ਪਾਵਰਕਾਮ ਐਂਡ ਟਰਾਂਸਕੋ ਤਾਲਮੇਲ ਕਮੇਟੀ ਪੰਜਾਬ ਵਲੋਂ ਗੇਟ ਰੈਲੀ
ਮੁੱਖ ਮੰਤਰੀ ਤੇ ਪਾਵਰਕਾਮ ਦੇ ਚੇਅਰਮੈਨ ਦੀ ਅਰਥੀ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ
ਮਹਿਲ ਕਲਾਂ, 9 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ, ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ: ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਡਾ: ਰਜੀਵ ਜਿੰਦੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ: ਅਮਨ ਕੌਸ਼ਲ ਦੀ ਅਗਵਾਈ ਹੇਠ ਜਨਰਲ ਧਰਮਸ਼ਾਲਾ ਧਨੇਰ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਡਾ: ਅਮਨ ਕੌਸ਼ਲ ਵਲੋਂ ਸਮੂਹ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ।
ਮਹਿਲ ਕਲਾਂ, 9 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ, ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ: ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਡਾ: ਰਜੀਵ ਜਿੰਦੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ: ਅਮਨ ਕੌਸ਼ਲ ਦੀ ਅਗਵਾਈ ਹੇਠ ਜਨਰਲ ਧਰਮਸ਼ਾਲਾ ਧਨੇਰ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਡਾ: ਅਮਨ ਕੌਸ਼ਲ ਵਲੋਂ ਸਮੂਹ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ ਕੁੱਲ 534 ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਆਯੁਰਵੈਦਿਕ ਵਿਭਾਗ ਦੇ ਡਾ: ਸਵਿੰਦਰਜੀਤ ਸਿੰਘ, ਡਾ: ਨਵਨੀਤ ਬਾਂਸਲ ਤੇ ਡਾ: ਸੀਮਾ ਬਾਂਸਲ ਨੇ 284 ਅਤੇ ਹੋਮਿਓਪੈਥਿਕ ਵਿਭਾਗ ਦੇ ਡਾ: ਅਨੂਪਮ ਰੁਪਾਲ ਤੇ ਡਾ: ਮਨਪ੍ਰੀਤ ਸਿੰਘ ਮਾਨ ਨੇ 250 ਲੋਕਾਂ ਦੀ ਡਾਕਟਰੀ ਜਾਂਚ ਕੀਤੀ, ਜਦਕਿ ਉਪ ਵੈਦ ਗੁਰਪ੍ਰੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਸ਼ਿਵ ਸ਼ੰਕਰ, ਗੁਰਚਰਨ ਸਿੰਘ ਔਲਖ ਅਤੇ ਗੁਰਚਰਨ ਸਿੰਘ ਬਰਨਾਲਾ ਨੇ ਸਾਂਝੇ ਤੌਰ ’ਤੇ ਦਵਾਈਆਂ ਦੀ ਵੰਡ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਨੋਡਲ ਅਫ਼ਸਰ ਡਾ: ਅਮਨਦੀਪ ਸਿੰਘ ਅਤੇ ਡਾ: ਹਰਜੋਤ ਸ਼ਰਮਾ, ਤੇਜਿੰਦਰ ਸਿੰਘ ਬਿੱਟੂ, ਕੁਲਬੀਰ ਸਿੰਘ, ਜਸਵਿੰਦਰ ਸਿੰਘ ਖਾਲਸਾ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ, ਭੁਪਿੰਦਰ ਸਿੰਘ, ਪਵਨਦੀਪ ਸਿੰਘ, ਬਲਜੀਤ ਕੌਰ, ਗੁਰਦੀਪ ਕੌਰ ਸਮੇਤ ਸਮੂਹ ਨਗਰ ਵਾਸੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਵਿਚ ਦਰਜਾਚਾਰ ਕਰਮਚਾਰੀ ਪ੍ਰੇਮ ਪਾਲ ਸਿੰਘ ਅਤੇ ਪਰਮਜੀਤ ਕੌਰ ਨੇ ਪ੍ਰਬੰਧਕੀ ਸੇਵਾ ਸੰਭਾਲ ਕੀਤੀ।