01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗਾਰਗੀ ਫਾਊਂਡੇਸ਼ਨ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀਆਂ ਜੇਤੂ ਖਿਡਾਰਨਾਂ ਦਾ ਸਨਮਾਨ

ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ)-ਸਰਕਾਰੀ ਸਕੂਲ ਦੇ ਗਰਾਊਂਡ ਵਿਖੇ ਗਾਰਗੀ ਫਾਊਂਡੇਸ਼ਨ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਹੋਣਹਾਰ ਖਿਡਾਰਨਾਂ ਦੇ ਵਿਸ਼ੇਸ਼ ਸਨਮਾਨ ਸਬੰਧੀ ਸਮਾਰੋਹ ਆਯੋਜਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੀਆਂ ਖਿਡਾਰਨਾਂ ਵਿਚ ਕਰਾਟੇ ’ਚ ਗੋਲਡ ਮੈਡਲ ਜੇਤੂ ਰੂਹਾਨੀ, ਲੌਂਗ ਜੰਪ ਅਤੇ ਦੌੜਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪ੍ਰਿਅੰਕਾ ਰਾਣੀ, ਅਰਸ਼ਦੀਪ ਕੌਰ, ਸਿਮਰਨਜੀਤ ਕੌਰ, ਮਧੂ ਰਾਣੀ ਅਤੇ ਸੁਖਮਨ ਕੌਰ ਸ਼ਾਮਿਲ ਹਨ।

ਅਜੀਤ ਡੈਸਕ 01-11-2026
ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ)-ਸਰਕਾਰੀ ਸਕੂਲ ਦੇ ਗਰਾਊਂਡ ਵਿਖੇ ਗਾਰਗੀ ਫਾਊਂਡੇਸ਼ਨ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਹੋਣਹਾਰ ਖਿਡਾਰਨਾਂ ਦੇ ਵਿਸ਼ੇਸ਼ ਸਨਮਾਨ ਸਬੰਧੀ ਸਮਾਰੋਹ ਆਯੋਜਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੀਆਂ ਖਿਡਾਰਨਾਂ ਵਿਚ ਕਰਾਟੇ ’ਚ ਗੋਲਡ ਮੈਡਲ ਜੇਤੂ ਰੂਹਾਨੀ, ਲੌਂਗ ਜੰਪ ਅਤੇ ਦੌੜਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪ੍ਰਿਅੰਕਾ ਰਾਣੀ, ਅਰਸ਼ਦੀਪ ਕੌਰ, ਸਿਮਰਨਜੀਤ ਕੌਰ, ਮਧੂ ਰਾਣੀ ਅਤੇ ਸੁਖਮਨ ਕੌਰ ਸ਼ਾਮਿਲ ਹਨ। ਇਸ ਤੋਂ ਇਲਾਵਾ ਸਮਾਰੋਹ ਦਾ ਮੁੱਖ ਆਕਰਸ਼ਨ ਰਹੀ ਪ੍ਰਸਿੱਧ ਅਥਲੀਟ ਮਨਦੀਪ ਕੌਰ, ਜਿਸ ਦੀ ਹਾਲ ਹੀ ਵਿਚ ਬੀ.ਐਸ.ਐਫ, ਮੇਘਾਲਿਆ ਵਿਚ ਨਿਯੁਕਤੀ ਹੋਈ ਹੈ। ਫਾਊਂਡੇਸ਼ਨ ਵਲੋਂ ਸਾਰੀਆਂ ਜੇਤੂ ਖਿਡਾਰਨਾਂ ਨੂੰ ਉਪਹਾਰ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ । ਉਨ੍ਹਾਂ ਕਿਹਾ ਕਿ ਬੌਧਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਬਹੁਤ ਜ਼ਰੂਰੀ ਹੈ ਅਤੇ ਵਿਦਿਆਰਥੀ ਜੀਵਨ ਵਿਚ ਖੇਡਾਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਪ੍ਰਸਿੱਧ ਅਥਲੈਟਿਕ ਕੋਚ ਰਾਮ ਸਿੰਘ ਨਾਮਧਾਰੀ, ਜਿਨ੍ਹਾਂ ਦੀ ਅਗਵਾਈ ’ਚ ਇਨ੍ਹਾਂ ਬੱਚੀਆਂ ਨੇ ਇਹ ਮੁਕਾਮ ਹਾਸਿਲ ਕੀਤਾ। ਇਸ ਮੌਕੇ ਡਾ: ਪ੍ਰਗਤੀ ਗਾਰਗੀ, ਮੈਡੀਕਲ ਅਫ਼ਸਰ ਅਤੇ ਪ੍ਰਸਿੱਧ ਐਸਟਰੋਲੋਜਰ ਸ਼ੌਰਿਆ ਗਾਰਗੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਉਪਲੀ ਗੁਰਦੁਆਰਾ ਸਾਹਿਬ ਲਈ ਕੀਰਤਨ ਲਈ ਸਾਜ ਅਤੇ ਵੇਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।