ਆਓ, ਪੜ੍ਹਨ ਸਕੂਲੇ ਜਾਈਏ,

ਸਕੂਲ ਤਾਂ ਬੜਾ ਪਿਆਰਾ ਹੈ |
ਨਾ ਪ੍ਰਦੂਸ਼ਣ ਨੇੜੇ-ਤੇੜੇ,
ਸਭ ਸਕੂਲਾਂ ਤੋਂ ਨਿਆਰਾ ਹੈ |
ਹਵਾਦਾਰ ਤੇ ਖੁੱਲ੍ਹੇ ਕਮਰੇ,
ਗਿਆਨ ਦਾ ਵਿਚ ਪਸਾਰਾ ਹੈ |
ਵਾਂਗ ਬਗੀਚੇ ਖੂਬਸੂਰਤ ਹੈ,
ਮਹਿਕਾਂ ਦਾ ਵਿਚ ਭੰਡਾਰਾ ਹੈ |
ਸਾਰੇ ਆਉਂਦੇ ਵਿੱਦਿਆ ਪਾਉਂਦੇ,
ਗ਼ਰੀਬਾਂ ਦਾ ਖਾਸ ਸਹਾਰਾ ਹੈ |
ਲਾਇਬ੍ਰੇਰੀ ਹੈ ਖਿੱਚ ਦਾ ਕੇਂਦਰ,
ਵਿਚ ਹਨੇਰੇ ਦੇ ਉਜਿਆਰਾ ਹੈ |
ਅਧਿਆਪਕ ਸਾਡੇ ਮਾਪਿਆਂ ਵਰਗੇ,
ਮੇਰਾ ਸਕੂਲ ਸਵਰਗ ਨਜ਼ਾਰਾ ਹੈ |
-ਮੋਬਾਈਲ : 94171-76877