23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਲਵਿੰਦਰ ਸਿੰਘ ਠੁੱਲੀਵਾਲ ਦੀ ਅਗਵਾਈ ਹੇਠ ਮੈਲਬੌਰਨ ’ਚ ਸਜੇਗਾ ਭੰਗੜੇ ਦਾ ਪਿੜ 27 ਨੂੰ ਵਿੰਡਹਮ ਕਲਚਰਲ ਸੈਂਟਰ ਵਿਖੇ ਹੋਣਗੇ ਮੁਕਾਬਲੇ, ਤਿਆਰੀਆਂ ਮੁਕੰਮਲ

ਮਹਿਲ ਕਲਾਂ, 22 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀ ਸੱਭਿਆਚਾਰ ਤੇ ਮਾਂ-ਬੋਲੀ ਦਾ ਨਾਮ ਰੌਸ਼ਨ ਕਰਨ ਵਾਲੇ ਮਹਿਲ ਕਲਾਂ ਹਲਕੇ ਦੇ ਪਿੰਡ ਠੁੱਲੀਵਾਲ ਦੇ ਜੰਮਪਲ ਪਲਵਿੰਦਰ ਸਿੰਘ ਠੁੱਲੀਵਾਲ ਵਲੋਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਆਪਣੀ ਟੀਮ ਦੇ ਸਹਿਯੋਗ ਨਾਲ ਵਿਸ਼ਾਲ ‘ਪੀ. ਐਫ਼.

ਅਜੀਤ ਡੈਸਕ 23-09-2026
ਮਹਿਲ ਕਲਾਂ, 22 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀ ਸੱਭਿਆਚਾਰ ਤੇ ਮਾਂ-ਬੋਲੀ ਦਾ ਨਾਮ ਰੌਸ਼ਨ ਕਰਨ ਵਾਲੇ ਮਹਿਲ ਕਲਾਂ ਹਲਕੇ ਦੇ ਪਿੰਡ ਠੁੱਲੀਵਾਲ ਦੇ ਜੰਮਪਲ ਪਲਵਿੰਦਰ ਸਿੰਘ ਠੁੱਲੀਵਾਲ ਵਲੋਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਆਪਣੀ ਟੀਮ ਦੇ ਸਹਿਯੋਗ ਨਾਲ ਵਿਸ਼ਾਲ ‘ਪੀ.ਐਫ਼.ਡੀ . ਏ. ਭੰਗੜਾ ਕੱਪ 2026’ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਪੀ.ਐਫ਼.ਡੀ.ਏ. ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿਚ 27 ਸਤੰਬਰ 2026 ਨੂੰ ਮੈਲਬੌਰਨ ਦੇ ਪ੍ਰਸਿੱਧ ‘ਵਿੰਡਹਮ ਕਲਚਰਲ ਸੈਂਟਰ’ ਵਿਖੇ ਹੋਣ ਵਾਲੇ ਇਸ ਮਹਾਂਕੁੰਭ ਦੇ ਪ੍ਰਬੰਧਾਂ ਅਤੇ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਡਾਇਰੈਕਟਰ ਪਲਵਿੰਦਰ ਸਿੰਘ ਠੁੱਲੀਵਾਲ ਅਤੇ ਰੋਹਿਤ ਸ਼ਰਮਾ ਨੇ ਦੱਸਿਆ ਕਿ ਆਸਟ੍ਰੇਲੀਆ ਵਿਚ ਪੰਜਾਬੀ ਲੋਕ ਨਾਚਾਂ, ਖ਼ਾਸ ਤੌਰ ’ਤੇ ਭੰਗੜੇ ਅਤੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਇਹ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ 11 ਪ੍ਰਮੁੱਖ ਭੰਗੜਾ ਕਲੱਬਾਂ ਦੀਆਂ ਲਗਭਗ 40 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿਚ 370 ਦੇ ਕਰੀਬ ਭੰਗੜਚੀ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਮੁਕਾਬਲੇ ਵਿਚ ਬੱਚਿਆਂ, ਨੌਜਵਾਨਾਂ ਅਤੇ ਓਪਨ ਵਰਗ ਤਹਿਤ ਵੱਖ-ਵੱਖ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੁਕਾਬਲੇ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣਾਉਣ ਲਈ ਆਸਟ੍ਰੇਲੀਆ ਤੇ ਹੋਰਨਾਂ ਮੁਲਕਾਂ ਤੋਂ 10 ਮੰਨੇ-ਪ੍ਰਮੰਨੇ ਜੱਜ ਵਿਸ਼ੇਸ਼ ਤੌਰ ’ਤੇ ਮੈਲਬੌਰਨ ਪਹੁੰਚ ਰਹੇ ਹਨ।
ਪਿਛਲੀ ਖ਼ਬਰ ‘ਆਪ’ ਨੇ ਸ਼੍ਰੇਣੀ ਪੱਧਰ ਤੋਂ ਉੱਪਰ ਉੱਠ ਕੇ ਸਵੈਮਾਣ ਨਾਲ ਲੋਕਾਂ ਦੇ ਹੱਕ ਅਦਾ ਕੀਤੇ- ਮੀਤ ਹੇਅਰ ਬਰਸਾਤੀ ਲਾਈਨ ਅਤੇ ਹੌਟ... ਅਗਲੀ ਖ਼ਬਰ ਬਾਬਾ ਮੁਰਲੋ ਸ਼ਾਹ ਦੀ ਦਰਗਾਹ ’ਤੇ ਲੰਗਰ ਹਾਲ ਦਾ ਲੈਂਟਰ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।