29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡੀ.ਸੀ. ਦਫ਼ਤਰ ਦੀ ਲਿਫ਼ਟ ਖਰਾਬ ਹੋਣ ਕਾਰਨ ਤਿੰਨ ਮੁਲਾਜ਼ਮ ਵਿਚ ਫਸੇ

ਬਰਨਾਲਾ, 28 ਸਤੰਬਰ (ਨਰਿੰਦਰ ਅਰੋੜਾ)-ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਿਖੇ ਦੁਪਹਿਰ ਵੇਲੇ ਪਹਿਲੀ ਮੰਜ਼ਿਲ ’ਤੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ, ਜਦੋਂ ਪਤਾ ਲੱਗਿਆ ਕਿ ਡੀ. ਸੀ ਦਫ਼ਤਰ ਦੇ ਤਿੰਨ ਮੁਲਾਜ਼ਮ ਲਿਫ਼ਟ ਵਿਚ ਫਸੇ ਗਏ ਅਤੇ ਕਰੀਬ ਦੋ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਲਿਫ਼ਟ ਵਿਚੋਂ ਬਾਹਰ ਕੱਢਿਆ ਗਿਆ।

ਮੁਲਾਜ਼ਮਾਂ ਨੂੰ ਲਿਫ਼ਟ ’ਚੋਂ ਬਾਹਰ ਕੱਢਣ ਸਮੇਂ ਡਿਪਟੀ ਕਮਿਸ਼ਨਰ ਬਰਨਾਲਾ, ਐਸ.ਐਸ.ਪੀ ਮੁਹੰਮਦ ਸਰਫ਼ਰਾਜ਼ ਆਲਮ ਅਤੇ ਹੋਰ। ਤਸਵੀਰ : ਰਿੰਪੀ ਸਟੂਡੀਓ 29-09-2026
ਬਰਨਾਲਾ, 28 ਸਤੰਬਰ (ਨਰਿੰਦਰ ਅਰੋੜਾ)-ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਿਖੇ ਦੁਪਹਿਰ ਵੇਲੇ ਪਹਿਲੀ ਮੰਜ਼ਿਲ ’ਤੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ, ਜਦੋਂ ਪਤਾ ਲੱਗਿਆ ਕਿ ਡੀ.ਸੀ ਦਫ਼ਤਰ ਦੇ ਤਿੰਨ ਮੁਲਾਜ਼ਮ ਲਿਫ਼ਟ ਵਿਚ ਫਸੇ ਗਏ ਅਤੇ ਕਰੀਬ ਦੋ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਲਿਫ਼ਟ ਵਿਚੋਂ ਬਾਹਰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੀ ਲਿਫ਼ਟ ਅਕਸਰ ਹੀ ਖਰਾਬ ਰਹਿੰਦੀ ਹੈ ਅਤੇ ਜਦੋਂ ਇਹ ਚਾਲੂ ਹਾਲਤ ਵਿਚ ਹੁੰਦੀ ਹੈ ਤਾਂ ਵੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਆਉਣ ਵਾਲੇ ਲੋਕਾਂ ਵਿਚ ਲਿਫਟ ਰਾਹੀਂ ਆਉਣ-ਜਾਣ ਦੌਰਾਨ ਡਰ ਬਣਿਆ ਰਹਿੰਦਾ ਹੈ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆ ਚੁੱਕੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਅਧਿਕਾਰੀਆਂ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਬਣੀ ਲਿਫਟ ਦੀ ਸਹੀ ਢੰਗ ਨਾਲ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਅੱਜ ਲਿਫਟ ਖਰਾਬ ਹੋਣ ਅਤੇ ਲਿਫਟ ਵਿਚ ਤਿੰਨ ਮੁਲਾਜ਼ਮਾਂ ਦੇ ਫਸਣ ਦੀ ਘਟਨਾ ਨੇ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਉਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਦੋਂ ਇਸ ਘਟਨਾ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 2:15 ਵਜੇ ਸਾਨੂੰ ਪਤਾ ਚੱਲਿਆ ਕੀ ਡੀ.ਸੀ ਦਫ਼ਤਰ ਦੇ ਤਿੰਨ ਮੁਲਾਜ਼ਮ ਲਿਫ਼ਟ ਦੇ ਅੰਦਰ ਬੰਦ ਹੋ ਗਏ ਹਨ। ਅਸੀਂ ਤੁਰੰਤ ਨਾਦਰ ਦੀ ਟੀਮ ਜਿਨ੍ਹਾਂ ਨੂੰ ਲਿਫ਼ਟ ਚਲਾਉਣੀ ਆਉਂਦੀ ਸੀ ਨੂੰ ਬੁਲਾਇਆ। ਪਰ ਲਿਫ਼ਟ ਨਾ ਚਾਲੂ ਹੋਣ ਦੀ ਸੂਰਤ ਵਿਚ ਪੀ.ਡਬਲਯੂ.ਡੀ ਦੇ ਐਸ.ਡੀ.ਓ ਸਮੇਤ ਇਲੈਕਟ੍ਰਿਕ ਟੀਮ ਅਤੇ ਫਾਇਰ ਬ੍ਰਿਗੇਡ ਟੀਮ ਪਹੁੰਚੀ। ਜਿਨ੍ਹਾਂ ਵਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਲਿਫ਼ਟ ਦੇ ਵਿਚੋਂ ਤਿੰਨਾਂ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਡਾਕਟਰੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ। ਜਿਨ੍ਹਾਂ ਵਲੋਂ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਦਾ ਚੈੱਕਅਪ ਕਰ ਕੇ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਮੌਕੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਐਸ.ਡੀ.ਐਮ. ਤਪਾ ਆਯੂਸ਼ ਗੋਇਲ, ਏ.ਡੀ.ਸੀ. ਵਿਵੇਕ ਮੋਦੀ ਸਮੇਤ ਵੱਡੀ ਗਿਣਤੀ ਵਿਚ ਪ੍ਰਸ਼ਾਸਨਿ ਕ, ਪੁਲਿਸ ਅਧਿਕਾਰੀ ਅਤੇ ਫਾਇਰ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਬੀ.ਐੱਸ. ਗਰੁੱਪ ਆਫ਼ ਕਾਲਜਿਜ਼ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ‘ਸਾਡਾ ਮਿਸ਼ਨ-ਸਾਡਾ ਰੁਜ਼ਗਾਰ-ਸਾਡਾ ਅਧਿਕਾਰ’ ਵਜੋਂ ਮਨਾਉਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।