13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਤਿੰਨ ਭੈਣਾਂ ਦੇ ਇਕਲੌਤੇ ਭਰਾ ਤੇ ਵਿਧਵਾ ਮਾਂ ਦੇ ਪੁੱਤ ਨੂੰ ਚਿੱਟੇ ਨੇ ਨਿਗਲਿਆ ਪਰਿਵਾਰ ਵਲੋਂ ਮਦਦ ਦੀ ਗੁਹਾਰ

ਧਨੌਲਾ, 12 ਨਵੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਦੇ ਥਾਣੇ ਦੇ ਪਿਛਲੇ ਪਾਸੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਨੂੰ ਆਖ਼ਰ ਓਵਰਡੋਜ ਨੇ ਕੁੱਝ ਦਿਨ ਪਹਿਲਾਂ ਨਿਗਲ ਲਿਆ। ਮਜਬੂਰੀ ਬੱਸ ਤੀਸਰੇ ਦਿਨ ਪਾਏ ਗਏ ਉਸ ਦੇ ਭੋਗ ਮੌਕੇ ਬੜਾ ਗ਼ਮਗੀਨ ਮਾਹੌਲ ਸੀ।

ਅਜੀਤ ਡੈਸਕ 13-11-2026
ਧਨੌਲਾ, 12 ਨਵੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਦੇ ਥਾਣੇ ਦੇ ਪਿਛਲੇ ਪਾਸੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਨੂੰ ਆਖ਼ਰ ਓਵਰਡੋਜ ਨੇ ਕੁੱਝ ਦਿਨ ਪਹਿਲਾਂ ਨਿਗਲ ਲਿਆ। ਮਜਬੂਰੀ ਬੱਸ ਤੀਸਰੇ ਦਿਨ ਪਾਏ ਗਏ ਉਸ ਦੇ ਭੋਗ ਮੌਕੇ ਬੜਾ ਗ਼ਮਗੀਨ ਮਾਹੌਲ ਸੀ। ਉਸ ਦੀ ਮਾਤਾ ਸੋਨੀ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਕੁੱਝ ਅਰਸਾ ਪਹਿਲਾਂ ਉਸ ਦੇ ਪਤੀ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਪਰੰਤ ਗੁਰਪ੍ਰੀਤ ਨੂੰ ਨਸ਼ੇ ਦੀ ਲੱਤ ਲੱਗ ਗਈ। ਨਸ਼ੇ ਦੀ ਭਲ ਪੂਰੀ ਕਰਨ ਲਈ ਉਸ ਨੂੰ ਘਰ ਵੀ ਵੇਚਣਾ ਪਿਆ ਤੇ ਉਸ ਦੀ ਮਾਂ ਕਿਰਾਏ ਦੇ ਮਕਾਨ ਵਿਚ ਰਹਿ ਕੇ ਅਤੇ ਲੋਕਾਂ ਦੇ ਘਰੇ ਸਫ਼ਾਈਆਂ ਕਰ ਕੇ ਟਾਈਮ ਪਾਸ ਕਰਦੀ ਚੱਲੀ ਆ ਰਹੀ ਹੈ। ਅੱਜ ਉਸ ਦਾ ਆਖ਼ਰੀ ਸਹਾਰਾ ਵੀ ਦਮ ਤੋੜ ਗਿਆ। ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਤੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮੰਗ ਕਰਦੇ ਉਨ੍ਹਾਂ ਆਖਿਆ ਇਸ ਮੌਕੇ ਨਾਲ ਉਨ੍ਹਾਂ ਪਾਸ ਘਰ ਹੈ ਨਾ ਗੁਜ਼ਾਰੇ ਜੋਗਾ ਕੋਈ ਸਾਧਨ ਰਿਹਾ। ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਸਾਨੂੰ ਧੀਆਂ ਸਮੇਤ ਰਹਿਣ ਵਾਸਤੇ ਛੱਤ ਮੁਹੱਈਆ ਕਰਵਾਈ ਜਾਵੇ ਤੇ ਰੋਜ਼ ਮਰਾਂ ਦੇ ਗੁਜ਼ਾਰੇ ਲਈ ਮਾਲੀ ਮਦਦ ਕੀਤੀ ਜਾਵੇ।
ਪਿਛਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਤੰਦਰੁਸਤ ਸਿਹਤ ਗਤੀਵਿਧੀ ਕਰਵਾਈ ਅਗਲੀ ਖ਼ਬਰ ਸੰਤ ਬਾਬਾ ਅਤਰ ਸਿੰਘ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਬਹੁਤਕਨੀਕੀ ਕਾਲਜ ਯੁਵਕ ਮੇਲੇ ਵਿਚ ਮਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।