ਚੇਅਰਮੈਨ ਵਲੋਂ ਲੈਬ ਦਾ ਉਦਘਾਟਨ
ਕੁੱਪ ਕਲਾਂ/ਅਹਿਮਦਗੜ੍ਹ, 3 ਨਵੰਬਰ (ਸੁਖਜਿੰਦਰ ਸਿੰਘ ਝੱਲ/ ਸੁਖਜੀਤ ਸਿੰਘ ਖੇੜਾ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਰਦੇਸਾਂ ਤਹਿਤ ਹਲਕਾ ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਿੱਤਵਾਲ ਕਲਾਂ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਬਣੀ ਐਨ ਐਸ ਕਿਊ ਐਫ ਮੀਡੀਆ ਤੇ ਇੰਟਰਟੇਨਮੈਂਟ ਲੈਬ ਦਾ ਉਦਘਾਟਨ ਰਵਿੰਦਰ ਸਿੰਘ ਧਾਲੀਵਾਲ ਚੇਅਰਮੈਨ ਮਾਰਕੀਟ ਕਮੇਟੀ ਅਹਿਮਦਗੜ ਨੇ ਕੀਤਾ। ਇਸ ਮੌਕੇ ਬਲਾਕ ਸੰਮਤੀ ਚੈਅਰਮੈਨ ਮੋਹਨਜੀਤ ਸਿੰਘ, ਜਿਲਾ ਪਰਸੀਦ ਮੈਬਰ ਗੁਰਦੀਪ ਸਿੰਘ ਬਨਭੌਰਾ, ਬਲਬੀਰ ਸਿੰਘ ਜਿੱਤਵਾਲ, ਪੰਚ ਕੁਲਵਿੰਦਰ ਜਿੱਤਵਾਲ, ਗੁਰਪ੍ਹੀਤ ਸਿੰਘ ਜਿੱਤਵਾਲ, ਹਾਕਮ ਸਿੰਘ ਕੁੱਪ ਖੁਰਦ, ਪੰਚ ਮੈਲੇ ਖਾਂ ਰੋਡੀਵਾਲ, ਸਰਾਜ ਖਾਂ ਬੇਗੋਵਾਲ ਸੈਨੀਅਰ ਆਗੂ, ਜਗਦੀਪ ਸਿੰਘ ਸਰਪੰਚ ਮਹੇਰਨਾ ਖੁਰਦ, ਪੰਚ ਮਹੁੰਮਦ ਲਿਆਸ ਦਹਿਲੀਜ ਕਲਾਂ, ਮਹੁੰਮਦ ਅਕਬਰ ਦਹਿਲੀਜ ਕਲਾਂ, ਨੰਬਰਦਾਰ ਇੰਦਰਜੀਤ ਸਿੰਘ, ਸਾਬਕਾ ਸਰਪੰਚ ਨੱਛਤਰ ਸਿੰਘ ਦਹਿਲੀਜ ਖੁਰਦ, ਰਾਜਵਿੰਦਰ ਸਿੰਘ ਦਹਿਲੀਜ ਖੁਰਦ ਤੇ ਸਕੂਲ ਸਟਾਫ ਹਾਜ਼ਰ ਸੀ।