ਨਿੱਕੀ ਪਿਆਰੀ ਮਾਣੋ ਬਿੱਲੀ,
ਮਿਆਉਂ ਮਿਆਉਂ ਹੈ ਕਰਦੀ |
ਬਊ ਬਊ ਕਰਦੇ ਟੌਮੀ ਕੋਲੋਂ
ਰਹਿੰਦੀ ਹੈ ਬਈ ਡਰਦੀ |
ਚਾਲ ਤੁਰੇ ਮਸਤਾਨੀ ਵੇਖੋ,
ਬੋਚ ਬੋਚ ਪੱਬ ਧਰਦੀ |
ਸਦਾ ਹੀ ਚੁਸਤੀ ਫੁਰਤੀ ਰੱਖੇ,
ਗਰਮੀ ਹੋਵੇ ਜਾਂ ਸਰਦੀ |
ਚੂਹੇ ਨੂੰ ਇਹ ਝੱਟ ਦਬੋਚੇ,
ਵਿਚ ਪੰਜਿਆਂ ਦੇ ਫੜਦੀ |
ਵੇਖ ਕਬੂਤਰ ਅੱਖਾਂ ਮੀਚੇ
ਫਿਰ ਉੱਚੀ ਥਾਵੇਂ ਚੜ੍ਹਦੀ |
ਦੁੱਧ ਮਲਾਈ ਚੱਟ ਕਰ ਜਾਵੇ
ਜਦ ਵਿਚ ਰਸੋਈ ਵੜ੍ਹਦੀ |
ਖੁਸ਼ੀ ਦੀਪ ਨੂੰ ਹੋਵੇ ਸੱਚੀ,
ਜਮਾਤ 'ਚ ਜਦੋਂ ਕਵਿਤਾ ਪੜ੍ਹਦੀ |
-ਹਾਕਮ ਸਿੰਘ ਵਾਲਾ ਬਠਿੰਡਾ |
ਮੋਬਾਈਲ : 98776-54596