23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗ਼ਜ਼ਲ

ਗ਼ਜ਼ਲ

ਅਜੀਤ ਡੈਸਕ 23-08-2026

ਗੁਰੂ ਤੇ ਚੇਲਾ ਇਕ ਬਰਾਬਰ |

ਪੈਸਾ, ਧੇਲਾ ਇਕ ਬਰਾਬਰ |

ਜੇ ਘਰ ਸ਼ਾਮ ਮਘੇ ਨਾ ਚੁੱਲ੍ਹਾ,
ਕੰਮੀ, ਵਿਹਲਾ ਇਕ ਬਰਾਬਰ |

ਦਾਤ, ਕਸਾਈ ਦੋਵਾਂ ਦੇ ਲਈ,
ਮੁਰਗਾ, ਲੇਲਾ, ਇਕ ਬਰਾਬਰ |

ਬਾਂਦਰ, ਬਹੁਤ ਜਿਨ੍ਹਾਂ ਨੂੰ  ਲਗਦਾ,
ਅਦਰਕ, ਕੇਲਾ ਇਕ ਬਰਾਬਰ |

ਉਹ ਜਾਣੇ ਜੋ ਬੋਝ ਹੰਢਾਵੇ,
ਰੇਹੜੀ, ਠੇਲਾ ਇਕ ਬਰਾਬਰ |

ਸੱਜਣਾਂ ਨਾਲ ਹੀ ਜੰਨਤ ਨੲੀਂ ਤਾਂ,
ਸੁੰਨ ਤੇ ਮੇਲਾ ਇਕ ਬਰਾਬਰ |

ਬੀਜ ਦਿਓ ਤਾਂ ਉੱਗ ਪੈਂਦੇ ਨੇ,
ਅੰਬ, ਕਰੇਲਾ, ਇਕ ਬਰਾਬਰ |

'ਮਿੱਤਵਾ' ਅੰਦਰੋਂ ਸਾਫ਼ ਰਹੋ ਤਾਂ,
ਸੁੱਖ, ਝਮੇਲਾ ਇਕ ਬਰਾਬਰ |

-ਮੋਬਾਈਲ : 98764-98603

ਪਿਛਲੀ ਖ਼ਬਰ ਮਾਂ ਬਿਨਾਂ ਪੇਕੇ ਅਗਲੀ ਖ਼ਬਰ ਕਿਸੇ ਵੀ ਰਾਸ਼ਟਰ ਦੀ ਖ਼ੁਸ਼ਹਾਲੀ ਉਸ ਦੇ ਭਾਈਚਾਰਿਆਂ ਵਿਚ ਏਕਤਾ ਅਤੇ ਸਦਭਾਵਨਾ 'ਤੇ ਨਿਰਭਰ ਕਰਦੀ ਹੈ | -ਅਗਿਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।