02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਲਾਕ ਦਫ਼ਤਰ ਸ਼ਹਿਣਾ ਵਿਖੇ ਐਫ਼. ਆਈ. ਆਰ. ਡੀ. ਤਹਿਤ ਕੈਂਪ ਦੀ ਸ਼ੁਰੂਆਤ

ਸ਼ਹਿਣਾ, 1 ਸਤੰਬਰ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਵਿਖੇ ਐਫ਼. ਆਈ.

ਅਜੀਤ ਡੈਸਕ 02-09-2026
ਸ਼ਹਿਣਾ, 1 ਸਤੰਬਰ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਵਿਖੇ ਐਫ਼.ਆਈ.ਆਰ.ਡੀ. ਸਕੀਮ ਤਹਿਤ ਪੰਚਾਇਤੀ ਨੁਮਾਇੰਦਿਆਂ ਆਂਗਣਵਾੜੀ ਵਰਕਰਾਂ ਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ 12 ਰੋਜ਼ਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੈਡਮ ਗਗਨਦੀਪ ਕੌਰ ਰਿਸੋਰਸ ਪਰਸਨ ਨੇ ਕਿਹਾ ਕਿ ਪਿੰਡਾਂ ਵਿਚ ਗ੍ਰਾਮ ਸਭਾਵਾਂ ਪਿੰਡਾਂ ਦੇ ਸਾਂਝੇ ਕੰਮ ਕਰਨ ਲਈ ਗਠਿਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਮਹਿਲਾਵਾਂ ਦੇ ਸੰਗਠਨ ਗਰੁੱਪ ਕਾਮਯਾਬੀ ਨਾਲ ਚੱਲ ਰਹੇ ਹਨ ਅਤੇ ਉਨ੍ਹਾਂ ਗਰੁੱਪਾਂ ਤੋਂ ਦੂਜੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਰਾਹੀਂ ਅਨੇਕਾਂ ਸਕੀਮਾਂ ਪੇਂਡੂ ਮਹਿਲਾਵਾਂ ਨੂੰ ਸਰਕਾਰ ਵਲੋਂ ਭੇਜੀਆਂ ਜਾਂਦੀਆਂ ਹਨ, ਪਰ ਕਈ ਸਕੀਮਾਂ ਪੰਚਾਇਤਾਂ ਜਾਂ ਹੋਰ ਮੁਲਾਜ਼ਮਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਅਸਲ ਹੱਕਦਾਰ ਮਹਿਲਾਵਾਂ ਨੂੰ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਮਹਿਲਾਵਾਂ ਦਾ ਵੱਡਾ ਯੋਗਦਾਨ ਹੈ। ਇਸ ਸਮੇਂ ਰਿਸਵ ਸ਼ਰਮਾ ਅਤੇ ਸੰਦੀਪ ਸਿੰਘ ਪਲਾਹਾ ਵੀ ਹਾਜਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਿਖੇ ਖ਼ੂਨਦਾਨ ਕੈਂਪ ਲਾਇਆ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਜਨਰਲ ਕੌਂਸਲ ਮੈਂਬਰ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।