ਸਮਾਜ ਸੇਵੀ ਹਰਪ੍ਰੀਤ ਸਿੰਘ ਹੰਮੀ ਸੇਖੋਂ ਭੋਤਨਾ ਨੂੰ ਸਦਮਾ, ਮਾਤਾ ਦਾ ਦਿਹਾਂਤ
ਟੱਲੇਵਾਲ, 29 ਅਕਤੂਬਰ (ਸੋਨੀ ਚੀਮਾ)-ਪਿੰਡ ਭੋਤਨਾ ਨਾਲ ਸੰਬੰਧਿਤ ਸਮਾਜ ਸੇਵੀ ਨੌਜਵਾਨ ਹਰਪ੍ਰੀਤ ਸਿੰਘ ਹੰਮੀ ਸੇਖੋਂ ਭੋਤਨਾ ਅਤੇ ਸਵ: ਕਮਲਪ੍ਰੀਤ ਸਿੰਘ ਕਾਲੂ ਭੋਤਨਾ ਦੇ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਸੇਖੋਂ ਪਤਨੀ ਸ: ਬਲਵੀਰ ਸਿੰਘ ਸੇਖੋਂ ਦਾ ਬਿਮਾਰੀ ਦੇ ਚੱਲਦਿਆ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਹਰਪ੍ਰੀਤ ਸਿੰਘ ਹੰਮੀ ਸੇਖੋਂ ਅਤੇ ਸਮੂਹ ਪਰਿਵਾਰ ਨਾਲ ਪਿੰਡ ਭੋਤਨਾ ਨਾਲ ਸੰਬੰਧਿਤ ਪੰਚਾਇਤ, ਵੱਖ-ਵੱਖ ਕਲੱਬਾਂ, ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਜੀਤ ਡੈਸਕ
30-10-2026