ਇਕ ਪਿੰਡ ਵਿਚ ਬਜ਼ੁਰਗ ਬੰਤਾ ਸਿੰਘ ਬਹੁਤ ਉਦਾਸ ਬੈਠਾ ਸੀ | ਉਹ ਆਪਣੇ ਪੋਤਰੇ ਨੂੰ ਕਹਿੰਦਾ ਕਿ ਪੁੱਤਰਾ ਕੰਮ-ਧੰਦਾ ਮੰਦਾ ਪੈ ਗਿਆ |

ਹੁਣ ਤਾਂ ਘਰ ਦਾ ਗਜ਼ਾਰਾ ਕਰਨ ਮੁਸ਼ਕਿਲ ਹੋ ਗਿਆ ਹੈ | ਬੰਤਾ ਸਿੰਘ ਅਤੇ ਭੋਲੂ ਮੰਜੇ 'ਤੇ ਬੈਠੇ ਸਲਾਹਾਂ ਕਰਦੇ ਪਏ ਸਨ | ਕਿਸੇ ਨੇ ਅਚਾਨਕ ਘਰ ਦਾ ਦਰਵਾਜਾ ਖੜਕਾਇਆ | ਬੰਤਾ ਸਿੰਘ ਨੇ ਕਿਹਾ, 'ਕੌਣ ਹੈ ਭਾਈ?' ਕੋਈ ਸਰਕਾਰੀ ਮੁਲਾਜ਼ਮ ਲੱਗਦਾ ਹੈ | ਉਹ ਸੋਚਦਾ ਮਨ ਹੀ ਮਨ ਅੰਦਰ | ਉਹ ਕਹਿੰਦਾ ਕਿ ਬਾਪੂ ਤੁਸੀਂ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ? ਬਾਪੂ, ਜੇ ਹੁਣ ਬਿੱਲ ਅਦਾ ਨਾ ਕੀਤਾ ਤਾਂ ਮੀਟਰ ਦੀ ਤਾਰ ਕੱਟੀ ਜਾਣੀ ਆ | ਉਹ ਇੰਨੀ ਕੁ ਗੱਲ ਕਹਿ ਕੇ ਚਲੇ ਜਾਂਦਾ ਹੈ | ਬਾਪੂ ਆਪਣੇ ਪੋਤਰੇ ਨੂੰ ਢਿੱਲੀ ਜਿਹੀ ਆਵਾਜ਼ ਮਾਰਦਾ ਹੈ | ਉਹ ਕਹਿੰਦਾ ਕਿ ਭੋਲੂ ਜਾਹ ਆਪਣੀ ਭੂਆ ਨੂੰ ਲੈ ਆ, ਭੋਲੂ ਕਹਿੰਦਾ, 'ਬਾਪੂ ਭੂਆ ਨੇ ਕੀ ਕਰਨਾ ਆ ਕੇ, ਪਹਿਲਾਂ ਹੀ ਘਰ ਵਿਚ ਤੰਗੀ ਚਲ ਰਹੀ ਹੈ |' ਪੁੱਤ ਤੂੰ ਜਾਹ ਫਿਰ ਦੱਸੂੰ ਤੈਨੂੰ ਗੱਲ | ਉਹ ਆਪਣੀ ਭੂਆ ਨੂੰ ਲੈ ਕੇ ਘਰ ਲੈ ਆਉਂਦਾ ਹੈ | ਅਗਲੇ ਦਿਨ ਬੰਤਾ ਸਿੰਘ ਦੇ ਘਰ ਦਰਵਾਜ਼ੇ ਤੋਂ ਆਵਾਜ਼ ਆਉਦੀ ਹੈ | ਬੰਤ ਢਿੱਲੀ ਜਿਹੀ ਆਵਾਜ਼ ਦਿੰਦਾ ਹੈ | ਬੰਤਾ ਸਿੰਘ ਕਹਿੰਦਾ ਆਉ, ਠੇਕੇਦਾਰ ਸਾਬ੍ਹ | ਬੰਤਾ ਸਿਹਾਂ, ਕੋਠੀ ਦਾ ਕੰਮ ਮਿਲਿਆ ਹੈ, 'ਕੀ ਤੂੰ ਕਰੇਗਾ'? ਉਹ ਠੇਕੇਦਾਰ ਨੂੰ ਖੁਸ਼ ਹੋ ਕੇ ਹਾਂ ਕਰਦਾ ਹੈ | ਠੇਕੇਦਾਰ ਕਹਿੰਦਾ, ਲੈ ਬੰਤਾ ਸਿਹਾਂ 15 ਹਜ਼ਾਰ ਰੁਪਏ ਐਡਵਾਂਸ | ਉਹ ਆਪਣੇ ਪੋਤਰੇ ਨੂੰ ਅਵਾਜ਼ ਦਿੰਦਾ ਹੈ | ਤੂੰ ਮੈਨੂੰ ਕਿਹਾ ਸੀ ਕਿ ਭੂਆ ਨੇ ਕੀ ਕਰਨਾ ਹੈ | ਬੇਟਾ, ਜਦ ਕੋਈ ਧੀ–ਭੈਣ-ਬਾਪ, ਭਾਈ ਦੇ ਘਰ ਆਉਂਦੀ ਹੈ ਨਾ, ਤਾਂ ਉਹ ਆਪਣਾ ਨਸੀਬ (ਰਿਜਕ) ਜ਼ਰੂਰ ਨਾਲ ਲੈ ਆਉਂਦੀ ਹੈ | ਕਦੇ ਭੈਣਾਂ ਨੂੰ ਮੱਥੇ ਵੱਟ ਨਾ ਪਾੲੀਂ |
-ਮੋਬਾਈਲ : 81460-04540