24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

25 ਏਕੜ ’ਚ ਬਣੇ ਪੀਰਖਾਨੇ ਦਾ ਕਬਜ਼ਾ ਹਟਾਉਣ ਦੀ ਕਾਰਵਾਈ ’ਤੇ ਹੋਇਆ ਵਿਵਾਦ

ਬਰਨਾਲਾ, 23 ਸਤੰਬਰ (ਨਰਿੰਦਰ ਅਰੋੜਾ)- ਬਰਨਾਲਾ ਦੇ 25 ਏਕੜ ਵਿਖੇ ਬਣੀ ਪੀਰਖਾਨੇ ਦੀ ਜਗ੍ਹਾ ’ਤੇ ਨਗਰ ਸੁਧਾਰ ਟਰੱਸਟ ਵਲੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਕੀਤੀ ਕਾਰਵਾਈ ਤੋਂ ਬਾਅਦ ਦੋਵਾਂ ਧਿਰਾਂ ਵਿਚ ਵਿਵਾਦ ਖੜਾ ਹੋ ਗਿਆ। ਪ੍ਰਸ਼ਾਸਨ ਅਤੇ ਧਾਰਮਿਕ ਸਥਾਨ ਦੇ ਸੇਵਾਦਾਰ ਅਤੇ ਜੋਗੀ ਨਾਥਾਂ ਵਿਚ ਇਸ ਮਾਮਲੇ ’ਚ ਆਹਮਣੇ ਸਾਹਮਣੇ ਆ ਕੇ ਦੋਹਾਂ ਧਿਰਾਂ ਵਲੋਂ ਆਪਣੇ-ਆਪਣੇ ਦਾਅਵੇ ਕੀਤੇ।

ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਸੇਵਾਦਾਰ ਅਤੇ ਯੋਗੀਨਾਥ। ਤਸਵੀਰ : ਰਿੰਪੀ ਸਟੂਡੀਓ 24-09-2026
ਬਰਨਾਲਾ, 23 ਸਤੰਬਰ (ਨਰਿੰਦਰ ਅਰੋੜਾ)- ਬਰਨਾਲਾ ਦੇ 25 ਏਕੜ ਵਿਖੇ ਬਣੀ ਪੀਰਖਾਨੇ ਦੀ ਜਗ੍ਹਾ ’ਤੇ ਨਗਰ ਸੁਧਾਰ ਟਰੱਸਟ ਵਲੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਕੀਤੀ ਕਾਰਵਾਈ ਤੋਂ ਬਾਅਦ ਦੋਵਾਂ ਧਿਰਾਂ ਵਿਚ ਵਿਵਾਦ ਖੜਾ ਹੋ ਗਿਆ। ਪ੍ਰਸ਼ਾਸਨ ਅਤੇ ਧਾਰਮਿਕ ਸਥਾਨ ਦੇ ਸੇਵਾਦਾਰ ਅਤੇ ਜੋਗੀ ਨਾਥਾਂ ਵਿਚ ਇਸ ਮਾਮਲੇ ’ਚ ਆਹਮਣੇ ਸਾਹਮਣੇ ਆ ਕੇ ਦੋਹਾਂ ਧਿਰਾਂ ਵਲੋਂ ਆਪਣੇ-ਆਪਣੇ ਦਾਅਵੇ ਕੀਤੇ। ਦੋਸ਼ ਲਗਾਉਂਦੇ ਹੋਏ ਸੇਵਾਦਾਰ ਇੱਛਾ ਬਾਬਾ, ਬਰੇਸ਼, ਮਾਤਾ ਗੁੱਡੀ, ਕਰਨ, ਆਸੂ ਕੁਮਾਰ, ਅਜੈ, ਜੱਗੂ, ਸੈਂਟੀ, ਮੱਖਣ, ਮੀਰ ਖਾਨ ਸੇਵਾਦਾਰ ਆਦਿ ਨੇ ਕਿਹਾ ਕਿ ਇਹ ਸਾਡੇ ਦਾਦੇ-ਪੜਦਾਦਿਆਂ ਦੀ ਜਗ੍ਹਾ ਸੀ। ਇਹ ਜਗ੍ਹਾ ਕਰੀਬ 100 ਸਾਲ ਪੁਰਾਣੀ ਹੈ ਇਸ ਜਗ੍ਹਾ ਦੇ ਆਸ ਪਾਸ ਕੁਝ ਨਹੀਂ ਸੀ ਹੁੰਦਾ, ਸਿਰਫ ਇਹ ਟਿੱਲਾ ਸੀ। ਪ੍ਰਸ਼ਾਸਨ ਵਲੋਂ ਲਗਾਤਾਰ ਸਾਡੇ ਨਾਲ ਧੱਕਾ ਕੀਤਾ ਗਿਆ ਹੈ। ਪਹਿਲਾਂ ਬਿਨਾਂ ਨੋਟਿਸ ਸਾਡੀਆਂ ਝੁੱਗੀਆਂ ਝੌਂਪੜੀਆਂ ’ਤੇ ਪੀਲਾ ਪੰਜਾ ਚਲਾ ਕੇ ਤਹਿਸ ਨਿਹਸ ਕੀਤਾ ਗਿਆ। ਸਾਨੂੰ ਘਰੋਂ ਬੇਘਰ ਕੀਤਾ ਅਤੇ ਹੁਣ ਬਿਨਾਂ ਨੋਟਿਸ ਪੀਰਖਾਨੇ ਦੀ ਜਗ੍ਹਾ ਦਾ ਕਬਜ਼ਾ ਹਟਾਇਆ ਅਤੇ ਲਾਠੀ ਚਾਰਜ ਵੀ ਕੀਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਬੇਅਦਬੀ ਹੋਈ ਹੈ, ਜਾਂਚ ਕਰ ਕੇ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਇਸ ਜਗ੍ਹਾ ਨੂੰ ਮੁੜ ਤੋਂ ਪੀਰਖਾਨਾ ਬਣਾਇਆ ਜਾਵੇ। ਜੇ ਸਾਡੀ ਮੰਗ ਨਾ ਮੰਨੀ ਤਾਂ ਅਸੀਂ ਆਲ ਇੰਡੀਆ ਜੋਗੀ ਨਾਥਾਂ ਅਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਜਦੋਂ ਇਸ ਮਾਮਲੇ ਸਬੰਧੀ ਟਰੱਸਟ ਦੇ ਇੰਜ: ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਉਸਾਰੀ ਕੀਤੀ ਹੋਈ ਸੀ, ਨਾਜਾਇਜ਼ ਉਸਾਰੀ ਹਟਾਉਣ ਲਈ ਕਿਸੇ ਨੂੰ ਨੋਟਿਸ ਦੇਣ ਦੀ ਲੋੜ ਨਹੀਂ ਇਹ ਨਾਜਾਇਜ਼ ਉਸਾਰੀ ਡਿਊਟੀ ਮਜਿਸਟਰੇਟ ਦੀ ਹਾਜ਼ਰੀ ਵਿਚ ਹਟਾਈ ਗਈ ਹੈ ਅਤੇ ਇਹ ਕਾਰਵਾਈ ਧਾਰਮਿਕ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ। ਕੋਈ ਬੇਅਦਬੀ ਨਹੀਂ ਕੀਤੀ, ਪਹਿਲਾਂ ਕੋਰਟ ਦੀ ਸਟੇਅ ਸੀ, ਸਟੇਅ ਟੁੱਟਣ ਤੋਂ ਬਾਅਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪੈਰੋ ਪੱਤੀ ਸੰਘੇੜਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਅਗਲੀ ਖ਼ਬਰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਬਿਨਾਂ ਮਨਜ਼ੂਰੀ ਕੇਬਲ ਪਾਉਣ ਦਾ ਕੰਮ ਰੁਕਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।