ਖੁੱਡੀ ਖ਼ੁਰਦ ਵਿਖੇ ਖ਼ੂਨਦਾਨ ਕੈਂਪ ਲਗਾਇਆ
ਹੰਡਿਆਇਆ, 3 ਨਵੰਬਰ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਖ਼ੁਰਦ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵਿਖੇ ਲਾਈਫ਼ ਲਾਈਨ ਬਲੱਡ ਬੈਂਕ ਬਰਨਾਲਾ ਵਲੋਂ ਖ਼ੂਨਦਾਨ ਕੈਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਦਵਿੰਦਰ ਸਿੰਘ ਰਟੋਲ ਨੇ ਕੀਤਾ ਤੇ ਕਿਹਾ ਕਿ ਜਿੱਥੇ ਖ਼ੂਨਦਾਨ ਕਰਨ ਨਾਲ ਮਰੀਜ਼ ਦੀ ਜਾਨ ਬਚਦੀ ਹੈ ਉੱਥੇ ਸਮਾਜ ਸੇਵਾ ਕਰਨ ਦੀ ਭਾਵਨਾ ਦੂਜਿਆਂ ਵਿਚ ਜਾਗਦੀ ਹੈ।
ਅਜੀਤ ਡੈਸਕ
04-11-2026