19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਪੈਸ਼ਲ ਲੱਗਣ ਕਾਰਨ ਲਿਫ਼ਟਿੰਗ ਦੀ ਚਾਲ ਮੱਠੀ, ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰ

ਤਪਾ ਮੰਡੀ, 18 ਨਵੰਬਰ (ਪ੍ਰਵੀਨ ਗਰਗ)-ਇਲਾਕੇ ਦੀਆਂ ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾ ਹੋਣ ਕਾਰਨ ਅੰਬਾਰ ਲੱਗੇ ਹੋਏ ਦਿਖਾਈ ਦੇ ਰਹੇ ਹਨ, ਜਿਸ ਦਾ ਵੱਡਾ ਕਾਰਨ ਸਪੈਸ਼ਲਾਂ ਦਾ ਵਾਰ-ਵਾਰ ਲੱਗਣਾ ਅਤੇ ਲੇਬਰ ਦੀ ਘਾਟ ਦੱਸਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲਿਫ਼ਟਿੰਗ ਦੀ ਚਾਲ ਮੱਠੀ ਹੋਣ ਕਾਰਨ ਆੜ੍ਹਤੀਏ ਨਮੋਸ਼ੀ ਦੇ ਆਲਮ ’ਚ ਦਿਖਾਈ ਦੇ ਰਹੇ ਹਨ।

ਅਜੀਤ ਡੈਸਕ 19-11-2026
ਤਪਾ ਮੰਡੀ, 18 ਨਵੰਬਰ (ਪ੍ਰਵੀਨ ਗਰਗ)-ਇਲਾਕੇ ਦੀਆਂ ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾ ਹੋਣ ਕਾਰਨ ਅੰਬਾਰ ਲੱਗੇ ਹੋਏ ਦਿਖਾਈ ਦੇ ਰਹੇ ਹਨ, ਜਿਸ ਦਾ ਵੱਡਾ ਕਾਰਨ ਸਪੈਸ਼ਲਾਂ ਦਾ ਵਾਰ-ਵਾਰ ਲੱਗਣਾ ਅਤੇ ਲੇਬਰ ਦੀ ਘਾਟ ਦੱਸਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲਿਫ਼ਟਿੰਗ ਦੀ ਚਾਲ ਮੱਠੀ ਹੋਣ ਕਾਰਨ ਆੜ੍ਹਤੀਏ ਨਮੋਸ਼ੀ ਦੇ ਆਲਮ ’ਚ ਦਿਖਾਈ ਦੇ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆੜ੍ਹਤੀਏ ਰਾਜੂ ਤਾਜੋ, ਰਾਜ ਕੁਮਾਰ ਧੌਲਾ, ਟਿੰਕੂ ਕੁਮਾਰ ਅਤੇ ਮਜ਼ਦੂਰਾਂ ਮਿਠੁਨ ਕੁਮਾਰ, ਗੋਬਿੰਦ ਕੁਮਾਰ, ਨਾਇਬ ਸਿੰਘ, ਮਦਨ ਲਾਲ, ਵਿਜੇਂਦਰ ਕੁਮਾਰ, ਮੇਸ਼ਾ ਕੁਮਾਰ, ਪੂਰਨ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਕ ਪਾਸੇ ਮੌਸਮ ਦੇ ਮਿਜਾਜ ਬਦਲ ਰਹੇ ਹਨ ਅਤੇ ਠੰਢ ਵਧਣ ਲੱਗੀ ਹੈ, ਉੱਥੇ ਦੂਜੇ ਪਾਸੇ ਝੋਨੇ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾ ਹੋਣ ਕਾਰਨ ਠੰਢ ਦਾ ਅਸਰ ਝੋਨੇ ’ਤੇ ਪੈਣ ਲੱਗਾ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਬੋਰੀਆਂ ਦੀ ਲਿਫ਼ਟਿੰਗ ਨਾ ਹੋਣ ਕਾਰਨ ਝੋਨੇ ਦੀ ਗੁਣਵੱਤਾ ਘਟਦੀ ਜਾ ਰਹੀ ਹੈ ਅਤੇ ਨਾਲ ਹੀ ਇਸ ਦਾ ਅਸਰ ਬੋਰੀਆਂ ਦੇ ਵਜ਼ਨ ’ਤੇ ਪੈ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੋਗਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅਨਾਜ ਮੰਡੀ ’ਚ ਉਨ੍ਹਾਂ ਦੀਆਂ ਦੁਕਾਨਾਂ ’ਤੇ ਕਰੀਬ ਹਜ਼ਾਰਾਂ ਗੱਟੇ ਖੁੱਲ੍ਹੇ ਅਸਮਾਨ ਹੇਠ ਪਏ ਹਨ। ਲਿਫ਼ਟਿੰਗ ਨਾ ਹੋਣ ਕਾਰਨ ਬੋਰੀਆਂ ਦੀ ਦੇਖ ਰੇਖ ਕਰਨ ’ਚ ਮੁਸ਼ਕਲ ਆ ਰਹੀ ਹੈ ਅਤੇ ਅਨਾਜ ਦਾ ਵਜ਼ਨ ਘਟਣ ਕਾਰਨ ਵੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਆੜ੍ਹਤੀਆਂ ਨੇ ਸਰਕਾਰ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀਆਂ ਵਿਚ ਪਈ ਫ਼ਸਲ ਦੀ ਲਿਫ਼ਟਿੰਗ ਲਈ ਤੁਰੰਤ ਪ੍ਰਬੰਧ ਕੀਤੇ ਜਾਣ।
ਪਿਛਲੀ ਖ਼ਬਰ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਦੀ ਹੜਤਾਲ ਲਗਾਤਾਰ ਜਾਰੀ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਅਗਲੀ ਖ਼ਬਰ ਮੁੱਖ ਮੰਤਰੀ ਨੇ ਹਰਾ ਪੈੱਨ ਜਨਤਾ ਦੀ ਭਲਾਈ ਲਈ ਨਹੀਂ ਵਰਤਿਆ- ਚਰਨਜੀਤ ਸਿੰਘ ਚੰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।