23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮਾਂ ਬਿਨਾਂ ਪੇਕੇ

ਮਾਂ ਬਿਨਾਂ ਪੇਕੇ

ਅਜੀਤ ਡੈਸਕ 23-08-2026

ਦੀਪਿਕਾ ਦੀ ਮਾਂ ਉਸ ਦੇ ਵਿਆਹ ਤੋਂ ਛੇ ਮਹੀਨੇ ਬਾਅਦ ਹੀ ਦੁਨੀਆ ਛੱਡ ਕੇ ਚਲੀ ਗਈ | ਦੀਪਿਕਾ ਨੂੰ  ਮਾਂ ਦੀ ਬਹੁਤ ਯਾਦ ਆਉਂਦੀ | ਇਕ ਦਿਨ ਉਹ ਬਹੁਤ ਉਦਾਸ ਹੋਈ ਤਾਂ ਆਪਣੇ ਪੇਕੇ ਚਲੀ ਗਈ | ਉਸ ਨੂੰ  ਦੇਖ ਕੇ ਉਸ ਦੀ ਭਾਬੀ ਹੈਰਾਨ ਹੋ ਕੇ ਕਹਿਣ ਲੱਗੀ, ਦੀਦੀ ਤੁਸੀਂ ਇਥੇ ਅਚਾਨਕ ਕਿਵੇਂ? ਦੀਪਿਕਾ ਨੇ ਕਿਹਾ, ਭਾਬੀ, ਕੀ ਮੇਰਾ ਆਉਣਾ ਤੁਹਾਨੂੰ ਚੰਗਾ ਨਹੀਂ ਲੱਗਾ? ਜਵਾਬ ਮਿਲਿਆ, ਮੇਰਾ ਮਤਲਬ ਸੀ ਕਿ ਜੇ ਕਿਤੇ ਮੈਂ ਘਰੋਂ ਬਾਹਰ ਗਈ ਹੁੰਦੀ ਤਾਂ...? ਦੀਪਿਕਾ ਨੇ ਕਿਹਾ ਮੈਨੂੰ ਮਾਂ ਦੀ ਯਾਦ ਆ ਰਹੀ ਸੀ ਤਾਂ ਆ ਗਈ | ਹੁਣ ਮਾਂ ਬਿਨਾਂ ਮੈਨੂੰ ਘਰ ਖਾਲੀ-ਖਾਲੀ ਲਗਦਾ ਹੈ | ਉਸ ਦੀ ਭਾਬੀ ਨੇ ਕਿਹਾ, ਦੀਪਿਕਾ ਘਰ ਕਦੇ ਖਾਲੀ ਨਹੀਂ ਹੁੰਦੇ, ਬਜ਼ੁਰਗ ਚਲੇ ਜਾਂਦੇ ਹਨ ਤਾਂ ਕੰਮ ਤਾਂ ਚਲਦੇ ਰਹਿੰਦੇ ਹਨ | ਸੁਖ-ਦੁੱਖ ਵੀ ਆਉਂਦੇ-ਜਾਂਦੇ ਰਹਿੰਦੇ ਹਨ | ਮੇਰੇ ਹੱਥਾਂ 'ਚ ਦਰਦਾਂ ਹੋ ਰਹੀਆਂ ਹਨ | ਮੈਂ ਡਾਕਟਰ ਕੋਲ ਜਾਣਾ ਹੈ, ਨਹੀਂ ਤਾਂ ਮੈਂ ਤੇਰੇ ਲਈ ਨਾਸ਼ਤਾ ਤਿਆਰ ਕਰਦੀ | ਪਰ ਦੀਦੀ ਤੂੰ ਇਹ ਦੱਸ ਕਿ ਤੂੰ ਵਾਪਸ ਜਾਣਾ ਹੈ ਜਾਂ ਰਹੇਂਗੀ?

ਦੀਪਿਕਾ ਨੇ ਕਿਹਾ, ਭਾਬੀ, ਮੈਂ ਇਥੇ ਰਹਾਂਗੀ | ਮੈਨੂੰ ਤਾਂ ਮਾਂ ਦੀ ਬਹੁਤ ਯਾਦ ਆਉਂਦੀ ਹੈ | ਉਸ ਦੀ ਭਾਬੀ ਨੇ ਕਿਹਾ, ਦੀਪਿਕਾ, ਮਾਂ ਦੀ ਯਾਦ ਤਾਂ ਹਮੇਸ਼ਾ ਮਨ 'ਚ ਰਹਿੰਦੀ ਹੈ, ਚਾਹੇ ਪੇਕਿਆਂ ਦੇ ਘਰ ਰਹੋ ਜਾਂ ਸਹੁਰਿਆਂ ਦੇ ਘਰ ਰਹੋ | ਨਾਲੇ ਇਹ ਘਰ ਤਾਂ ਹੁਣ ਤੇਰਾ ਨਹੀਂ ਰਿਹਾ, ਹੁਣ ਤਾਂ ਸਹੁਰਾ ਘਰ ਹੀ ਤੇਰਾ ਅਸਲੀ ਘਰ ਹੈ | ਇਸ ਘਰ ਦੀ ਤਾਂ ਮਾਲਕਣ ਮੈਂ ਹਾਂ | ਦੀਪਿਕਾ ਇਹ ਗੱਲ ਸੁਣ ਕੇ ਰੋਣ ਲੱਗੀ ਤੇ  ਬੋਲੀ ਮਾਂ ਦੇ ਜਾਣ ਨਾਲ ਤਾਂ ਘਰ ਦੇ ਸਾਰੇ ਤੌਰ- ਤਰੀਕੇ ਹੀ ਬਦਲ ਗਏ | ਕਿੰਨਾ ਚਾਅ ਕਰਦੀ ਹੁੰਦੀ ਸੀ ਤੂੰ ਮੇਰਾ ਮਾਂ, ਤੇਰੇ ਹੁੰਦਿਆਂ ਭਰਾ-ਭਰਜਾਈ ਕਿੰਨਾ ਸਤਿਕਾਰ ਕਰਦੇ ਸੀ ਮੇਰਾ | ਪਰ ਹੁਣ ਤਾਂ ਘਰ 'ਚ ਸਭ ਕੁਝ ਹੀ ਬਦਲ ਗਿਆ ਹੈ? ਉਸ ਦੀ ਭਰਜਾਈ ਨੇ ਕਿਹਾ, ਦੀਪਿਕਾ ਕੀ ਤੂੰ ਭੁੱਲ ਗਈ ਜਦੋਂ ਮੈਂ ਨਵੀਂ ਵਿਆਹੀ ਆਈ ਸੀ, ਤਾਂ ਤੁਸੀਂ ਮੈਨੂੰ ਕਿੰਨੇ ਦੁੱਖ ਦਰਦ ਦਿੱਤੇ ਸਨ | ਮੈਂ ਸਭ ਕੁਝ ਅਚਾਨਕ ਨਹੀਂ ਭੁੱਲੀ, ਸਭ ਯਾਦ ਹੈ ਮੈਨੂੰ | ਬਾਕੀ ਪੇਕੇ ਘਰ ਕਦੀ ਖਾਲੀ ਨਹੀਂ ਹੁੰਦੇ | ਬੇਟੀ ਦੀ ਥਾਂ ਉਸ ਦੀ ਭਾਬੀ ਹੀ ਉਸ ਘਰ ਨੂੰ  ਸਾਂਭ ਕੇ ਰੱਖਦੀ ਹੈ | ਜਿਹੜਾ ਦਰਦ ਤੁਸੀਂ ਮੈਨੂੰ ਦਿੱਤਾ ਸੀ, ਮੈਂ ਉਸ ਨੂੰ  ਕਦੀ ਨਹੀਂ ਭੁੱਲ ਸਕਦੀ | ਰਿਸ਼ਤੇ ਤਾਂ ਬਣਾ ਕੇ ਰੱਖਣੇ ਪੈਂਦੇ ਹਨ | ਬਹੁਤ ਸਾਰੇ ਇਹੋ ਜਿਹੇ ਘਰ ਵੀ ਹਨ ਜਿਥੇ ਨਨਾਣ ਤੇ ਭਰਜਾਈ ਦਾ ਰਿਸ਼ਤਾ ਬੜਾ ਨਿੱਘਾ ਤੇ ਪਿਆਰ ਭਰਿਆ ਨਿਭਦਾ ਹੈ ਤੇ ਘਰ ਦਾ ਮਾਹੌਲ ਸਵਰਗ ਵਰਗਾ ਹੁੰਦਾ ਹੈ, ਉਨ੍ਹਾਂ ਘਰਾਂ ਦਾਂ |

-1260/14, ਗਲੀ ਨੰ. 3, ਹਰੀਪੁਰਾ, ਅੰਮਿ੍ਤਸਰ |
ਮੋਬਾਈਲ : 75084-41140

ਪਿਛਲੀ ਖ਼ਬਰ ਤੀਜਾ ਵਿਆਹ ਅਗਲੀ ਖ਼ਬਰ ਗ਼ਜ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।