04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਖੁਸ਼ੀਆਂ ਵੰਡਣ ਦਾ ਦਿਨ ਹੈ ਦੀਵਾਲੀ - ਮਿ੍ਣਾਲ ਠਾਕੁਰ

ਖੁਸ਼ੀਆਂ ਵੰਡਣ ਦਾ ਦਿਨ ਹੈ ਦੀਵਾਲੀ - ਮਿ੍ਣਾਲ ਠਾਕੁਰ

ਅਜੀਤ ਡੈਸਕ 04-11-2026

 ਹਿੰਦੀ  ਅਤੇ ਤੇਲਗੂ ਫ਼ਿਲਮਾਂ ਦੀ ਸਫ਼ਲ ਅਦਾਕਾਰਾ  ਮਿ੍ਣਾਲ ਠਾਕੁਰ ਨੇ ਆਪਣਾ ਅਦਾਕਾਰੀ ਦਾ ਸਫ਼ਰ 'ਯੇ ਖ਼ਾਮੋਸ਼ੀਆਂ' ਨਾਮਕ ਟੀ.ਵੀ.ਲੜੀਵਾਰ ਤੋਂ ਸ਼ੁਰੂ ਕੀਤਾ ਸੀ | ਸੰਨ 2018 ਵਿਚ ਆਪਣੀ  ਪਹਿਲੀ  ਫ਼ਿਲਮ 'ਲਵ ਸੋਨੀਆ' ਕਰਨ ਤੋਂ ਬਾਅਦ ਸੰਨ 2019 ਵਿਚ ਰਿਲੀਜ਼ ਹੋਈਆਂ ਆਪਣੀਆਂ ਦੋ ਵੱਡੀਆਂ ਫ਼ਿਲਮਾਂ 'ਸੁਪਰ 30' ਅਤੇ 'ਬਾਟਲਾ ਹਾਊਸ' ਰਾਹੀਂ  ਉਹ ਸਿਨੇਮਾ ਪ੍ਰੇਮੀਆਂ ਦੇ ਦਿਲਾਂ ਵਿਚ ਆਪਣੀ ਚੰਗੀ ਥਾਂ ਬਣਾਉਣ 'ਚ ਕਾਮਯਾਬ ਰਹੀ ਸੀ |

ਇਸ ਤੋਂ ਬਾਅਦ 'ਤੂਫ਼ਾਨ', 'ਧਮਾਕਾ', 'ਘੋਸਟ ਸਟੋਰੀਜ਼', 'ਗੁੰਮਰਾਹ', 'ਆਂਖ ਮਿਚੋਲੀ', 'ਸਨ ਆਫ਼ ਸਰਦਾਰ-2', 'ਪੂਜਾ ਮੇਰੀ ਜਾਨ' ਅਤੇ 'ਹੈ ਜਵਾਨੀ ਤੋ ਇਸ਼ਕ ਹੋਨਾ ਹੈ' ਆਦਿ ਫ਼ਿਲਮਾਂ ਕਰਨ ਵਾਲੀ  ਇਸ ਸੁੰਦਰੀ ਦਾ ਮੰਨਣਾ ਹੈ ਕਿ ਦੀਵਾਲੀ  ਤਾਂ ਖ਼ੁਸ਼ੀਆਂ ਮਨਾਉਣ ਅਤੇ ਖ਼ੁਸ਼ੀਆਂ ਦੇਣ ਵਾਲੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਤਿਉਹਾਰ ਹੈ | ਮਿ੍ਣਾਲ ਅਨੁਸਾਰ,'' ਦੀਵਾਲੀ ਵਾਲੇ ਦਿਨ ਦਾ ਮੇਰਾ ਨਾਅਰਾ ਹੁੰਦਾ ਹੈ-'ਦਿਲ ਵੀ ਖ਼ੁਸ਼ ਤੇ ਪੇਟ ਵੀ ਖ਼ੁਸ਼' | ਮੈਂ ਇਸ ਨਾਅਰੇ 'ਤੇ ਅਮਲ ਕਰਦੀ ਹੋਈ ਆਪਣੇ ਆਸਪਾਸ ਦੇ ਬੱਚਿਆਂ ਅਤੇ ਅਨਾਥ ਆਸ਼ਰਮ ਦੇ ਬੱਚਿਆਂ ਵਿਚ ਜਾ ਕੇ ਤੋਹਫ਼ੇ ਅਤੇ ਮਠਿਆਈਆਂ ਵੰਡਦੀ  ਹਾਂ ਤੇ ਖ਼ੂਬ ਮਠਿਆਈਆਂ ਅਤੇ ਹੋਰ ਪਕਵਾਨ ਜੀਅ ਭਰ ਕੇ ਖਾਂਦੀ ਹਾਂ | ਮੈਂ ਦੀਵਾਲੀ ਮੌਕੇ ਆਪਣਿਆਂ ਨਾਲ ਬਿਤਾਏ ਪਲਾਂ ਦੀਆਂ ਖ਼ੂਬਸੂਰਤ ਯਾਦਾਂ ਨੂੰ  ਕੈਮਰੇ 'ਚ ਸਮੇਟ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹਾਂ ਤੇ ਮੰਨਦੀ ਹਾਂ ਕਿ ਦੀਵਾਲੀ ਹਰੇਕ ਲਈ ਚੰਗੀਆਂ ਖ਼ੁਸ਼ੀਆਂ ਅਤੇ ਸੁਨਹਿਰੀ ਯਾਦਾਂ ਭਰੀ ਹੋਣੀ ਚਾਹੀਦੀ ਹੈ | ਮੇਰੇ ਲਈ ਦੀਵਾਲੀ ਦਾ ਦਿਨ ਖ਼ੁਸ਼ੀਆਂ ਮਨਾਉਣ ਅਤੇ ਖ਼ੁਸ਼ੀਆਂ ਵੰਡਣ ਦਾ ਯਾਦਗਾਰੀ ਦਿਨ ਹੁੰਦਾ ਹੈ |''

-410, ਚੰਦਰ ਨਗਰ, ਬਟਾਲਾ | 

ਪਿਛਲੀ ਖ਼ਬਰ ਆਲੀਆ ਭੱਟ ਬੜੇ ਧਿਆਨ ਨਾਲ ਮਨਾਏਗੀ ਦੀਵਾਲੀ ਅਗਲੀ ਖ਼ਬਰ ਅਸੀਂ ਪੂਜਾ ਅਰਚਨਾ ਕਰਕੇ ਰੰਗੋਲੀ ਸਜਾਉਂਦੇ ਹਾਂ-ਪੂਜਾ ਹੇਗੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।