29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਉਮਰ ਦਾ ਹਰ ਪੜਾਅ ਖ਼ੂਬਸੂਰਤ ਹੈ ਜੀ...

ਅਜੀਤ ਡੈਸਕ 02-04-2026

ਜਨਮ-ਮਰਨ ਜੀਵਨ ਦੀਆਂ ਅਟੱਲ ਸੱਚਾਈਆਂ ਹਨ। ਇਨ੍ਹਾਂ ਦੇ ਵਿਚਕਾਰ ਹੈ ਸਾਡਾ ਜੀਵਨ। ਖੁਸ਼ੀ ਤੇ ਗ਼ਮੀ ਦਾ ਸੰਗਮ ਹੈ ਜ਼ਿੰਦਗੀ। ਮਨੁੱਖੀ ਜੀਵਨ ਦੇ ਪੜਾਅ-ਬਚਪਨ, ਜਵਾਨੀ ਤੇ ਬੁਢਾਪਾ। ਹਰ ਇਕ ਦੀ ਆਪਣੀ ਇਕ ਅਲੱਗ ਕਹਾਣੀ। ਵਧਦੀ ਉਮਰ ਇਨਸਾਨ ਨੂੰ ਚਿੰਤਾ ਵੱਲ ਧੱਕਦੀ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ, ਇਨਸਾਨੀ ਮਨ ਹੌਲੀ-ਹੌਲੀ ਉਦਾਸੀ, ਚਿੰਤਾ, ਡੂੰਘੇ ਸੋਚਾਂ ਦੇ ਝੋਰੇ ਵੱਲ ਨੂੰ ਹੋ ਤੁਰਦਾ ਹੈ।
ਕੁਦਰਤ ਨੇ ਤਾਂ ਹਰ ਉਮਰ ਨੂੰ ਖ਼ੂਬਸੂਰਤ ਬਣਾਇਆ ਹੈ। ਬਚਪਨ ਦਾ ਤਾਂ ਇਨਸਾਨ ਨੂੰ ਉੱਕਾ ਵੀ ਪਤਾ ਨਹੀਂ ਲਗਦਾ ਕਿ ਕਦੋਂ ਲੰਘ ਗਿਆ। ਜਵਾਨੀ ਵਿਚ ਵੀ ਹਰ ਇਕ ਨੂੰ ਆਪਣੀ ਤਰ੍ਹਾਂ ਦੀ ਹੀ ਜੱਦੋ-ਜਹਿਦ ਘੇਰੇ ਰੱਖਦੀ ਹੈ। ਬੁਢਾਪਾ ਕਦੋਂ ਦਸਤਕ ਦੇ ਦਿੰਦਾ ਹੈ, ਇਹ ਤਾਂ ਪਤਾ ਹੀ ਨਹੀਂ ਚੱਲਦਾ।
ਉਮਰ ਕੋਈ ਵੀ ਹੋਵੇ, ਉਹ ਖ਼ੂਬਸੂਰਤ ਉਦੋਂ ਬਣਦੀ ਹੈ, ਜਦੋਂ ਉਸ ਨੂੰ ਵੇਖਣ ਦਾ ਨਜ਼ਰੀਆ ਖ਼ੂਬਸੂਰਤ ਹੁੰਦਾ ਹੈ। ਹਰ ਪੜਾਅ ਦਾ ਲੁਤਫ਼ ਲੈਣਾ ਚਾਹੀਦਾ ਹੈ। ਕਾਲੇ ਵਾਲਾਂ ਵਿਚ ਜਦੋਂ ਚਾਂਦੀ ਰੰਗ ਦੀ ਚਮਕ ਦਿਖਾਈ ਦੇਣ ਲੱਗਦੀ ਹੈ ਤਾਂ ਉਸ ਦਾ ਵੀ ਅਨੰਦ ਮਾਣਨਾ ਚਾਹੀਦਾ ਹੈ ਕਿਉਂਕਿ ਉਹ ਵੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਇਕ ਉਮਰ ਹੰਢਾਉਣੀ ਪੈਂਦੀ ਹੈ, ਉਸ ਲਈ ਵੀ। ਚਿਹਰੇ ਦੀਆਂ ਲਕੀਰਾਂ ਵਿਚ ਖ਼ੂਬਸੂਰਤੀ ਹੁੰਦੀ ਹੈ ਬਸ ਜ਼ਰੂਰੀ ਹੁੰਦਾ ਹੈ, ਚਿਹਰੇ 'ਤੇ ਮੁਸਕਾਨ ਦਾ ਹੋਣਾ। ਸਰੀਰ ਦਾ ਅੰਦਰੂਨੀ ਸ਼ਕਤੀ ਨਾਲ ਭਰਿਆ ਹੋਣਾ ਤੇ ਮਨ ਦਾ ਸਾਕਾਰਾਤਮਿਕਤਾ ਨਾਲ।
ਸੁਰਤ ਨਾਲੋਂ ਸੀਰਤ ਨੂੰ ਸੋਹਣਾ ਬਣਾਉਣਾ ਜ਼ਿਆਦਾ ਮਾਇਨੇ ਰੱਖਦਾ ਹੈ। ਸਾਦਗੀ ਭਰਿਆ ਜੀਵਨ ਸਬਰ ਤੇ ਸੰਤੁਸ਼ਟੀ ਦਿੰਦਾ ਹੈ।
ਸੋ, ਤੁਸੀਂ ਉਮਰ ਦੇ ਜਿਸ ਮਰਜ਼ੀ ਪੜਾਅ 'ਤੇ ਹੋਵੋ, ਬਸ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਦਿਲੋਂ ਮਾਣੋ ਅਤੇ ਨਿੱਕੇ-ਨਿੱਕੇ ਪਲਾਂ ਦੀਆਂ ਖ਼ੁਸ਼ੀਆਂ ਨੂੰ ਸਹੇਜ ਕੇ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਓ। ਆਪ ਵੀ ਜੀਓ ਤੇ ਹੋਰਨਾਂ ਨੂੰ ਵੀ ਜਿਊਣ ਦਿਓ।

-ਪਟਿਆਲਾ।
ਮੋਬਾਈਲ : 62399-94882

ਪਿਛਲੀ ਖ਼ਬਰ ਢਲਦੀ ਉਮਰ 'ਚ ਵਗਦਾ ਸਿਆਣਪ ਦਾ ਦਰਿਆ ਅਗਲੀ ਖ਼ਬਰ ਐਂਟਰੀ ਟੈਕਸ ਮਾਮਲਾ - Sri Kiratpur Sahib-Manali main road ਜਾਮ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।