02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹੈਪੀ ਕਲੱਬ ਤਪਾ ਨੇ ਸ਼ਾਨੋ-ਸ਼ੌਕਤ ਨਾਲ ਮਨਾਈ ਸਥਾਪਨਾ ਦੀ 50ਵੀਂ ਵਰ੍ਹੇਗੰਢ

ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਇਲਾਕੇ ਦੀ ਨਾਮਵਰ ਸੇਵੀ ਸੰਸਥਾ ਹੈਪੀ ਕਲੱਬ ਤਪਾ ਵਲੋਂ ਕਲੱਬ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਗੋਲਡਨ ਜੁਬਲੀ ਬੜੇ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਈ। ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 03-11-2026
ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਇਲਾਕੇ ਦੀ ਨਾਮਵਰ ਸੇਵੀ ਸੰਸਥਾ ਹੈਪੀ ਕਲੱਬ ਤਪਾ ਵਲੋਂ ਕਲੱਬ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਗੋਲਡਨ ਜੁਬਲੀ ਬੜੇ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਈ। ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਗੋਲਡਨ ਜੁਬਲੀ ਮਨਾਉਣ ਮੌਕੇ ਸਮੂਹ ਮੈਂਬਰਾਂ ਨੇ ਆਪੋ ਆਪਣੇ ਪਰਿਵਾਰਾਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਕੇਕ ਕੱਟ ਕੇ ਖ਼ੁਸ਼ੀ ਮਨਾਉਂਦੇ ਹੋਏ ਸਭ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਪ੍ਰਮਾਤਮਾ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਕਲੱਬ ਇਸੇ ਤਰ੍ਹਾਂ ਸਮਾਜ ਦੀ ਸੇਵਾ ਦੇ ਵਿਚ ਅੱਗੇ ਵਧਦੇ ਹੋਏ ਅਗਲੀਆਂ ਮੰਜ਼ਿਲਾਂ ਲਈ ਹਮੇਸ਼ਾ ਤਤਪਰ ਰਹੇ। ਦੱਸ ਦੇਈਏ ਕਿ ਹੈਪੀ ਕਲੱਬ ਦਾ ਤਪਾ ਵਲੋਂ ਸਮੇਂ-ਸਮੇਂ ’ਤੇ ਲਗਾਤਾਰ ਮੈਡੀਕਲ ਕੈਂਪ, ਖ਼ੂਨਦਾਨ ਕੈਂਪ ਅਤੇ ਅੱਖਾਂ ਦੇ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ ਲਗਾਏ ਜਾਂਦੇ ਹਨ ਜਿਸ ਨਾਲ ਲੋੜਵੰਦਾਂ ਨੂੰ ਵੱਡੀ ਰਾਹਤ ਮਿਲਦੀ ਹੈ ਅਤੇ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਯਕੀਨੀ ਬਣਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਕਲੱਬ ਸਮਾਜ ਭਲਾਈ ਦੇ ਕਾਰਜਾਂ ਵਿਚ ਮੋਹਰੀ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਬਾਂਸਲ, ਸਕੱਤਰ ਸੁਰਿੰਦਰ ਮਿੱਤਲ, ਚੇਅਰਮੈਨ ਸੁਨੀਲ ਬਾਂਸਲ ਸ਼ੈਲੀ, ਕੈਸ਼ੀਅਰ ਰਾਕੇਸ਼ ਜਿੰਦਲ, ਮੀਤ ਪ੍ਰਧਾਨ ਦੀਪਕ ਕੁਮਾਰ ਗਰਗ, ਸਲਾਹਕਾਰ ਹਰਮੇਸ਼ ਬਾਂਸਲ, ਪੀ.ਆਰ.ਓ ਸਾਹਿਲ ਗਰਗ, ਮੈਂਬਰ ਸੁਨੀਲ ਕੁਮਾਰ, ਪੰਕਜ ਸਿੰਗਲਾ, ਪੰਕਜ ਕੁਮਾਰ, ਅਨਿਲ ਸਿੰਗਲਾ, ਪੁਨੀਤ ਮੈਨਨ, ਵਨੀਤ ਗਰਗ, ਰਾਹੁਲ ਮਿੱਤਲ, ਕਰਨ ਗਰਗ ਅਤੇ ਰੋਚਕ ਸਿੰਗਲਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਵਾਈ.ਐੱਸ ਸਕੂਲ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਜਾਗਰੂਕ ਸੈਮੀਨਾ... ਅਗਲੀ ਖ਼ਬਰ ਪੱਛਮੀ ਜਰਮਨੀ ਦੇ ਡੌਰਟਮੰਡ ’ਚ ਇਕ ਪ੍ਰੈੱਸ ਸਮਾਗਮ ਦੌਰਾਨ ਵੀਡੀਓ ਕੈਮਰੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਾ ਪਾਰਸਨ ਡੌਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।