29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ‘ਸਾਡਾ ਮਿਸ਼ਨ-ਸਾਡਾ ਰੁਜ਼ਗਾਰ-ਸਾਡਾ ਅਧਿਕਾਰ’ ਵਜੋਂ ਮਨਾਉਣ ਦਾ ਫ਼ੈਸਲਾ

ਬਰਨਾਲਾ, 28 ਸਤੰਬਰ (ਨਰਿੰਦਰ ਅਰੋੜਾ)- ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਹੋਏ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਸੁਰਜੀਤ ਸਿੰਘ, ਕੈਸ਼ੀਅਰ ਰਾਕੇਸ਼ ਕੁਮਾਰ ਮਹਿਤਾ ਅਤੇ ਜੁਆਇੰਟ ਸਕੱਤਰ ਰਣਜੀਤ ਸਿੰਘ ਸੋਹੀ ਬਰਨਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ‘ਸਾਡਾ ਮਿਸ਼ਨ -ਸਾਡਾ ਰੋਜ਼ਗਾਰ-ਸਾਡਾ ਅਧਿਕਾਰ’ ਦੇ ਸਲੋਗਨ ਹੇਠ ਇਹ ਦਿਹਾੜਾ ਪੂਰਾ ਮਹੀਨਾ ਮਨਾਇਆ ਜਾਂਦਾ ਰਹੇਗਾ। ਇਸ ਦੌਰਾਨ ਜ਼ਿਲ੍ਹਾ ਅਤੇ ਬਲਾਕ ਪੱਧਰੀ ਸਿਖਲਾਈ ਮੀਟਿੰਗਾਂ, ਜਥੇਬੰਦਕ ਕਨਵੈੱਨਸ਼ਨਾਂ, ਨਸ਼ਿਆਂ, ਭਰੂਣ ਹੱਤਿਆ, ਅੰਧਵਿਸ਼ਵਾਸ ਰਹਿਤ ਸਾਫ਼-ਸੁਥਰੇ ਅਤੇ ਨਿਰੋਏ ਸਮਾਜ ਦੀ ਸਿਰਜਣਾ ਲਈ ਸਾਂਝੇ ਉਪਰਾਲੇ ਕੀਤੇ ਜਾਣਗੇ ਅਤੇ ਕਿਹਾ ਕਿ ਕਿੱਤੇ ਦੀ ਰਾਖੀ ਲਈ ਪਿਛਲੇ ਲੰਮੇ ਸਮੇਂ ਤੋਂ ਨਿੱਜਤਾ ਤੋਂ ਉੱਪਰ ਉੱਠ ਵਿਉਂਤਬੰਦੀ ਅਤੇ ਭਾਈਚਾਰਕ ਸਾਂਝ ਦੇ ਬਲਬੂਤੇ ਸਹਿਣਸ਼ੀਲਤਾ ਅਤੇ ਲੈਅਬੱਧ ਕੀਤੇ ਸੰਘਰਸ਼ ਸਦਕਾ ਸ਼ਾਰਟ ਟਰਮ ਟਰੇਨਿੰਗ ਕਰਵਾਉਣ ਦੀ ਸਹਿਮਤੀ ਲੈਣ ’ਚ ਐਸੋਸੀਏਸ਼ਨ ਨੂੰ ਸਫਲਤਾ ਮਿਲੀ।

ਅਜੀਤ ਡੈਸਕ 29-09-2026
ਬਰਨਾਲਾ, 28 ਸਤੰਬਰ (ਨਰਿੰਦਰ ਅਰੋੜਾ)- ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਹੋਏ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਸੁਰਜੀਤ ਸਿੰਘ, ਕੈਸ਼ੀਅਰ ਰਾਕੇਸ਼ ਕੁਮਾਰ ਮਹਿਤਾ ਅਤੇ ਜੁਆਇੰਟ ਸਕੱਤਰ ਰਣਜੀਤ ਸਿੰਘ ਸੋਹੀ ਬਰਨਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ‘ਸਾਡਾ ਮਿਸ਼ਨ -ਸਾਡਾ ਰੋਜ਼ਗਾਰ-ਸਾਡਾ ਅਧਿਕਾਰ’ ਦੇ ਸਲੋਗਨ ਹੇਠ ਇਹ ਦਿਹਾੜਾ ਪੂਰਾ ਮਹੀਨਾ ਮਨਾਇਆ ਜਾਂਦਾ ਰਹੇਗਾ। ਇਸ ਦੌਰਾਨ ਜ਼ਿਲ੍ਹਾ ਅਤੇ ਬਲਾਕ ਪੱਧਰੀ ਸਿਖਲਾਈ ਮੀਟਿੰਗਾਂ, ਜਥੇਬੰਦਕ ਕਨਵੈੱਨਸ਼ਨਾਂ, ਨਸ਼ਿਆਂ, ਭਰੂਣ ਹੱਤਿਆ, ਅੰਧਵਿਸ਼ਵਾਸ ਰਹਿਤ ਸਾਫ਼-ਸੁਥਰੇ ਅਤੇ ਨਿਰੋਏ ਸਮਾਜ ਦੀ ਸਿਰਜਣਾ ਲਈ ਸਾਂਝੇ ਉਪਰਾਲੇ ਕੀਤੇ ਜਾਣਗੇ ਅਤੇ ਕਿਹਾ ਕਿ ਕਿੱਤੇ ਦੀ ਰਾਖੀ ਲਈ ਪਿਛਲੇ ਲੰਮੇ ਸਮੇਂ ਤੋਂ ਨਿੱਜਤਾ ਤੋਂ ਉੱਪਰ ਉੱਠ ਵਿਉਂਤਬੰਦੀ ਅਤੇ ਭਾਈਚਾਰਕ ਸਾਂਝ ਦੇ ਬਲਬੂਤੇ ਸਹਿਣਸ਼ੀਲਤਾ ਅਤੇ ਲੈਅਬੱਧ ਕੀਤੇ ਸੰਘਰਸ਼ ਸਦਕਾ ਸ਼ਾਰਟ ਟਰਮ ਟਰੇਨਿੰਗ ਕਰਵਾਉਣ ਦੀ ਸਹਿਮਤੀ ਲੈਣ ’ਚ ਐਸੋਸੀਏਸ਼ਨ ਨੂੰ ਸਫਲਤਾ ਮਿਲੀ। ਲੱਗਿਆ ਕਿ ਹੁਣ ਸਾਡੀਆਂ ਮੰਗਾਂ ਦਾ ਹੱਲ ਹੋਵੇਗਾ ਪਰ ਮੁੜ ਤੋਂ ਸਿਹਤ ਮੰਤਰੀ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਤੋਂ ਬਾਅਦ ਵੀ ਟਰੇਨਿੰਗ ਕਰਵਾਉਣ ਦੇ ਵਿਚ ਖੜੋਤ ਆ ਗਈ। ਹੁਣ ਸੂਬਾ, ਜ਼ਿਲ੍ਹਾ ਅਤੇ ਬਲਾਕ ਆਗੂਆਂ ਨੂੰ ਇਸ ਵੱਲ ਫ਼ੌਰੀ ਧਿਆਨ ਦਿੰਦਿਆਂ ਸਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਦਸਤਾਵੇਜ਼ ਫ਼ੌਰੀ ਤੌਰ ’ਤੇ ਜਮ੍ਹਾ ਕਰਵਾਉਣ ਲਈ ਸੁਹਿਰਦ ਯਤਨ ਕਰਨ ਅਤੇ ਟਰੇਨਿੰਗ ਜਲਦੀ ਸ਼ੁਰੂ ਕਰਵਾਉਣ ਲਈ ਹੋਰ ਸੁਹਿਰਦ ਉਪਰਾਲਿਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਡਾ: ਮੋਹਨ ਲਾਲ ਬਲਾਕ ਪ੍ਰਧਾਨ ਬਰਨਾਲਾ, ਹਰਬੰਸ ਸਿੰਘ ਬਲਾਕ ਸਕੱਤਰ ਮਹਿਲ ਕਲਾਂ, ਜਗਰੂਪ ਸਿੰਘ ਬੜੈਚ ਜ਼ਿਲ੍ਹਾ ਖ਼ਜ਼ਾਨਚੀ ਬਰਨਾਲਾ, ਸੁਖਪਾਲ ਸਿੰਘ ਰਾਏਸਰ, ਇਕਬਾਲ ਮੁਹੰਮਦ ਮਾਂਗੇਵਾਲ, ਗੁਰਚਰਨ ਹਮੀਦੀ, ਰਫ਼ੀ ਖ਼ਾਨ ਚੁਹਾਣਕੇ, ਹਰਦੀਪ ਸਿੰਘ ਗੁਰਮਾ ਅਤੇ ਗੁਰਪ੍ਰੀਤ ਸਿੰਘ ਅਮਲਾ ਸਿੰਘ ਵਾਲਾ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਦੀ ਲਿਫ਼ਟ ਖਰਾਬ ਹੋਣ ਕਾਰਨ ਤਿੰਨ ਮੁਲਾਜ਼ਮ ਵਿਚ ਫਸੇ ਅਗਲੀ ਖ਼ਬਰ ਮਹਿਲ ਕਲਾਂ ਦੇ ਬਾਜ਼ਾਰ ’ਚ ਪਾਣੀ ਨਿਕਾਸੀ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੋਵੇਗੀ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।