13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹੱਕੀ ਮੰਗਾਂ ਨੂੰ ਲੈ ਕੇ ਸੇਵਾ ਕੇਂਦਰ ਦੇ ਮੁਲਾਜ਼ਮ ਹੜਤਾਲ ’ਤੇ, ਸੇਵਾ ਕੇਂਦਰਾਂ ਨੂੰ ਲਾਏ ਜਿੰਦਰੇ ਮੰਗਾਂ ਨਾ ਮੰਨਣ ਦੀ ਸੂਰਤ ’ਚ ਹੋਵੇਗੀ ਅਣਮਿਥੇ ਸਮੇਂ ਦੀ ਕਲਮ ਛੋੜ ਹੜਤਾਲ

ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਜਿੱਥੇ ਸੇਵਾ ਕੇਂਦਰ ਦੇ ਮੁਲਾਜ਼ਮ ਸੇਵਾ ਕੇਂਦਰਾਂ ਨੂੰ ਜਿੰਦਰੇ ਲਾ ਕੇ ਹੜਤਾਲ ’ਤੇ ਚਲੇ ਗਏ, ਉੱਥੇ ਦੂਜੇ ਪਾਸੇ ਆਪਣੇ ਕੰਮਾਂ ਸਬੰਧੀ ਆਏ ਲੋਕਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਜਦ ਇਸ ਸਬੰਧੀ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਸਕਿਉਰਿਟੀ ਗਾਰਡਾਂ ਦੀ ਪਿਛਲੇ ਦੋ ਮਹੀਨਿਆਂ ਦੀ ਰੁਕੀ ਹੋਈ ਤਨਖ਼ਾਹ ਜਾਰੀ ਕਰਵਾਉਣਾ ਅਤੇ ਉਨ੍ਹਾਂ ਨੂੰ ਹਫ਼ਤਾਵਾਰੀ ਛੁੱਟੀ ਦੇਣੀ ਸ਼ਾਮਿਲ ਹੈ ।

ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਤੋਂ ਬਾਅਦ ਸੇਵਾ ਕੇਂਦਰ ਨੂੰ ਲੱਗਿਆ ਹੋਇਆ ਜਿੰਦਰਾ। ਤਸਵੀਰ : ਪ੍ਰਵੀਨ ਗਰਗ 13-10-2026
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਜਿੱਥੇ ਸੇਵਾ ਕੇਂਦਰ ਦੇ ਮੁਲਾਜ਼ਮ ਸੇਵਾ ਕੇਂਦਰਾਂ ਨੂੰ ਜਿੰਦਰੇ ਲਾ ਕੇ ਹੜਤਾਲ ’ਤੇ ਚਲੇ ਗਏ, ਉੱਥੇ ਦੂਜੇ ਪਾਸੇ ਆਪਣੇ ਕੰਮਾਂ ਸਬੰਧੀ ਆਏ ਲੋਕਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਜਦ ਇਸ ਸਬੰਧੀ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਸਕਿਉਰਿਟੀ ਗਾਰਡਾਂ ਦੀ ਪਿਛਲੇ ਦੋ ਮਹੀਨਿਆਂ ਦੀ ਰੁਕੀ ਹੋਈ ਤਨਖ਼ਾਹ ਜਾਰੀ ਕਰਵਾਉਣਾ ਅਤੇ ਉਨ੍ਹਾਂ ਨੂੰ ਹਫ਼ਤਾਵਾਰੀ ਛੁੱਟੀ ਦੇਣੀ ਸ਼ਾਮਿਲ ਹੈ । ਇਸ ਤੋਂ ਇਲਾਵਾ ਐਲ.ਆਰ.ਓ. ਅਪਰੇਟਰਾਂ ਦਾ ਪਿਛਲੇ ਛੇ ਮਹੀਨਿਆਂ ਦਾ ਸਫ਼ਰੀ ਭੱਤਾ (ਟੀ.ਏ.) ਬਕਾਇਆ ਪਿਆ ਹੈ। ਬੋਨਸ ਦਾ ਹਿਸਾਬ ਕਿਤਾਬ ਦਿੱਤਾ ਜਾਵੇ, ਤਨਖ਼ਾਹਾਂ ’ਚ ਕਟੌਤੀ ਕਰਨ ਦੀ ਬਜਾਏ ਪੂਰੀਆਂ ਪਾਈਆਂ ਜਾਣ। ਇਸੇ ਤਰ੍ਹਾਂ ਡੀ.ਐਮ.ਡੀ. ਅਪਰੇਟਰਾਂ ਨੂੰ ਵੀ ਪਿਛਲੇ ਚਾਰ ਮਹੀਨਿਆਂ ਦਾ ਸਫ਼ਰੀ ਭੱਤਾ ਨਹੀਂ ਮਿਲਿਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜ ਸਰਕਾਰੀ ਛੁੱਟੀਆਂ ਦਾ ਲਾਭ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖਾਧ ਪਦਾਰਥਾਂ ’ਚ ਮਿਲਾਵਟਖੋਰੀ ਵਿਰੁੱਧ ਵਰਤੀ ਜਾ ਰਹੀ ਸਖ਼ਤੀ 9 ਕੇਸਾਂ ’ਚ 1 ਲੱਖ 85 ਹਜ਼ਾਰ ਰੁਪਏ... ਅਗਲੀ ਖ਼ਬਰ ਬਿਲਡਿੰਗ ਮਟੀਰੀਅਲ ਦੀ ਦੁਕਾਨ ’ਚ ਪਏ ਸੈਨੇਟਰੀ ਦੇ ਸਾਮਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।