ਪ੍ਰਾਇਮਰੀ ਜ਼ਿਲ੍ਹਾ ਪੱਧਰੀ ਰੱਸਾਕਸ਼ੀ ਖੇਡਾਂ ਵਿਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਦੇ ਬੱਚਿਆਂ ਨੇ ਝੰਡੇ ਗੱਡੇ
ਧਨੌਲਾ, 23 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਖੇਡਾਂ ਬਰਨਾਲਾ ਵਿਖੇ ਕਰਵਾਈਆਂ ਗਈਆਂ। ਜਿਸ ਵਿਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਬਰਨਾਲਾ ਦੇ ਲੜਕਿਆਂ ਵਿਸ਼ਵਾਸਵੀਰ ਸਿੰਘ ਕਲਾਸ 5ਵੀਂ ਅਤੇ ਜੈਵਰਧਨ ਕਲਾਸ ਪੰਜਵੀਂ ਨੇ ਰੱਸਾਕਸ਼ੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਲਈ ਸਿਲੈੱਕਟ ਹੋਏ।
ਅਜੀਤ ਡੈਸਕ
24-11-2026