01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਰੂੜੇਕੇ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ

ਰੂੜੇਕੇ ਕਲਾਂ, 30 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਆਜ਼ਾਦ ਸਪੋਰਟਸ ਕਬੱਡੀ ਕਲੱਬ ਰੂੜੇਕੇ ਕਲਾਂ ਵਲੋਂ ਅਨਾਜ ਮੰਡੀ ਰੂੜੇਕੇ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਲੱਬ ਦੇ ਨੌਜਵਾਨਾਂ ਵਲੋਂ ਕੀਤਾ ਗਿਆ।

ਅਜੀਤ ਡੈਸਕ 01-10-2026
ਰੂੜੇਕੇ ਕਲਾਂ, 30 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਆਜ਼ਾਦ ਸਪੋਰਟਸ ਕਬੱਡੀ ਕਲੱਬ ਰੂੜੇਕੇ ਕਲਾਂ ਵਲੋਂ ਅਨਾਜ ਮੰਡੀ ਰੂੜੇਕੇ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਲੱਬ ਦੇ ਨੌਜਵਾਨਾਂ ਵਲੋਂ ਕੀਤਾ ਗਿਆ। ਕਬੱਡੀ ਓਪਨ ਤੇ 75 ਕਿੱਲੋ ਭਾਰ ਦੀਆਂ ਸੈਂਕੜੇ ਕਬੱਡੀ ਟੀਮਾਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਕਬੱਡੀ ਓਪਨ ਵਿਚੋਂ ਦੀਵਾਨਾ ਦੀ ਟੀਮ ਨੇ ਪਹਿਲਾ, ਰੂੜੇਕੇ ਕਲਾਂ ਦੀ ਟੀਮ ਨੇ ਦੂਜਾ, ਕਬੱਡੀ 75 ਕਿੱਲੋ ਵਿਚੋਂ ਗਿੱਲ ਕਲਾਂ ਦੀ ਟੀਮ ਨੇ ਪਹਿਲਾ, ਮੌੜ ਕਲਾਂ ਦੀ ਟੀਮ ਨੇ ਦੂਜਾ ਅਤੇ ਕਬੱਡੀ ਓਪਨ ਵਿਚੋਂ ਆਸ਼ੀਸ਼ ਧਮਤਾਨ ਨੂੰ ਬੈਸਟ ਰੇਡਰ ਅਤੇ ਮੋਨੂੰ ਹਥੁਰ ਨੂੰ ਬੈਸਟ ਜਾਫ਼ੀ ਐਲਾਨਿਆ ਗਿਆ। ਬੈਸਟ ਰੇਡਰਾਂ ਤੇ ਜਾਫੀਆਂ ਨੂੂੰ ਗਿਆਰਾਂ ਹਜ਼ਾਰ ਰੁਪਏ ਨਕਦ ਇਨਾਮ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਮੈਚਾਂ ਦੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਇੰਸਪੈਕਟਰ ਗੁਰਮੰਦਰ ਸਿੰਘ ਮੁੱਖ ਅਫ਼ਸਰ ਪੁਲਿਸ ਥਾਣਾ ਰੂੜੇਕੇ ਕਲਾਂ ਨੇ ਕਿਹਾ ਕਿ ਖੇਡਾਂ ਮਨੁੱਖ ਦੇ ਜੀਵਨ ਦਾ ਹਿੱਸਾ ਹਨ, ਖੇਡਾਂ ਨਾਲ ਜੁੜ ਕੇ ਨੌਜਵਾਨ ਤੇ ਬੱਚੇ ਜ਼ਿੰਦਗੀ ’ਚ ਤਰੱਕੀ ਕਰਦੇ ਹਨ ਅਤੇ ਸਮਾਜ ਵਿਰੋਧੀ ਨਸ਼ਿਆਂ ਵਰਗੀਆਂ ਮਾੜੀਆਂ ਲਾਹਨਤਾਂ ਤੋਂ ਬਚਦੇ ਹਨ। ਆਪਣੇ ਨੌਜਵਾਨ ਪੁੱਤਰ ਧੀਆਂ ਨੂੰ ਨਸ਼ਿਆਂ ਵਰਗੀਆਂ ਸਮਾਜ ਵਿਰੋਧੀ ਮਾੜੀਆਂ ਲਾਹਨਤਾਂ ਤੋਂ ਬਚਾਉਣ ਲਈ ਸਭ ਤੋਂ ਪਹਿਲਾ ਮਾਤਾ-ਪਿਤਾ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸੁਚੇਤ ਹੋਣ ਦੀ ਲੋੜ ਹੈ। ਜੇਕਰ ਕਿਸੇ ਮਾਤਾ-ਪਿਤਾ ਦਾ ਨੌਜਵਾਨ ਪੁੱਤਰ ਨਸ਼ਿਆਂ ਦੀ ਦਲ-ਦਲ ਵਿਚ ਫਸਦਾ ਹੈ ਤਾਂ ਉਸ ਦੀ ਸੰਗਤ ’ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ, ਬਿੱਟੂ ਰੂੜੇਕੇ ਕਲਾਂ, ਪੱਪੂ ਰੂੜੇਕੇ ਕਲਾਂ, ਲੱਖੀ ਸਿੰਘ ਕਾਹਨੇਕੇ, ਜੱਸੀ ਸਿੰਘ ਕਾਹਨੇਕੇ, ਕਾਲਾ ਸਿੰਘ ਰੂੜੇਕੇ ਕਲਾਂ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਭੁਚਾਲ ਦੌਰਾਨ ਸੁਰੱਖਿਅਤ ਅਤੇ ਉਸ ਤੋਂ ਬਚਾਓ ਦੇ ਤਰੀਕਿਆਂ ਸੰਬੰਧੀ ਦਿੱਤੀ ਜਾਣਕਾਰੀ ਅਗਲੀ ਖ਼ਬਰ ਪਿੰਡ ਹਮੀਦੀ ਵਿਖੇ ਬਿਜਲੀ ਸਰਕਟ ਨਾਲ ਮਜ਼ਦੂਰ ਦੇ ਘਰ ਨੂੰ ਲੱਗੀ ਅੱਗ ਅੱਗ ਨਾਲ ਘਰੇਲੂ ਸਾਮਾਨ ਦਾ ਹੋਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।