13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਭਾਰਤੀ ਮਹਿਲਾ ਹਾਕੀ ਦੀਆਂ ਉੱਚੀਆਂ ਉਡਾਰੀਆਂ

ਭਾਰਤੀ ਮਹਿਲਾ ਹਾਕੀ ਦੀਆਂ ਉੱਚੀਆਂ ਉਡਾਰੀਆਂ

ਅਜੀਤ ਡੈਸਕ 13-10-2026

ਲਗਭਗ ਛੇ ਦਹਾਕੇ ਪਹਿਲਾਂ ਭਾਰਤੀ ਮਹਿਲਾ ਹਾਕੀ ਡਾਵਾਂਡੋਲ ਸਥਿਤੀ 'ਚ ਹੋਣ ਕਾਰਨ, ਇਸ ਦੇ ਪੱਲੇ ਕੋਈ ਕੌਮਾਂਤਰੀ ਪੱਧਰ ਦੀ ਪ੍ਰਾਪਤੀ ਨਹੀਂ ਸੀ | ਪਰ ਹੌਲੀ-ਹੌਲੀ ਸਥਿਤੀ ਬਦਲੀਆਂ ਤੇ ਖਿਡਾਰਨਾਂ ਦੀ ਕਿਸਮਤ ਨੇ ਪਲਟਾ ਖਾਧਾ | ਭਾਰਤੀ ਹਾਕੀ ਫੈਡਰੇਸ਼ਨ ਨੇ 1974 ਵਿਚ ਹੋਣ ਵਾਲੇ ਪਹਿਲੇ ਮਹਿਲਾ ਹਾਕੀ ਵਿਸ਼ਵ ਕੱਪ ਲਈ 36 ਸੰਭਾਵੀ ਖਿਡਾਰਨਾਂ ਦੀ ਚੋਣ ਕੀਤੀ | ਇਨ੍ਹਾਂ ਖਿਡਾਰਨਾਂ ਨੂੰ , ਮਹਿਲਾ ਹਾਕੀ ਦੇ ਉਸਰੱਈਏ, ਐਨ.ਆਈ.ਐਸ. ਪਟਿਆਲਾ ਦੇ ਚੀਫ਼ ਹਾਕੀ ਕੋਚ, ਉਲੰਪੀਅਨ ਸ. ਬਾਲਕ੍ਰਿਸ਼ਨ ਸਿੰਘ ਨੇ ਸੂਖਮ ਅਤੇ ਵਿਸਤਿ੍ਤ ਸਿਖਲਾਈ ਪ੍ਰਦਾਨ ਕੀਤੀ | ਉਨ੍ਹਾਂ ਨੇ ਖਿਡਾਰਨਾਂ ਵਿਚ, ਤਕੜੀਆਂ ਟੀਮਾਂ ਵਿਰੁੱਧ ਲੜਨ, ਅੜਨ, ਭਿੜਨ ਅਤੇ ਜੇਤੂ ਬਣਨ ਦੇ ਗੁਣ ਭਰੇ | ਉਪਰੰਤ ਜਿਨ੍ਹਾਂ 16 ਖਿਡਾਰਨਾਂ ਦੀ ਚੋਣ ਕੀਤੀ ਗਈ, ਉਨ੍ਹਾਂ ਦੇ ਨਾਂਅ ਹਨ -ਅਜਿੰਦਰ ਕੌਰ (ਕਪਤਾਨ), ਗੀਤਾ ਸਰੀਨ, ਅਵਿਨਾਸ਼ ਸਿੱਧੂ, ਕਿਰਨ ਮਹਿਤਾ, ਲਤਾ ਮਹਾਜਨ, ਕਿਰਨ ਮਲਹੋਤਰਾ, ਬਲਜੀਤ ਕੌਰ ਭੱਟੀ, ਰਾਜਿੰਦਰ ਨਿੱਕੜੀ, ਰੂਪਾ ਸੈਣੀ, ਦਰਸ਼ਨ ਭੱਟੀ, ਚੰਚਲ ਰੰਧਾਵਾ, ਹਰਪ੍ਰੀਤ ਸ਼ੇਰਗਿੱਲ, ਐਲਵੇਰਾ ਬਿ੍ਟੋ, ਪਰਮਿੰਦਰ ਸੇਖੋਂ, ਕੁਲਵੰਤ ਕੌਰ ਭੁੱਲਰ ਅਤੇ ਮਾਰਗਰਿਟ ਤੋਸੀਨੋ |
ਇਨ੍ਹਾਂ ਖਿਡਾਰਨਾਂ ਵਿਚਲੀ ਹਾਕੀ ਕੌਸ਼ਲਤਾ ਕਾਰਨ ਭਾਰਤ ਨੇ 1974 ਵਿਚ ਖੇਡੇ ਗਏ ਪਲੇਠੇ ਵਿਸ਼ਵ ਕੱਪ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ, ਜੋ ਕਿ ਇਕ ਵਿਸ਼ੇਸ਼ ਪ੍ਰਾਪਤੀ ਸੀ | 1975 ਵਿਚ ਸਕਾਟਲੈਂਡ ਵਿਖੇ ਖੇਡੇ ਮਿੰਨੀ ਅੰਤਰਰਾਸ਼ਟਰੀ ਮਹਿਲਾ ਹਾਕੀ ਟੂਰਨਾਮੈਂਟ ਵਿਚ ਭਾਰਤ ਨੂੰ  ਦੂਜਾ ਸਥਾਨ ਪ੍ਰਾਪਤ ਹੋਇਆ | 1975 ਵਿਚ ਹੀ ਖੇਡੀ ਗਈ 'ਬੇਗਮ ਆਜ਼ਾਦ ਰਸੂਲ ਇੰਟਰਨੈਸ਼ਨਲ ਟਰਾਫੀ' ਮੁਕਾਬਲਿਆਂ ਵਿਚ ਭਾਰਤ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ, ਪਹਿਲਾ ਸੋਨ ਤਗਮਾ ਜਿੱਤਿਆ | 1980 ਦੀਆਂ ਮਾਸਕੋ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ ਸਨਮਾਨਯੋਗ ਚੌਥੀ ਪੁਜ਼ੀਸ਼ਨ ਪ੍ਰਾਪਤ ਕੀਤੀ | 1981 ਦੇ 'ਓਸਾਕਾ ਮਹਿਲਾ ਏਸ਼ੀਅਨ ਕੱਪ' ਵਿਚ ਸੋਨ ਤਗਮਾ ਅਤੇ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ ਵਿਚਲਾ ਪਲੇਠਾ ਸੋਨ ਤਗਮਾ ਜਿੱਤ ਕੇ ਭਾਰਤ ਦੀਆਂ ਬਹਾਦਰ ਖਿਡਾਰਨਾਂ ਨੇ ਇਕ ਉੱਚੀ ਉਡਾਰੀ ਭਰੀ |
ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਦਾ ਇਹ ਜੇਤੂ ਸਫਰ ਅਗਾਂਹ ਵੀ ਜਾਰੀ ਰਿਹਾ | ਪ੍ਰਸਿੱਧ ਹਾਕੀ ਕੋਚ ਸ. ਗੁਰਦਿਆਲ ਸਿੰਘ ਭੰਗੂ ਤੋਂ ਕੋਚਿੰਗ ਪ੍ਰਾਪਤ ਕਰਕੇ, ਭਾਰਤੀ ਮਹਿਲਾ ਟੀਮ ਨੇ 2002 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ | 2003 ਵਿਚ ਹੈਦਰਾਬਾਦ ਵਿਚ ਹੋਈਆਂ ਐਫਰੋ-ਏਸ਼ੀਅਨ ਖੇਡਾਂ ਵਿਚ, ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ | ਭਾਰਤੀ ਮਹਿਲਾ ਟੀਮ ਨੇ 2004 ਅਤੇ 2017 ਦੇ ਏਸ਼ੀਆ ਕੱਪ ਖੇਡ ਕੇ ਦੋ ਸੋਨ ਤਗਮੇ ਆਪਣੇ ਨਾਂਅ ਕੀਤੇ | 2006 ਵਿਚ ਸਿੰਗਾਪੁਰ ਵਿਖੇ ਖੇਡੇ ਗਏ 4-ਦੇਸੀ ਟੂਰਨਾਮੈਂਟ 'ਚ ਭਾਰਤੀ ਮਹਿਲਾਵਾਂ ਨੇ ਬਿਹਤਰ ਖੇਡ ਖੇਡ ਕੇ ਸੋਨ ਤਗਮਾ ਜਿੱਤਿਆ | ਭਾਰਤੀ ਮਹਿਲਾ ਹਾਕੀ ਨੇ ਉੱਚੀਆਂ ਉਡਾਰੀਆਂ ਭਰ ਕੇ, 2016, 2023 ਅਤੇ 2024 ਦੀ 'ਏਸ਼ੀਅਨ ਚੈਂਪੀਅਨਜ਼ ਟਰਾਫੀ' ਜਿੱਤ ਕੇ ਤਿੰਨ ਸੋਨ ਤਗਮੇ ਭਾਰਤ ਮਾਂ ਦੀ ਝੋਲੀ ਪਾਏ | ਉਪਰੋਕਤ ਤੋਂ ਇਲਾਵਾ ਭਾਰਤੀ ਮਹਿਲਾ ਹਾਕੀ ਨੇ, ਚੈਂਪੀਅਨਜ਼ ਚੈਲੇਂਜ-2 (2009), ਰਾਊਾਡ-2 ਐਫ.ਆਈ.ਐਚ. ਵਿਸ਼ਵ ਹਾਕੀ ਲੀਗ 2012-13, 2014-15, ਹੀਰੋਸ਼ੀਮਾ ਹਾਕੀ ਸੀਰੀਜ਼ 2018-19 ਅਤੇ ਐਫ.ਆਈ.ਐਚ. ਨੇਸ਼ਨਜ਼ ਕੱਪ 2022 ਅਤੇ 2026 ਟੂਰਨਾਮੈਂਟਾਂ ਵਿਚ ਹਿੱਸਾ ਲੈ ਕੇ 6 ਸੋਨ ਤਗਮੇ ਜਿੱਤੇ | ਜਪਾਨ ਵਿਖੇ ਸਮਾਪਤ ਹੋਈਆਂ 2026 ਏਸ਼ਿਆਈ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਨੇ ਇਕ ਹੋਰ ਉੱਚੀ ਉਡਾਰੀ ਮਾਰ ਕੇ ਡਿਫੈਂਡਿੰਗ ਚੈਂਪੀਅਨ ਚੀਨ ਨੂੰ  1-0 ਨਾਲ ਹਰਾਇਆ ਅਤੇ 44 ਵਰਿ੍ਹਆਂ ਦੇ ਲੰਮੇ ਸਮੇਂ ਤੋਂ ਬਾਅਦ ਦੂਜਾ ਗੋਲਡ ਮੈਡਲ ਜਿੱਤ ਕੇ 2028 ਦੀਆਂ ਲਾਸ ਏਾਜਲਸ ਉਲੰਪਿਕ ਖੇਡਾਂ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਲਿਆ ਹੈ | ਅਖੀਰ 'ਚ ਜ਼ਿਕਰਯੋਗ ਹੈ ਕਿ ਉਪਰ ਦਰਸਾਏ 18 ਸੋਨ ਤਗਮੇ ਭਾਰਤੀ ਮਹਿਲਾ ਹਾਕੀ ਦੀਆਂ ਉੱਚੀਆਂ ਉਡਾਰੀਆਂ ਦਾ ਸਬੂਤ ਹਨ | ਆਸ ਹੈ ਕਿ ਭਵਿੱਖ ਵਿਚ ਇਨ੍ਹਾਂ ਉਡਾਰੀਆਂ ਦੀ ਉਚਾਈ ਹੋਰ ਵੀ ਉੱਚੀ ਹੋ ਜਾਵੇਗੀ |
-ਕੋਠੀ ਨੰ: 2101, ਫੇਜ਼-7, ਮੋਹਾਲੀ | 
ਮੋਬਾਈਲ : 99140-22101

ਪਿਛਲੀ ਖ਼ਬਰ ਸਰਕਾਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ‘ਜੰਤਰ-ਮੰਤਰ’ ਹੁਣ ਰਹੇਗਾ ਬਿਲਕੁਲ ‘ਖ਼ਾਮੋਸ਼’ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਰਾਜਬੀਰ ਸਿੰਘ ਘੁੰਮਣ ਨੂੰ ਰਾਹਤ, ਗ੍ਰਿਫ਼ਤਾਰੀ ’ਤੇ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।