28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਿੰਡ ਚੀਮਾ ਵਿਖੇ ਸੰਤ-ਮਹਾਂਪੁਰਸ਼ਾਂ ਦੇ ਸਾਲਾਨਾ ਬਰਸੀ ਸਮਾਗਮ ਯਾਦਗਾਰੀ ਹੋ ਨਿੱਬੜੇ

ਟੱਲੇਵਾਲ, 27 ਅਕਤੂਬਰ (ਸੋਨੀ ਚੀਮਾ)- ਨਿਰਮਲ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਵਿਖੇ ਸੰਤ ਮਹਾਂਪੁਰਸ਼ ਸ੍ਰੀਮਾਨ ਬ੍ਰਹਮ ਗਿਆਨੀ 108 ਸੰਤ ਬਾਬਾ ਭੋਲਾ ਸਿੰਘ ਦੀ ਸਾਲਾਨਾ ਬਰਸੀ ਅਤੇ ਬ੍ਰਹਮ ਗਿਆਨੀ 108 ਸੰਤ ਬਾਬਾ ਤੋਤਾ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਅਤੇ ਜੋੜ ਮੇਲਾ (ਮਹੋਸਾ) ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਪਿੰਡ ਦੇ ਸਮਾਜ ਸੇਵੀ ਕਲੱਬਾਂ ਦੇ ਸਹਿਯੋਗ ਨਾਲ ਡੇਰਾ ਚੀਮਾ ਵਿਖੇ ਡੇਰਾ ਬਾਬਾ ਗੁਲਾਬ ਸਿੰਘ ਦੇ ਪ੍ਰਬੰਧਕ ਅਤੇ ਬ੍ਰਹਮਲੀਨ ਬਾਬਾ ਮੱਖਣ ਸਿੰਘ ਮਹੰਤ ਦੇ ਸਪੁੱਤਰ ਮਹੰਤ ਅਮਨਦੀਪ ਸਿੰਘ ਕਥਾ ਵਾਚਕ, ਮਹੰਤ ਅਬੈਪ੍ਰਤਾਪ ਸਿੰਘ ਸਪੁੱਤਰ (ਬ੍ਰਹਮਲੀਨ ਮਹੰਤ ਬਿਕਰਮਜੀਤ ਸਿੰਘ ਵਿੱਕੀ), ਸੈਕਟਰੀ ਅਵਤਾਰ ਸਿੰਘ ਕਾਲਾ ਭੰਗੂ ਦੀ ਦੇਖਰੇਖ ਹੇਠ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਬੋਧਨ ਕਰਦਿਆਂ ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ, ਬਾਬਾ ਚਮਕੌਰ ਸਿੰਘ ਪੰਜਗਰਾਈਆਂ, ਬਾਬਾ ਚਮਕੌਰ ਸਿੰਘ ਲੋਹਗੜ੍ਹ ਅਤੇ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਸ਼ਾਂ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਹੈ।

ਪਿੰਡ ਚੀਮਾ ਦੇ ਡੇਰਾ ਬਾਬਾ ਗੁਲਾਬ ਸਿੰਘ ਵਾਲਾ ਵਿਖੇ ਕਰਵਾਏ ਬਰਸੀ ਸਮਾਗਮਾਂ ਮੌਕੇ ਸਟੇਜ ’ਤੇ ਬਿਰਾਜਮਾਨ ਸੰਤਮਹਾਂਪੁਰਸ। (ਹੇਠਾਂ ) ਹਾਜ਼ਰ ਸੰਗਤਾਂ। ਤਸਵੀਰਾਂ : ਸੋਨੀ ਚੀਮਾ 28-10-2026
ਟੱਲੇਵਾਲ, 27 ਅਕਤੂਬਰ (ਸੋਨੀ ਚੀਮਾ)- ਨਿਰਮਲ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਵਿਖੇ ਸੰਤ ਮਹਾਂਪੁਰਸ਼ ਸ੍ਰੀਮਾਨ ਬ੍ਰਹਮ ਗਿਆਨੀ 108 ਸੰਤ ਬਾਬਾ ਭੋਲਾ ਸਿੰਘ ਦੀ ਸਾਲਾਨਾ ਬਰਸੀ ਅਤੇ ਬ੍ਰਹਮ ਗਿਆਨੀ 108 ਸੰਤ ਬਾਬਾ ਤੋਤਾ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਅਤੇ ਜੋੜ ਮੇਲਾ (ਮਹੋਸਾ) ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਪਿੰਡ ਦੇ ਸਮਾਜ ਸੇਵੀ ਕਲੱਬਾਂ ਦੇ ਸਹਿਯੋਗ ਨਾਲ ਡੇਰਾ ਚੀਮਾ ਵਿਖੇ ਡੇਰਾ ਬਾਬਾ ਗੁਲਾਬ ਸਿੰਘ ਦੇ ਪ੍ਰਬੰਧਕ ਅਤੇ ਬ੍ਰਹਮਲੀਨ ਬਾਬਾ ਮੱਖਣ ਸਿੰਘ ਮਹੰਤ ਦੇ ਸਪੁੱਤਰ ਮਹੰਤ ਅਮਨਦੀਪ ਸਿੰਘ ਕਥਾ ਵਾਚਕ, ਮਹੰਤ ਅਬੈਪ੍ਰਤਾਪ ਸਿੰਘ ਸਪੁੱਤਰ (ਬ੍ਰਹਮਲੀਨ ਮਹੰਤ ਬਿਕਰਮਜੀਤ ਸਿੰਘ ਵਿੱਕੀ), ਸੈਕਟਰੀ ਅਵਤਾਰ ਸਿੰਘ ਕਾਲਾ ਭੰਗੂ ਦੀ ਦੇਖਰੇਖ ਹੇਠ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਬੋਧਨ ਕਰਦਿਆਂ ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ, ਬਾਬਾ ਚਮਕੌਰ ਸਿੰਘ ਪੰਜਗਰਾਈਆਂ, ਬਾਬਾ ਚਮਕੌਰ ਸਿੰਘ ਲੋਹਗੜ੍ਹ ਅਤੇ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਸ਼ਾਂ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਹੈ। ਉਨ੍ਹਾਂ ਵਲੋਂ ਦਰਸਾਏ ਗਏ ਸੱਚ, ਨਾਮ ਸਿਮਰਨ ਅਤੇ ਮਾਨਵਤਾ ਦੀ ਸੇਵਾ ਦੇ ਮਾਰਗ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਪਾਠਕ ਭਰਾ ਧਨੌਲੇ ਵਾਲੇ, ਗਿਆਨੀ ਅਵਤਾਰ ਸਿੰਘ ਸੇਖਪੁਰਾ, ਦਰਸ਼ਨ ਸਿੰਘ ਬਾਲੀਆ, ਬੀਬੀ ਸੁਖਵਿੰਦਰ ਕੌਰ ਢਾਡੀ, ਪ੍ਰੇਮਜੀਤ ਸਿੰਘ ਪੰਮਾ ਧਨੌਲਾ ਅਤੇ ਕਸ਼ਮੀਰ ਸਿੰਘ ਸੰਘੇੜਾ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸ੍ਰੀ ਮਹੰਤ ਰੇਸ਼ਮ ਸਿੰਘ ਨਿਰਮਲ ਪੰਚਾਇਤੀ ਅਖਾੜਾ ਪਟਿਆਲਾ, ਮਹੰਤ ਅਮਨਦੀਪ ਸਿੰਘ ਉੱਗੋਕੇ, ਪ੍ਰਿਤਪਾਲ ਸਿੰਘ ਮਾਣਕਵਾਲ, ਪਰਦੀਪ ਸਿੰਘ ਚੀਮਾ ਮੰਡੀ, ਜਗਸੀਰ ਸਿੰਘ ਕੁੱਸਾ ਪੰਜਾਬ ਪੁਲਿਸ, ਮਹੰਤ ਭੁਪਿੰਦਰ ਸਿੰਘ ਕੋਟਭਾਈ, ਮਹੰਤ ਸੁਰਿੰਦਰਪਾਲ ਸਿੰਘ ਹਰੀਕੇ, ਮਹੰਤ ਸਾਵਣ ਦਾਸ ਬਖਤਗੜ੍ਹ, ਬਾਬਾ ਪਵਨ ਦਾਸ ਸੋਲ੍ਹਾਂ ਦਾ ਮੱਠ, ਬਲਦੇਵ ਸਿੰਘ ਫਰਵਾਹੀ, ਮਹੰਤ ਮਨਵੀਰ ਸਿੰਘ ਚੀਮਾ, ਮਹੰਤ ਜਤਿੰਦਰ ਸਿੰਘ ਲੋਹਗੜ੍ਹ, ਮਹੰਤ ਗੁਰਸ਼ਰਨਜੀਤ ਸਿੰਘ ਸੇਖਵਾਂ, ਮਹੰਤ ਗੁਰਮੇਲ ਦਾਸ ਬਰਨਾਲਾ, ਸੁਰਜੀਤ ਸਿੰਘ ਮੈਨੇਜਰ, ਬਲਵਿੰਦਰ ਸਿੰਘ ਅਜੀਤਵਾਲਾ, ਹਾਜੀ ਜਾਵੇਦ ਖਾਂ, ਮਹੰਤ ਸੁਖਵਿੰਦਰ ਸਿੰਘ ਸੁੱਖੀ, ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਸਰਪੰਚ ਮਲੂਕ ਸਿੰਘ ਧਾਲੀਵਾਲ, ਰਮਨ ਜਵੰਧਾ ਜ਼ਿਲ੍ਹਾ ਪ੍ਰਧਾਨ ਭਾਜਪਾ, ਜਗਸੀਰ ਸਿੰਘ ਚੀਮਾ ਜ਼ਿਲ੍ਹਾ ਸਿੱਖਿਆ ਇੰਚਾਰਜ, ਜਸਵੀਰ ਸਿੰਘ ਖੇੜੀ, ਅਰੁਨਪ੍ਰਤਾਪ ਸਿੰਘ ਢਿੱਲੋਂ, ਬਿੱਟੂ ਸ਼ਰਮਾ ਪੀ.ਏ . ਵਿਧਾਇਕ ਕਾਲਾ ਢਿੱਲੋਂ, ਸੁਖਜਿੰਦਰ ਸਿੰਘ ਪੰਚ, ਗੁਰਮੇਲ ਸਿੰਘ ਸਿੱਖ ਪੰਚ, ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਆੜ੍ਹਤੀਆ ਰੇਸ਼ਮ ਸਿੰਘ ਵੜੈਚ, ਸੁਖਵੰਤ ਸਿੰਘ ਕਾਲਾ ਪ੍ਰਧਾਨ ਸਹਿਕਾਰੀ ਸਭਾ, ਨਰੰਜਣ ਸਿੰਘ ਚੀਮਾ ਸੰਮਤੀ ਮੈਂਬਰ, ਪਰਮਜੀਤ ਕੌਰ ਚੀਮਾ ਜ਼ਿਲ੍ਹਾ ਪ੍ਰਧਾਨ ਭਾਜਪਾ, ਯੂਸਫ਼ ਖ਼ਾਨ ਪੰਚ, ਜਗਸੀਰ ਸਿੰਘ ਗੱਗੀ ਪੰਚ, ਸੁਖਦੇਵ ਸਿੰਘ ਨਿੱਕਾ ਪੰਚ, ਤੇਗਵੀਰ ਸਿੰਘ ਧਾਲੀਵਾਲ ਸੀਨੀਅਰ ਆਗੂ, ਡਾ: ਕਰਮਜੀਤ ਸਿੰਘ ਬੱਬੂ ਵੜੈਚ, ਕਰਮਪਾਲ ਸਿੰਘ ਸਿੱਧੂ, ਮੁਖ਼ਤਿਆਰ ਸਿੰਘ ਥਿੰਦ, ਥਾਣੇਦਾਰ ਅਵਤਾਰ ਸਿੰਘ, ਜਸਵੀਰ ਸਿੰਘ ਚੀਮਾ, ਬਲਵਿੰਦਰ ਕੁਮਾਰ ਪ੍ਰਧਾਨ ਮੰਦਰ ਕਮੇਟੀ, ਯੋਗ ਕੁਮਾਰ, ਪੇ੍ਰਮਪਾਲ ਕੁੱਕੂ, ਬਾਬਾ ਲਛਮਣ ਦਾਸ, ਸੁਖਵਿੰਦਰ ਸਿੰਘ ਗਿਆਨੀ ਟੈਂਟ ਵਾਲੇ, ਗੁਰਪ੍ਰੀਤ ਸਿੰਘ ਕਾਲਾ ਆਗੂ ਕਾਦੀਆਂ, ਜਰਨੈਲ ਸਿੰਘ ਚੀਮਾ, ਜੱਗਾ ਸਿੰਘ ਚੀਮਾ, ਗੁਰਮੀਤ ਸਿੰਘ ਨੰਬਰਦਾਰ, ਤੇਜਾ ਸਿੰਘ ਨੰਬਰਦਾਰ, ਮਿ: ਤਰਸੇਮ ਸਿੰਘ ਸੇਮਾ, ਰਾਮ ਸਿੰਘ ਐਸ.ਡੀ.ਓ. ਬਿਜਲੀ ਬੋਰਡ, ਜਗਦੇਵ ਸਿੰਘ ਚੀਮਾ ਸਾਬਕਾ ਪੰਚ, ਜਗਰੂਪ ਸਿੰਘ ਜਵੰਧਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਅਤੇ ਸੇਵਾਦਾਰ ਜਸਵੰਤ ਸਿੰਘ ਸ਼ਾਂਤੀ, ਸੁਖਮੰਦਰ ਸਿੰਘ ਮਿਸਤਰੀ, ਲਾਭ ਸਿੰਘ, ਬਲਵੀਰ ਸਿੰਘ ਪੇਸੀ, ਨਵਜੀਤ ਸਿੰਘ ਪੇਸੀ, ਗੁਰਚਰਨ ਸਿੰਘ, ਸੂਰਜ ਸਿੰਘ, ਜਗਰਾਜ ਸਿੰਘ ਪੇਸੀ, ਰਮਨਦੀਪ ਦੁਲਾਰੇ ਹਲਵਾਈ, ਅੱਛਰਜੀਤ ਸਿੰਘ ਭੰਗੂ, ਰਾਜ ਸਿੰਘ ਜਾਗਲ, ਕਰਮਜੀਤ ਸਿੰਘ ਬੱਟੂ , ਮਿਸਤਰੀ ਗੋਬਿੰਦ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸਮਾਗਮ ਮੌਕੇ ਵੱਖ-ਵੱਖ ਥਾਵਾਂ ’ਤੇ ਡਿਊਟੀਆਂ ਨਿਭਾਈਆਂ। ਇਸ ਮੌਕੇ ਬਾਬਾ ਅਮਨਦੀਪ ਸਿੰਘ ਅਤੇ ਅਵਤਾਰ ਸਿੰਘ ਕਾਲਾ ਭੰਗੂ ਸਮੇਤ ਸਮੂਹ ਪ੍ਰਬੰਧਕਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸੰਗਤਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮਹਾਂਪੁਰਸ਼ਾਂ ਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਪਿਛਲੀ ਖ਼ਬਰ ਗੰਦੇ ਨਾਲੇ ’ਚ ਡਿੱਗਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਅਗਲੀ ਖ਼ਬਰ ਪਿੰਡ ਹੁਸੈਨਪੁਰ ਲਾਲੋਵਾਲ ’ਚ ਪੁਰਾਤਨ ਛਿੰਝ ਮੇਲਾ 31 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।