ਬਾਬਾ ਮੁਰਲੋ ਸ਼ਾਹ ਦੀ ਦਰਗਾਹ ’ਤੇ ਲੰਗਰ ਹਾਲ ਦਾ ਲੈਂਟਰ ਪਾਇਆ
ਭਦੌੜ, 22 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)- ਕਸਬਾ ਭਦੌੜ ਵਿਖੇ ਬਾਬਾ ਮੁਰਲੋ ਸ਼ਾਹ ਦੀ ਦਰਗਾਹ ’ਤੇ ਲੰਗਰ ਹਾਲ ਦੇ ਚੱਲ ਰਹੇ ਕੰਮ ਤਹਿਤ ਅੱਜ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ। ਬਾਬਾ ਮੁਰਲੋ ਸ਼ਾਹ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਲੰਗਰ ਹਾਲ ਦੀ ਉਸਾਰੀ ਲਈ ਨਗਰ ਦੇ ਪਤਵੰਤੇ ਸੱਜਣਾਂ ਅਤੇ ਸੰਗਤਾਂ ਵਲੋਂ ਵੱਡਾ ਸਹਿਯੋਗ ਦਿੱਤਾ ਗਿਆ ਹੈ ਉੱਥੇ ਅਮਰੀਕਾ ਤੋਂ ਇੱਕ ਭੈਣ ਵਲੋਂ ਅਤੇ ਪ੍ਰਸਿੱਧ ਪੰਜਾਬੀ ਗਾਇਕ ਜੀ ਖ਼ਾਨ ਅਤੇ ਅਰਜਨ ਢਿੱਲੋਂ ਵਲੋਂ ਵੀ ਇਸ ਲੰਗਰ ਹਾਲ ਦੀ ਉਸਾਰੀ ਲਈ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।
ਅਜੀਤ ਡੈਸਕ
23-09-2026