28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਹਾਸਾ ਘਟਾਵੇ ਦਿਮਾਗ਼ ਦਾ ਬੋਝ

ਹਾਸਾ ਘਟਾਵੇ ਦਿਮਾਗ਼ ਦਾ ਬੋਝ

ਅਜੀਤ ਡੈਸਕ 28-08-2026

 

ਮਨੁੱਖ ਦੇ ਸੁਭਾਅ ਦੀਆਂ ਪ੍ਰਵਿਰਤੀਆਂ ਵਿਚੋਂ ਕਿ ਵੱਡੀ ਪ੍ਰਵਿਰਤੀ ਹੈ ਹਾਸਾ-ਠੱਠਾ | ਮਨੁੱਖ ਤੋਂ ਇਲਾਵਾ ਸਭ ਜਾਨਵਰ ਸ਼ਿਕਾਰ ਕਰ ਸਕਦੇ ਹਨ, ਖਾਣਾ ਇਕੱਠਾ ਕਰ ਸਕਦੇ ਹਨ, ਪਿਆਰ ਪ੍ਰਗਟ ਕਰ ਸਕਦੇ ਹਨ, ਪਰ ਹੱਸ ਨਹੀਂ ਸਕਦੇ | ਇਹ ਵਰਦਾਨ ਤਾਂ ਸਿਰਫ਼ ਮਨੁੱਖਾਂ ਨੂੰ  ਹੀ ਮਿਲਿਆ ਹੈ | ਹਾਸਾ ਕੀ ਹੈ, ਇਸ ਦੀ ਪਰਿਭਾਸ਼ਾ ਸਭ ਤੋਂ ਪਹਿਲਾਂ ਅੰਗਰੇਜ਼ ਫਿਲਾਸਫ਼ਰ 'ਥਾਮਸ ਹਾਬਸ' ਨੇ ਦਿੱਤੀ ਸੀ | ਅਚਾਨਕ ਖੁਸ਼ ਹੋਣ ਨਾਲ ਜੋ ਭਾਵ ਪੈਦਾ ਹੋਵੇ, ਉਹ ਹਾਸਾ ਹੈ | ਪ੍ਰਸਿੱਧ ਜਪਾਨੀ ਕਵੀ ਨਾਗੂਚੀ ਨੇ ਭਗਵਾਨ ਤੋਂ ਵਰਦਾਨ ਮੰਗਿਆ ਸੀ ਕਿ 'ਜਦੋਂ ਜੀਵਨ ਦੇ ਕਿਨਾਰੇ ਹੀ ਹਰਿਆਲੀ ਸੁੱਕ ਗਈ ਹੋਵੇ, ਸੂਰਜ ਗ੍ਰਹਿਣਗ੍ਰਸਤ ਹੋ ਗਿਆ ਹੋਵੇ, ਮੇਰੇ ਮਿੱਤਰ ਮੈਨੂੰ ਕੰਡਿਆਂ ਵਿਚ ਇਕੱਲਾ ਛੱਡ ਕੇ ਕਤਰਾ ਗਏ ਹੋਣ ਤੇ ਆਕਾਸ਼ ਦਾ ਸਾਰਾ ਗੁੱਸਾ ਮੇਰੀ ਕਿਸਮਤ 'ਤੇ ਬਰਸ ਰਿਹਾ ਹੋਵੇ ਤਾਂ ਹੇ ਭਗਵਾਨ! ਮੇਰੇ 'ਤੇ ਏਨੀ ਕ੍ਰਿਪਾ ਕਰਨਾ ਕਿ ਮੇਰੇ ਬੁੱਲ੍ਹਾਂ 'ਤੇ ਹਾਸੇ ਦੀ ਉੱਜਲੀ ਲਕੀਰ ਖਿੱਚ ਜਾਵੇ |'
ਕਈ ਲੋਕ 50-60 ਸਾਲ ਦੇ ਹੋਣ 'ਤੇ ਵੀ 30-35 ਸਾਲ ਦੇ ਲਗਦੇ ਹਨ ਕਿਉਂਕਿ ਉਨ੍ਹਾਂ ਦਾ ਚਿੰਤਾ ਨਾਲ ਕੋਈ ਸਬੰਧ ਨਹੀਂ ਹੁੰਦਾ? ਹਸਦੇ ਰਹੋ ਅਤੇ ਤਰੋਤਾਜ਼ਾ ਬਣੇ ਰਹੋ | ਸੱਚਮੁੱਚ ਬੁਰਾਈ ਰੂਪੀ ਪਾਪਾਂ ਨੂੰ  ਧੋਣ ਲਈ ਇਸ ਤੋਂ ਵਧ ਕੇ ਕੋਈ ਦੂਜਾ ਗੰਗਾ ਜਲ ਨਹੀਂ ਹੈ | ਹੱਸਣਾ ਯਕੀਨੀ ਤੌਰ 'ਤੇ ਹੀ ਚਿੰਤਾ ਤੇ ਮਾਨਸਿਕ ਤਣਾਅ ਨੂੰ  ਘੱਟ ਕਰ ਦਿੰਦਾ ਹੈ | ਬਹੁਤ ਸਾਰੇ ਬੁਲਾਰੇ ਆਪਣੇ ਭਾਸ਼ਨ ਵਿਚ ਹਾਸੇ-ਠੱਠੇ ਦੀਆਂ ਲਾਈਨਾਂ ਰੱਖਦੇ ਹਨ ਤਾਂ ਕਿ ਸਰੋਤੇ ਦੇਰ ਤੱਕ ਸੁਣਨ ਤੋਂ ਬਾਅਦ ਵੀ ਨਾ ਅੱਕਣ | ਰਾਹੁਲ ਸਾਂਕ੍ਰਿਤਿਆਯਨ ਇਸ ਤਰ੍ਹਾਂ ਦੇ ਹੀ ਬੁਲਾਰੇ ਸਨ | ਭਾਜਪਾ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਸਰੋਤਿਆਂ ਨੂੰ  ਹਸਾ ਹਸਾ ਕੇ ਲੋਟ-ਪੋਟ ਕਰ ਦੇਣ ਲਈ ਪ੍ਰਸਿੱਧ ਸਨ | ਇਥੋਂ ਤੱਕ ਕਿ ਸਰੋਤੇ ਉਨ੍ਹਾਂ ਦੇ ਭਾਸ਼ਨ ਰਿਕਾਰਡ ਕਰਕੇ ਰੱਖਦੇ ਸਨ | ਹੱਸਣ ਨਾਲ ਦਿਮਾਗ਼ ਦੀ  ਕੰਮ ਕਰਨ ਦੀ ਤਾਕਤ ਵਧ ਜਾਂਦੀ ਹੈ | ਗਾਂਧੀ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ 'ਮੇਰੇ ਵਿਚ ਹਾਸੇ ਦਾ ਭਾਵ ਨਾ ਹੁੰਦਾ ਤਾਂ ਮੈਂ ਬਹੁਤ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਹੁੰਦੀ |'
ਬੀਰਬਲ ਦੇ ਹਾਸੇ-ਠੱਠੇ ਨਾਲ ਭਰੇ ਚੁਟਕਲਿਆਂ ਨੇ ਅਕਬਰ ਦੇ ਦਿਲ ਨੂੰ  ਕਿਸ ਤਰ੍ਹਾਂ ਜਿੱਤ ਲਿਆ ਸੀ, ਇਹ ਤਾਂ ਸਭ ਜਾਣਦੇ ਹੀ ਹਨ | ਇਕ ਹਸਮੁਖ ਡਾਕਟਰ ਨੂੰ  ਦੇਖ ਕੇ ਅੱਧੀ ਬਿਮਾਰੀ ਤੁਰੰਤ ਭੱਜ ਜਾਂਦੀ ਹੈ | ਨੌਕਰੀ ਲਈ ਮੁਲਾਕਾਤ ਵੇਲੇ ਵੀ ਉਹ ਵਿਅਕਤੀ ਸੌਖਿਆਂ ਹੀ ਚੁਣ ਲਿਆ ਜਾਂਦਾ ਹੈ ਜੋ ਹਸਮੁੱਖ ਸੁਭਾਅ ਦਾ ਹੋਵੇ | ਇਕ ਲੋਕਪਿ੍ਆ ਨੇਤਾ ਦੇ ਪਿੱਛੇ ਅਣਗਿਣਤ ਲੋਕਾਂ ਦੀ ਕਤਾਰ ਜੁੜ ਜਾਂਦੀ ਹੈ | ਜੇਕਰ ਸਹੀ ਵਿਹਾਰ ਦੇ ਨਾਲ ਹਾਸੇ ਦਾ ਮੇਲ ਹੋ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ | ਸੱਚਮੁੱਚ ਹਾਸਾ ਦਿਮਾਗ਼ ਦੇ ਬੋਝ ਨੂੰ  ਖ਼ਤਮ ਕਰ ਦਿੰਦਾ ਹੈ | ਸਫ਼ਰ ਵਿਚ ਇਕ ਚੁਟਕਲਾ ਸਰੋਤਿਆਂ ਨੂੰ  ਹਸਾ ਸਕਦਾ ਹੈ, ਸੁਣਾਉਣ ਵਾਲੇ ਨੂੰ  ਜਾਣਕਾਰ ਬਣਾ ਸਕਦਾ ਹੈ | ਹੱਸਣ ਨਾਲ ਸਰੀਰ 'ਤੇ ਤੁਰੰਤ ਪ੍ਰਭਾਵ ਪੈਂਦਾ ਹੈ | ਫ੍ਰੈਂਚ ਫਿਲਾਸਫ਼ਰ ਸ਼ੈਫਰਟ ਦੀ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ 'ਮੈਂ ਜ਼ਿੰਦਗੀ ਦੇ ਉਸ ਦਿਨ ਨੂੰ  ਸਭ ਤੋਂ ਵਿਅਰਥ ਦਿਨ ਮੰਨਦਾ ਹਾਂ ਜਿਸ ਦਿਨ ਮੈਨੂੰ ਹੱਸਣਾ ਯਾਦ ਨਾ ਰਿਹਾ ਹੋਵੇ |'
ਮਨੁੱਖ ਹਾਸੇ ਦੀ ਦਵਾਈ ਨਾਲ ਕੌੜੇ ਤੋਂ ਕੌੜਾ ਪੱਥਰ ਵੀ ਹਜ਼ਮ ਕਰ ਸਕਦਾ ਹੈ | ਅਖੀਰ ਹਾਸੇ ਨਾਲ ਸਫ਼ਲ ਜੀਵਨ ਵਾਲੇ ਵਿਅਕਤੀ ਬਣੋ ਅਤੇ ਹੋਰ ਵਿਅਕਤੀਆਂ ਦੇ ਮਨ ਨੂੰ  ਵੀ ਹਲਕਾ ਕਰਦੇ ਰਹੋ |

ਪਿਛਲੀ ਖ਼ਬਰ ਫੇਫੜਿਆਂ ਲਈ ਬਿਹਤਰ ਹੈ ਇਲਾਇਚੀ ਅਗਲੀ ਖ਼ਬਰ ਜ਼ਿਆਦਾ ਕੌਫ਼ੀ ਪੀਣਾ ਬਾਂਝਪਨ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।