14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗਹਿਲ ਗਰਲਜ਼ ਕਾਲਜ ਵਿਚ ‘ਵਿਦਿਆਰਥੀ ਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ

ਟੱਲੇਵਾਲ, 13 ਸਤੰਬਰ (ਸੋਨੀ ਚੀਮਾ)-ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਸਹਿਯੋਗ ਨਾਲ ‘ਵਿਦਿਆਰਥੀ ਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਸਾਹਿਤ ਮਨੁੱਖ ਦੀਆਂ ਸੁੱਤੀਆਂ ਭਾਵਨਾਵਾਂ ਨੂੰ ਜਗਾ ਕੇ ਆਲੇ-ਦੁਆਲੇ ਦੇ ਦੁੱਖ ਦਰਦ ਸਮਝਣ ਦੇ ਸਮਰੱਥ ਬਣਾਉਂਦਾ ਹੈ।

ਅਜੀਤ ਡੈਸਕ 14-09-2026
ਟੱਲੇਵਾਲ, 13 ਸਤੰਬਰ (ਸੋਨੀ ਚੀਮਾ)-ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਸਹਿਯੋਗ ਨਾਲ ‘ਵਿਦਿਆਰਥੀ ਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਸਾਹਿਤ ਮਨੁੱਖ ਦੀਆਂ ਸੁੱਤੀਆਂ ਭਾਵਨਾਵਾਂ ਨੂੰ ਜਗਾ ਕੇ ਆਲੇ-ਦੁਆਲੇ ਦੇ ਦੁੱਖ ਦਰਦ ਸਮਝਣ ਦੇ ਸਮਰੱਥ ਬਣਾਉਂਦਾ ਹੈ। ਸਾਹਿਤ ਰਾਹ ਦਸੇਰਾ ਹੈ। ਮੁੱਖ ਮਹਿਮਾਨ ਪ੍ਰਿੰਸੀਪਲ ਡਾ: ਚਰਨਦੀਪ ਸਿੰਘ ਨੇ ਕਿਹਾ ਕਿ ਕਾਲਜ ਲਈ ਅੱਜ ਖ਼ੁਸ਼ੀ ਦਾ ਦਿਨ ਹੈ ਕਿ ਭਾਰਤ ਦੀ ਸਿਰਮੌਰ ਸੰਸਥਾ ਭਾਰਤੀ ਸਾਹਿੱਤ ਅਕੈਡਮੀ ਦਿੱਲੀ ਨੇ ਸਮਾਗਮ ਕਰਨ ਲਈ ਸਾਡਾ ਕਾਲਜ ਚੁਣਿਆ ਹੈ। ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਅਤੇ ਪ੍ਰਸਿੱਧ ਆਲੋਚਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸਾਹਿਤ ਦਾ ਅਧਿਐਨ ਇਕੱਠੇ ਹੋ ਕੇ ਜਿਊਣਾ ਸਿਖਾਉਂਦਾ ਹੈ। ਜਦੋਂ ਕਿ ਪੈਸੇ ਦੇ ਲਾਲਚ ਕਾਰਨ ਸਮੂਹ ਖਿੱਲਰਦਾ ਜਾ ਰਿਹਾ ਹੈ। ਇਕੱਠੇ ਹੋਏ ਤੋਂ ਬਿਨਾਂ ਮਾਨਵ ਵਿਰੋਧੀ ਸ਼ਕਤੀਆਂ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਡਾ: ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਾਹਿਤ ਨੂੰ ਪਰਨਾਇਆ ਮਨੁੱਖ ਦੁੱਖਾਂ ਦੇ ਪਹਾੜ ਡਿੱਗਣ ’ਤੇ ਵੀ ਨਹੀਂ ਡੋਲਦਾ। ਸਾਹਿਤ ਮਨੁੱਖ ਨੂੰ ਸਮਾਜ ਵਿਚ ਵਿਚਰਨ ਲਈ ਪਹਿਚਾਣ ਦਿੰਦਾ ਹੈ। ਨਾਮਵਰ ਪੰਜਾਬੀ ਕਵੀ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਮਨੁੱਖ ਵਿਅਕਤੀਵਾਦੀ ਹੋ ਰਿਹਾ ਹੈ ਅਤੇ ਆਧੁਨਿਕ ਸੁਵਿਧਾਵਾਂ ਭੋਗਣ ਦੀ ਲਾਲਸਾ ਕਾਰਨ ਟੁੱਟਣ ਦੇ ਕੰਗਾਰ ’ਤੇ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਿੱਤ ਦਾ ਮੰਤਵ ਹੀ ਲੋਕਾਂ ਦੇ ਦੁੱਖਾਂ ਵਿਚ ਸ਼ਰੀਕ ਹੋਣਾ ਹੈ। ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਕੈਡਮੀ ਵਲੋਂ ਅਪ੍ਰੈਲ ਤੱਕ ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਵਿਚ ਦਸ ਸੈਮੀਨਾਰ ਕਰਵਾਏ ਜਾਣਗੇ। ਅੰਤ ਵਿਚ ਪ੍ਰੋਫੈਸਰ ਹਰਮੀਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਮਰਥਕ ਸੁਦਾਗਰ ਸਿੰਘ ਹੋਏ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਸਮਾਜ ਸੇਵੀ ਪਰਮਜੀਤ ਸਿੰਘ ਰਾਜਾ ਧਾਲੀਵਾਲ ਵਲੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਮੋਟਰਸਾਈਕਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।