ਭੋਗ ’ਤੇ ਵਿਸ਼ੇਸ਼- ਦਰਸ਼ਨ ਸਿੰਘ ਪੰਡੋਰੀ
ਮਹਿਲ ਕਲਾਂ - ਸਿੱਖਿਆ ਦੇ ਖੇਤਰ ਵਿਚ 32 ਸਾਲਾਂ ਦੀ ਸ਼ਾਨਦਾਰ ਅਤੇ ਬੇਦਾਗ਼ ਸੇਵਾ ਨਿਭਾਉਣ ਵਾਲੇ, ਇਮਾਨਦਾਰੀ, ਮਿਹਨਤ ਅਤੇ ਸਮਾਜ ਸੇਵਾ ਦੀ ਮੂਰਤ ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਦਾ ਜਨਮ 1 ਅਕਤੂਬਰ 1953 ਨੂੰ ਪਿਤਾ ਸ: ਕਾਕਾ ਸਿੰਘ ਅਤੇ ਮਾਤਾ ਭਾਗ ਕੌਰ ਦੇ ਗ੍ਰਹਿ ਵਿਖੇ ਪਿੰਡ ਪੰਡੋਰੀ (ਜ਼ਿਲ੍ਹਾ ਬਰਨਾਲਾ) ਵਿਚ ਹੋਇਆ। ਆਪ ਨੇ ਮੁੱਢਲੀ ਪ੍ਰਾਇਮਰੀ ਸਿੱਖਿਆ ਪਿੰਡ ਪੰਡੋਰੀ ਤੋਂ ਪਹਿਲੇ ਦਰਜੇ ਵਿਚ ਪਾਸ ਕੀਤੀ ਅਤੇ ਉਚੇਰੀ ਵਿੱਦਿਆ ਹਾਸਲ ਕਰਦਿਆਂ 1974 ਵਿਚ ਸਰਕਾਰੀ ਕਾਲਜ ਮਲੇਰਕੋਟਲਾ (ਸੰਗਰੂਰ) ਤੋਂ ਬੀ.
ਮਹਿਲ ਕਲਾਂ - ਸਿੱਖਿਆ ਦੇ ਖੇਤਰ ਵਿਚ 32 ਸਾਲਾਂ ਦੀ ਸ਼ਾਨਦਾਰ ਅਤੇ ਬੇਦਾਗ਼ ਸੇਵਾ ਨਿਭਾਉਣ ਵਾਲੇ, ਇਮਾਨਦਾਰੀ, ਮਿਹਨਤ ਅਤੇ ਸਮਾਜ ਸੇਵਾ ਦੀ ਮੂਰਤ ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਦਾ ਜਨਮ 1 ਅਕਤੂਬਰ 1953 ਨੂੰ ਪਿਤਾ ਸ: ਕਾਕਾ ਸਿੰਘ ਅਤੇ ਮਾਤਾ ਭਾਗ ਕੌਰ ਦੇ ਗ੍ਰਹਿ ਵਿਖੇ ਪਿੰਡ ਪੰਡੋਰੀ (ਜ਼ਿਲ੍ਹਾ ਬਰਨਾਲਾ) ਵਿਚ ਹੋਇਆ। ਆਪ ਨੇ ਮੁੱਢਲੀ ਪ੍ਰਾਇਮਰੀ ਸਿੱਖਿਆ ਪਿੰਡ ਪੰਡੋਰੀ ਤੋਂ ਪਹਿਲੇ ਦਰਜੇ ਵਿਚ ਪਾਸ ਕੀਤੀ ਅਤੇ ਉਚੇਰੀ ਵਿੱਦਿਆ ਹਾਸਲ ਕਰਦਿਆਂ 1974 ਵਿਚ ਸਰਕਾਰੀ ਕਾਲਜ ਮਲੇਰਕੋਟਲਾ (ਸੰਗਰੂਰ) ਤੋਂ ਬੀ.ਏ. ਅਤੇ 1975-76 ਵਿਚ ਸੁਧਾਰ ਕਾਲਜ ਤੋਂ ਬੀ.ਐਡ. ਦੀ ਡਿਗਰੀ ਪ੍ਰਾਪਤ ਕੀਤੀ। 1978 ’ਚ ਬਤੌਰ ਸਹਿਕਾਰੀ ਸਭਾ ਘੋਲੀਆਂ ਕਲਾਂ ਦੇ ਬਤੌਰ ਇੰਸਪੈਕਟਰ ਨੌਕਰੀ ਕਰਨ ਉਪਰੰਤ ਆਪਣੇ ਅਧਿਆਪਨ ਸਫ਼ਰ ਦੀ ਸ਼ੁਰੂਆਤ ਕਰਦਿਆਂ ਆਪ ਦੀ ਪਹਿਲੀ ਨਿਯੁਕਤੀ 22 ਦਸੰਬਰ 1979 ਨੂੰ ਬਤੌਰ ਸ.ਸ. ਮਾਸਟਰ ਸਰਕਾਰੀ ਮਿਡਲ ਸਕੂਲ ਡੁਮੇਲੀ (ਜ਼ਿਲ੍ਹਾ ਕਪੂਰਥਲਾ) ਵਿਖੇ ਹੋਈ। ਵੱਖ-ਵੱਖ ਸਕੂਲਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਆਪ 30 ਸਤੰਬਰ 2011 ਨੂੰ ਸਰਕਾਰੀ ਹਾਈ ਸਕੂਲ ਕੁਰੜ ਤੋਂ ਬਤੌਰ ਹੈੱਡ ਮਾਸਟਰ ਸੇਵਾ-ਮੁਕਤ ਹੋਏ। ਸਰਕਾਰੀ ਸੇਵਾ ਦੇ ਨਾਲ-ਨਾਲ ਆਪ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਬੜੀ ਸਿਆਣਪ ਅਤੇ ਸੂਝ-ਬੂਝ ਨਾਲ ਨਿਭਾਈਆਂ। ਆਪ ਦਾ ਵਿਆਹ ਬੀਬੀ ਪ੍ਰਕਾਸ਼ ਕੌਰ ਨਾਲ ਹੋਇਆ ਅਤੇ ਆਪ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਉੱਚ ਵਿੱਦਿਆ ਦਿਵਾ ਕੇ ਸਮਾਜ ਵਿਚ ਕਾਬਲ ਬਣਾਇਆ। ਆਪ ਦੇ ਵੱਡੇ ਸਪੁੱਤਰ ਬਿਕਰਮਜੀਤ ਸਿੰਘ ਡਬਲ ਐਮ.ਏ. ਤੇ ਐਮ.ਐਡ. ਕਰ ਕੇ ਬਤੌਰ ਈ.ਟੀ.ਟੀ. ਅਧਿਆਪਕ ਸਿੱਖਿਆ ਦਾ ਚਾਨਣ ਵੰਡ ਰਹੇ ਹਨ, ਸਪੁੱਤਰੀ ਅੰਮ੍ਰਿਤਪਾਲ ਕੌਰ ਬਤੌਰ ਸਟਾਫ਼ ਨਰਸ ਮਾਨਵਤਾ ਦੀ ਸੇਵਾ ਕਰ ਰਹੇ ਹਨ ਅਤੇ ਛੋਟੇ ਸਪੁੱਤਰ ਮਨਫੂਲ ਸਿੰਘ ਵਿਦੇਸ਼ ਵਿਚ ਰਹਿ ਕੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ। ਸੇਵਾ-ਮੁਕਤ ਹੋਣ ਤੋਂ ਬਾਅਦ ਵੀ ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਘਰ ਨਹੀਂ ਬੈਠੇ, ਸਗੋਂ ਸਮਾਜ ਅਤੇ ਮੁਲਾਜ਼ਮ ਵਰਗ ਦੇ ਹੱਕਾਂ ਲਈ ਲਗਾਤਾਰ ਕਾਰਜਸ਼ੀਲ ਰਹੇ। ਉਹ ਫਰਵਰੀ 2021 ਤੋਂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਮਹਿਲ ਕਲਾਂ ਯੂਨਿਟ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਸਨ। ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਤੱਕ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਅਤੇ ਭਲਾਈ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ, ਜਿਸ ਸਦਕਾ ਉਨ੍ਹਾਂ ਦੀ ਯੋਗ ਅਗਵਾਈ ਹੇਠ ਐਸੋਸੀਏਸ਼ਨ ਦੇ ਮਹਿਲ ਕਲਾਂ ਯੂਨਿਟ ਨੇ ਇੱਕ ਵੱਖਰੀ ਅਤੇ ਮਜ਼ਬੂਤ ਪਛਾਣ ਬਣਾਈ। ਆਪਣੀ ਹੱਸਦੀ-ਵੱਸਦੀ ਪਰਿਵਾਰਕ ਫੁਲਵਾੜੀ ਨੂੰ ਛੱਡ ਕੇ ਉਹ ਬੀਤੀ 13 ਨਵੰਬਰ ਸ਼ਾਮ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ (ਸ਼ਰਧਾਂਜਲੀ ਸਮਾਗਮ) ਅੱਜ 20 ਨਵੰਬਰ, ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ, ਪਿੰਡ ਪੰਡੋਰੀ (ਬਰਨਾਲਾ) ਵਿਖੇ ਹੋਣਗੇ।