23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਦੇ ਵਿਦਿਆਰਥੀ ਗੈਰੀ ਨੇ ਕਿੱਕ ਬਾਕਸਿੰਗ ਮੁਕਾਬਲਿਆਂ ਵਿਚ ਤੀਜਾ ਸਥਾਨ ਲਿਆ

ਧਨੌਲਾ, 23 ਨਵੰਬਰ (ਜਤਿੰਦਰ ਸਿੰਘ ਧਨੌਲਾ)-ਖੇਡਾਂ ਵਤਨ ਪੰਜਾਬ ਵਿਚ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਬਰਨਾਲਾ ਦੇ ਕਿੱਕ ਬਾਕਸਿੰਗ ਦੇ 8ਵੀਂ ਜਮਾਤ ਦੇ ਵਿਦਿਆਰਥੀ ਗੈਰੀ ਬਹੁਤ ਨੇ ਸੰਗਰੂਰ ਸਰਕਾਰੀ ਸਟੇਡੀਅਮ ਵਿਖੇ ਹੋਏ 47 ਕਿੱਲੋ ਭਾਰ ਮੁਕਾਬਲੇ ਵਿਚ ਪਹਿਲਾ ਮੈਚ ਮਾਨਸਾ, ਦੂਜਾ ਮੈਚ ਫ਼ਿਰੋਜਪੁਰ ਅਤੇ ਤੀਜਾ ਮੈਚ ਗੁਰਦਾਸਪੁਰ ਨਾਲ ਖੇਡ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਚ ਜਿੱਤ ਕੇ ਆਪਣੇ ਪਿੰਡ ਅਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ।

ਅਜੀਤ ਡੈਸਕ 24-11-2026
ਧਨੌਲਾ, 23 ਨਵੰਬਰ (ਜਤਿੰਦਰ ਸਿੰਘ ਧਨੌਲਾ)-ਖੇਡਾਂ ਵਤਨ ਪੰਜਾਬ ਵਿਚ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਬਰਨਾਲਾ ਦੇ ਕਿੱਕ ਬਾਕਸਿੰਗ ਦੇ 8ਵੀਂ ਜਮਾਤ ਦੇ ਵਿਦਿਆਰਥੀ ਗੈਰੀ ਬਹੁਤ ਨੇ ਸੰਗਰੂਰ ਸਰਕਾਰੀ ਸਟੇਡੀਅਮ ਵਿਖੇ ਹੋਏ 47 ਕਿੱਲੋ ਭਾਰ ਮੁਕਾਬਲੇ ਵਿਚ ਪਹਿਲਾ ਮੈਚ ਮਾਨਸਾ, ਦੂਜਾ ਮੈਚ ਫ਼ਿਰੋਜਪੁਰ ਅਤੇ ਤੀਜਾ ਮੈਚ ਗੁਰਦਾਸਪੁਰ ਨਾਲ ਖੇਡ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਚ ਜਿੱਤ ਕੇ ਆਪਣੇ ਪਿੰਡ ਅਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਸ: ਅਮਰਜੀਤ ਸਿੰਘ ਚੀਮਾ, ਮੈਨੇਜਰ ਸੁਖਦੀਪ ਸਿੰਘ ਚੀਮਾ ਨੇ ਬੱਚੇ ਦੀ ਇਸ ਪ੍ਰਾਪਤੀ ’ਤੇ ਸਕੂਲ ਦੇ ਸਾਰੇ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚੇ ਨੂੰ ਅੱਗੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ। ਬੱਚੇ ਦੇ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਮੈਡਮ ਸਿਮਰਨ ਕੌਰ ਅਤੇ ਸਟਾਫ਼ ਵਲੋਂ ਬੱਚੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਤੇ ਕਿਹਾ ਕਿ ਨੇ ਵਿਦਿਆਰਥੀ ਦੀ ਇਹ ਜਿੱਤ ਸਕੂਲ ਦੇ ਫਿਜ਼ੀਕਲ ਅਧਿਆਪਕ ਗੁਰਵੀਰ ਸਿੰਘ ਅਤੇ ਕੋਚ ਕਰਨਦੀਪ ਦੇ ਉਪਰਾਲੇ ਅਤੇ ਵਿਦਿਆਰਥੀ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਈ ਹੈ।
ਪਿਛਲੀ ਖ਼ਬਰ ਇੰਦਰਜੀਤ ਸਿੰਘ ਜ਼ੈਲਦਾਰ ਬਣੇ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਮਹਿਲ ਕਲਾਂ ਦੇ ਨਵੇਂ ਪ੍ਰਧਾਨ ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਗੁਰਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।