20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੰਟੀ ਬਲਿਆਲਾ ਨੂੰ ਐਸ.ਸੀ. ਸੈੱਲ ਕਾਂਗਰਸ ਨੇ ਲਾਇਆ ਅਬਜ਼ਰਵਰ

ਸ਼ਹਿਣਾ, 19 ਸਤੰਬਰ (ਸੁਰੇਸ਼ ਗੋਗੀ)-ਵਿਧਾਨ ਸਭਾ ਹਲਕਾ ਭਦੌੜ ਦਾ ਬੰਤਾ ਸਿੰਘ ਉਰਫ਼ ਬੰਟੀ ਬਲਿਆਲਾ ਨੂੰ ਐਸ. ਸੀ.

ਅਜੀਤ ਡੈਸਕ 20-09-2026
ਸ਼ਹਿਣਾ, 19 ਸਤੰਬਰ (ਸੁਰੇਸ਼ ਗੋਗੀ)-ਵਿਧਾਨ ਸਭਾ ਹਲਕਾ ਭਦੌੜ ਦਾ ਬੰਤਾ ਸਿੰਘ ਉਰਫ਼ ਬੰਟੀ ਬਲਿਆਲਾ ਨੂੰ ਐਸ.ਸੀ. ਡਿਪਾਰਟਮੈਂਟ ਕਾਂਗਰਸ ਨੇ ਅਬਜ਼ਰਵਰ ਲਾਇਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ. ਡਿਪਾਰਟਮੈਂਟ ਦੇ ਸੂਬਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਵਲੋਂ ਤਿੰਨ ਦਰਜਨ ਦੇ ਕਰੀਬ ਵਿਧਾਨ ਸਭਾ ਹਲਕਿਆਂ ਵਿਚ ਜੋ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ, ਉਹ ਐਸ.ਸੀ. ਡਿਪਾਰਟਮੈਂਟ ਦੇ ਨੁਮਾਇੰਦਿਆਂ ਨੂੰ ਪਹਿਲ ਦਿੱਤੀ ਗਈ ਹੈ। ਬੰਤਾ ਸਿੰਘ ਉਰਫ਼ ਬੰਟੀ ਬਲਿਆਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਦੌੜ ਹਲਕੇ ਵਿਚ ਸਮੇਂ-ਸਮੇਂ ’ਤੇ ਜਿੱਤ ਦੇ ਝੰਡੇ ਗੱਡੇ ਹਨ। ਅਜੋਕੇ ਸਮੇਂ ਦੌਰਾਨ ਵੀ ਕਾਂਗਰਸ ਪਾਰਟੀ ਦਾ ਪੱਲੜਾ ਭਾਰੀ ਨਜ਼ਰ ਆਵੇਗਾ।
ਪਿਛਲੀ ਖ਼ਬਰ ਪੁਲਿਸ ਨੇ ਲੁੱਟ-ਖੋਹ ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀ ਕੀਤੇ ਗ੍ਰਿਫ਼ਤਾਰ ਅਗਲੀ ਖ਼ਬਰ ਵਾਈ.ਐਸ. ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ’ਚ ਤਾਂਬੇ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।