26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

'ਮੁਸਾਫ਼ਿਰ ਕੈਫੇ' ਦੀ 'ਸੁਧਾ', ਵੇਦਿਕਾ ਪਿੰਟੋ

'ਮੁਸਾਫ਼ਿਰ ਕੈਫੇ' ਦੀ 'ਸੁਧਾ', ਵੇਦਿਕਾ ਪਿੰਟੋ

ਅਜੀਤ ਡੈਸਕ 26-08-2026

24 ਜੁਲਾਈ, 2026 ਨੂੰ  ਨੈੱਟਫਲਿਕਸ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ 'ਮੁਸਾਫ਼ਿਰ ਕੈਫੇ' ਵਿਚ ਅਦਾਕਾਰਾ ਵੇਦਿਕਾ ਪਿੰਟੋ ਨੇ ਸੁਧਾ ਦਾ ਕਿਰਦਾਰ ਨਿਭਾਇਆ | ਦਿਵਿਆ ਪ੍ਰਕਾਸ਼ ਦੂਬੇ ਦੇ ਮਸ਼ਹੂਰ ਨਾਵਲ 'ਤੇ ਬਣੀ ਇਸ ਸੀਰੀਜ਼ ਵਿਚ ਉਸ ਦੀ ਐਕਟਿੰਗ ਲੋਕਾਂ ਨੂੰ  ਖੂਬ ਪਸੰਦ ਆ ਰਹੀ ਹੈ |
ਖ਼ਾਸ ਕਰਕੇ ਸੁਧਾ ਦੇ ਕਿਰਦਾਰ ਵਿਚ ਵੇਦਿਕਾ ਦੀ ਸਾਦਗੀ, ਮਾਸੂਮੀਅਤ ਅਤੇ ਬਿਹਤਰੀਨ ਅਦਾਕਾਰੀ ਦੀ ਜੰਮ ਕੇ ਤਾਰੀਫ਼ ਹੋ ਰਹੀ ਹੈ |
14 ਅਕਤੂਬਰ, 1995 ਨੂੰ  ਮੁੰਬਈ ਵਿਚ ਜਨਮੀ ਵੇਦਿਕਾ ਪਿੰਟੋ ਦੀ ਸਕੂਲੀ ਪੜ੍ਹਾਈ ਮੁੰਬਈ ਤੋਂ ਹੀ ਹੋਈ ਹੈ | ਉਸ ਨੇ ਯੂਨੀਵਰਸਿਟੀ ਆਫ਼ ਲੰਦਨ ਤੋਂ ਗ੍ਰੈਜੂਏਸ਼ਨ ਕੀਤੀ ਹੈ | ਵੇਦਿਕਾ ਨੇ ਆਪਣੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ | ਉਹ ਹੁਣ ਤੱਕ ਕਈ ਫੈਸ਼ਨ ਬ੍ਰਾਂਡਸ ਅਤੇ ਇਸ਼ਤਿਹਾਰੀ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ |
ਪੰਜਾਬੀ ਗਾਇਕ ਰਿਤਵਿਜ ਦੇ ਸੰਗੀਤਕ ਐਲਬਮ 'ਲਿੱਗੀ' ਵਿਚ ਪਹਿਲੀ ਵਾਰ ਨਜ਼ਰ ਆਉਣ ਵਾਲੀ ਵੇਦਿਕਾ ਪਿੰਟੋ ਨੂੰ  ਇਸ ਤੋਂ ਬਾਅਦ ਅਰਮਾਨ ਮਲਿਕ ਦੇ ਗਾਣੇ 'ਬਸ ਤੁਝਸੇ ਪਿਆਰ ਹੋ' ਵਿਚ ਵੀ ਕਾਫ਼ੀ ਪਸੰਦ ਕੀਤਾ ਗਿਆ | ਦੋਵਾਂ ਹੀ ਵੀਡੀਓਜ਼ ਵਿਚ ਉਸ ਦਾ ਸਟਾਈਲ ਅਤੇ ਡਾਂਸ ਲੋਕਾਂ ਦੇ ਦਿਲਾਂ ਨੂੰ  ਛੂਹ ਗਿਆ ਸੀ |
ਵੇਦਿਕਾ ਪਿੰਟੋ ਨੇ ਸਾਲ 2022 ਵਿਚ ਨੀਰਜ ਪਾਂਡੇ ਵਲੋਂ ਨਿਰਦੇਸ਼ਿਤ ਫ਼ਿਲਮ 'ਆਪਰੇਸ਼ਨ ਰੋਮੀਓ' ਤੋਂ ਬਾਲੀਵੁੱਡ ਵਿਚ ਕਦਮ ਰੱਖਿਆ ਸੀ | ਇਹ ਫ਼ਿਲਮ ਟਿਕਟ ਖਿੜਕੀ 'ਤੇ ਮੂੰਹ ਭਾਰ ਡਿੱਗੀ |
ਇਸ ਤੋਂ ਬਾਅਦ ਵੇਦਿਕਾ ਨੂੰ  ਅਦਿੱਤਿਆ ਰਾਏ ਕਪੂਰ ਅਤੇ ਮਿ੍ਣਾਲ ਠਾਕੁਰ ਦੀ ਫ਼ਿਲਮ 'ਗੁੰਮਰਾਹ' ਵਿਚ ਦੇਖਿਆ ਗਿਆ | ਇਹ ਫ਼ਿਲਮ ਵੀ ਕੁਝ ਖ਼ਾਸ ਨਹੀਂ ਰਹੀ ਪਰ ਲੋਕਾਂ ਨੇ ਵੇਦਿਕਾ ਨੂੰ  ਜ਼ਰੂਰ ਨੋਟਿਸ ਕੀਤਾ |
ਪਿਛਲੇ ਸਾਲ ਉਸ ਨੇ ਅਨੁਰਾਗ ਕਸ਼ਿਅਪ ਵਲੋਂ ਨਿਰਦੇਸ਼ਿਤ ਕੀਤੀ ਗਈ ਫ਼ਿਲਮ 'ਨਿਸ਼ਾਨਚੀ' ਵਿਚ  ਬਾਲਾਸਾਹਿਬ ਠਾਕਰੇ ਦੇ ਪੋਤੇ ਐਸ਼ਵਰਿਆ ਠਾਕਰੇ ਦੇ ਨਾਲ ਦੇਖਿਆ ਗਿਆ ਸੀ | ਫ਼ਿਲਮ ਵਿਚ ਵੇਦਿਕਾ ਨੇ ਡਾਂਸਰ ਰਿੰਕੂ ਦੀ ਭੂਮਿਕਾ ਨਿਭਾਈ, ਜਿਸ ਨੂੰ  ਬਹੁਤ ਪਸੰਦ ਕੀਤਾ ਗਿਆ ਪਰ ਉਸ ਦੀ ਇਹ ਫ਼ਿਲਮ ਵੀ ਟਿਕਟ ਖਿੜਕੀ 'ਤੇ ਨਹੀਂ ਚੱਲੀ |
ਫ਼ਿਲਮਾਂ ਵਿਚ ਵੇਦਿਕਾ ਪਿੰਟੋ ਨੂੰ  ਬੇਸ਼ੱਕ ਕਾਮਯਾਬੀ ਨਾ ਮਿਲੀ ਹੋਵੇ ਪਰ ਸੋਸ਼ਲ ਮੀਡੀਆ 'ਤੇ ਉਹ ਆਪਣੀ ਖ਼ੂਬਸੂਰਤੀ, ਸਟਾਈਲ ਅਤੇ ਗਲੈਮਰਸ ਅੰਦਾਜ਼ ਨਾਲ ਪ੍ਰਸੰਸਕਾਂ ਦਾ ਧਿਆਨ ਖਿੱਚਦੀ ਰਹੀ ਹੈ | ਆਪਣੀ ਸਾਦਗੀ ਅਤੇ ਫੈਸ਼ਨ ਸੈਂਸ ਨਾਲ ਉਹ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ |
'ਮੁਸਾਫਿਰ ਕੈਫੇ' ਜ਼ਰੀਏ ਵੇਦਿਕਾ ਪਿੰਟੋ ਨੇ ਓ.ਟੀ.ਟੀ. ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਉਸ ਦੀ ਇਹ ਪਹਿਲੀ ਵੈੱਬ ਸੀਰੀਜ਼ ਦਰਸ਼ਕਾਂ ਨੂੰ  ਬਹੁਤ ਪਸੰਦ ਆ ਰਹੀ ਹੈ | ਇਸ ਦੇ ਜ਼ਰੀਏ ਉਹ ਲੋਕਾਂ ਦੇ ਦਿਲੋ-ਦਿਮਾਗ਼ 'ਤੇ ਛਾ ਚੁੱਕੀ ਹੈ |
ਵੇਦਿਕਾ ਪਿੰਟੋ ਜਾਨ ਅਬ੍ਰਾਹਮ ਦੀ ਆਉਣ ਵਾਲੀ ਫ਼ਿਲਮ 'ਫੋਰਸ-3' ਵਿਚ ਉਸ ਨਾਲ ਮੁੱਖ ਭੂਮਿਕਾ ਵਿਚ ਹੈ | ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਫ਼ਿਲਮ ਨੂੰ  ਲੈ ਕੇ ਪ੍ਰਸੰਸਕ ਕਾਫ਼ੀ ਉਤਸੁਕ ਹਨ | ਫ਼ਿਲਮ ਵਿਚ ਹਰਸ਼ਵਰਧਨ ਰਾਣੇ ਵੀ ਹਨ |

 

ਪਿਛਲੀ ਖ਼ਬਰ ਗੀਤਾਂ ਦਾ ਵਣਜਾਰਾ-ਆਤਮਾ ਬੁੱਢੇਵਾਲ ਅਗਲੀ ਖ਼ਬਰ ਦਿਵਿਆ ਸ਼ਰਮਾ : 'ਰਾਖ' ਤੋਂ ਮਿਲੀ ਹਰਮਨਪਿਆਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।