20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਵੱਖ-ਵੱਖ ਵਿਦਵਾਨਾਂ ਦੇ ਸ਼ੁੱਭ ਵਿਚਾਰ

ਵੱਖ-ਵੱਖ ਵਿਦਵਾਨਾਂ ਦੇ ਸ਼ੁੱਭ ਵਿਚਾਰ

ਅਜੀਤ ਡੈਸਕ 20-09-2026

1. ਸਾਰੀ ਜ਼ਿੰਦਗੀ ਵਿਚ ਉਹ ਸਮਾਂ ਭੈੜਾ ਹੁੰਦਾ ਹੈ, ਜਦੋਂ ਵਿਅਕਤੀ ਮਹਿਸੂਸ ਕਰਦਾ ਹੈ ਕਿ ਉਸ ਨੇ ਵਕਤ ਨਹੀਂ ਸੰਭਾਲਿਆ |

2. ਸਮਾਂ ਉਨ੍ਹਾਂ ਦੀ ਮਦਦ ਨਹੀਂ ਕਰਦਾ ਜੋ ਆਪਣੀ ਮਦਦ ਆਪ ਨਹੀਂ ਕਰਦੇ |
3. ਜਦੋਂ ਪੈਸਾ ਬੋਲਦਾ ਹੈ, ਤਾਂ ਸਚਾਈ ਚੁੱਪ ਹੋ ਜਾਂਦੀ ਹੈ |
4. ਤੁਸੀਂ ਸਾਰੇ ਫੁੱਲਾਂ ਨੂੰ  ਕੱਟ ਸਕਦੇ ਹੋ, ਪਰ ਬਹਾਰ ਆਉਣ ਤੋਂ ਰੋਕ ਨਹੀਂ ਸਕਦੇ |
5. ਸਮਾਂ, ਉਮਰ ਤੇ ਪਾਣੀ ਕਦੇ ਪਿਛਾਂਹ ਨਹੀਂ ਮੁੜਦੇ |
6. ਮੁਸ਼ਕਿਲ ਵੇਲੇ ਹਿੰਮਤ ਨਾਲ ਕੰਮ ਲੈਣਾ ਅੱਧੀ ਸਫਲਤਾ ਪ੍ਰਾਪਤ ਕਰਨੀ ਹੈ |
7. ਜ਼ਿੰਦਗੀ ਇਕ 100 ਸਫ਼ੇ ਦੀ ਕਿਤਾਬ ਹੈ, ਪਹਿਲਾ ਸਫਾ ਜਨਮ ਹੈ, ਆਖਰੀ ਸਫਾ ਮੌਤ ਹੈ | ਵਿਚਕਾਰਲੇ ਸਾਰੇ ਸਫੇ ਖਾਲੀ ਹਨ, ਜਿਨ੍ਹਾਂ ਨੂੰ  ਤੁਸੀਂ ਅਨੰਦ, ਮੁਸਕਰਾਹਟ, ਪਿਆਰ ਤੇ ਖ਼ੁਸ਼ੀ ਨਾਲ ਭਰ ਸਕਦੇ ਹੋ |
8. ਆਪਣੇ ਗੁੱਸੇ ਨੂੰ  ਏਨਾ ਮਹਿੰਗਾ ਕਰ ਦਿਓ ਕਿ ਕੋਈ ਇਸ ਨੂੰ  ਲੈ ਨਾ ਸਕੇ ਅਤੇ ਆਪਣੀ ਖ਼ੁਸ਼ੀ ਨੂੰ  ਏਨਾ ਸਸਤਾ ਕਰ ਦਿਓ ਕਿ ਹਰ ਇਕ ਇਸ ਨੂੰ  ਤੁਹਾਡੇ ਤੋਂ ਮੁਫ਼ਤ ਲੈ ਸਕੇ |
9. ਹਰ ਨਵਾਂ ਦਿਨ ਬੀਤ ਗਏ ਦਿਨ ਦਾ ਵਿਦਿਆਰਥੀ ਹੁੰਦਾ ਹੈ |
10. ਜ਼ਮੀਨ 'ਤੇ ਖਿੱਚੀਆਂ ਲਕੀਰਾਂ ਸਰਹੱਦਾਂ ਬਣ ਜਾਂਦੀਆਂ ਹਨ, ਚਮੜੀ 'ਤੇ ਖਿੱਚੀਆਂ ਜਾਣ ਤਾਂ ਖ਼ੂਨ ਹੀ ਕੱਢ ਦਿੰਦੀਆਂ ਹਨ | ਜੇਕਰ ਰਿਸ਼ਤਿਆਂ ਵਿਚ ਖਿੱਚੀਆਂ ਜਾਣ ਤਾਂ ਕੰਧ ਬਣਾ ਦਿੰਦੀਆਂ ਹਨ |

-ਮੋਬਾਈਲ : 94633-51425

ਪਿਛਲੀ ਖ਼ਬਰ ਆਜ਼ਾਦੀ ਦੇ ਜਸ਼ਨਾਂ ਥੱਲੇ ਦੱਬੀ ਗੁਲਾਮੀ ਅਗਲੀ ਖ਼ਬਰ Panic Grips Local Residents : ਅੱਧੀ ਰਾਤ ਘਰ ’ਤੇ ਪੈਟਰੋਲ ਬੰ.ਬਾਂ ਨਾਲ ਹਮਲਾ, ਹਮਲਾਵਰ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।