿੰਘ ਛਾਜਲੀ ਆਦਿ ਕਿਸਾਨ ਮੌਜੂਦ ਸਨ ।
ਪਿਛਲੀ ਖ਼ਬਰ ਡੀ.ਸੀ. ਦਫਤਰ ਬਾਹਰ ਕਿਸਾਨਾਂ ਨੇ ਆਰੰਭ ਕੀਤਾ ਪੱਕਾ ਮੋਰਚਾ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਵਲੋਂ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।