23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੈਡਮਿੰਟਨ ਟੀਮ ’ ਚ ਲਗਾਤਾਰ ਦੂਜਾ ਤੇ ਵੁਸ਼ੂ ’ ਚ ਤੀਜਾ ਤਗਮਾ ਪੱਕਾ

ਨਾਗੋਆ, 22 ਸਤੰਬਰ (ਯੂ. ਐਨ.

ਸਕੀਟ ਸ਼ੂਟਿੰਗ ਮੁਕਾਬਲੇ ਦੌਰਾਨ ਅਨੰਤਜੀਤ ਸਿੰਘ ਨਾਰੂਕਾ। ਨਾਓਰੇਮ ਰੋਸ਼ੀਬੀਨਾ ਦੇਵੀ 23-09-2026

ਨਾਗੋਆ, 22 ਸਤੰਬਰ (ਯੂ. ਐਨ. ਆਈ.)-ਏਸ਼ਿਆਈ ਖੇਡਾਂ ਦੇ ਚੌਥੇ ਦਿਨ ਪੁਰਸ਼ ਬੈਡਮਿੰਟਨ ਟੀਮ ਨੇ ਮੇਜ਼ਬਾਨ ਜਪਾਨ ਨੂੰ 3-0 ਨਾਲ ਹਰਾ ਕੇ ਲਗਾਤਾਰ ਦੂਜਾ ਤਗਮਾ ਪੱਕਾ ਕੀਤਾ, ਜਦਕਿ ਏਸ਼ਿਆਈ ਖੇਡਾਂ ਦੀ ਦੋ ਵਾਰ ਦੀ ਤਗਮਾ ਜੇਤੂ ਨਾਓਰੇਮ ਰੋਸ਼ੀਬੀਨਾ ਦੇਵੀ ਨੇ ਔਰਤਾਂ ਦੇ 60 ਕਿੱਲੋਗ੍ਰਾਮ ਵੁਸ਼ੂ ਮੁਕਾਬਲੇ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਲਗਾਤਾਰ ਤੀਜਾ ਤਗਮਾ ਯਕੀਨੀ ਬਣਾਇਆ। ਭਾਰਤ ਦੀ ਇਕਲੌਤੀ ਜਿਮਨਾਸਟ ਪ੍ਰਣਤੀ ਨਾਇਕ ਨੇ ਸੱਤਵਾਂ ਸਥਾਨ ਹਾਸਲ ਕਰਕੇ ਆਰਟਿਸਟਿਕ ਜਿਮਨਾਸਟਿਕਸ ਵਿਚ ਔਰਤਾਂ ਦੇ ‘ਵਾਲਟ’ ਫਾਈਨਲ ਲਈ ਕੁਆਲੀਫਾਈ ਕੀਤਾ। ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਸ਼ੁਰੂਆਤੀ ਸਿੰਗਲ ਮੁਕਾਬਲੇ ਵਿਚ ਲਕਸ਼ਯ ਸੇਨ ਨੇ ਫੈਸਲਾਕੁੰਨ ਗੇਮ ਵਿਚ ਪੰਜ ਅੰਕਾਂ ਨਾਲ ਪਿੱਛੇ ਰਹਿਣ ਦੇ ਬਾਵਜੂਦ ਕੋਦਾਈ ਨਾਰਾਓਕਾ ਨੂੰ 11-21, 21-5, 21-19 ਨਾਲ ਹਰਾਇਆ।ਉਪਰੰਤ ਸਾਤਵਿਕ ਸਾਈਰਾਜ ਰੰਕੀਰੇਡੀ ਅਤੇ ਚਿਰਾਗ ਸ਼ੈੱਟੀ ਨੇ ਤਾਕੁਰੋ ਹੋਕੀ ਅਤੇ ਯੂਗੋ ਕੋਬਾਯਾਸ਼ੀ ਵਿਰੁੱਧ 21-18, 24-2 2 ਨਾਲ ਸਿੱਧੇ ਗੇਮਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਫਿਰ ਆਯੁਸ਼ ਸ਼ੈੱਟੀ ਨੇ ਕੋਕੀ ਵਾਤਾਨਾਬੇ ਨੂੰ 21-10, 21-19 ਨਾਲ ਹਰਾ ਕੇ ਟਾਈ ਆਪਣੇ ਨਾਂਅ ਕੀਤੀ। ਦੂਜੇ ਪਾਸੇ, 28 ਸਾਲਾ ਉਲੰਪੀਅਨ ਅਤੇ ਵਿਸ਼ਵ ਕੱਪ ਫਾਈਨਲ ਦੇ ਕਾਂਸੀ ਤਗਮਾ ਜੇਤੂ ਸਕੀਟ ਸ਼ੂਟਰ ਅਨੰਤਜੀਤ ਸਿੰਘ ਨਾਰੂਕਾ ਨੇ ਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਕੁਆਲੀਫਿਕੇਸ਼ਨ ਦੇ ਚਾਰ ਦੌਰਾਂ ਤੋਂ ਬਾਅਦ 100 ਵਿਚੋਂ 96 ਦਾ ਸ਼ਾਨਦਾਰ ਸਕੋਰ ਬਣਾ ਕੇ ਸਾਂਝੇ ਤੌਰ ‘ਤੇ ਮੋਹਰੀ ਸਥਾਨ (ਚਾਰ-ਪੱਖੀ ਬਰਾਬਰੀ) ਹਾਸਲ ਕੀਤਾ।

ਪਿਛਲੀ ਖ਼ਬਰ ਪ੍ਰਚਿਤੀ ਐਮ.ਐਮ.ਏ. ਰੈਫਰੀ ਬਣਨ ਵਾਲੀ ਪਹਿਲੀ ਭਾਰਤੀ ਅਗਲੀ ਖ਼ਬਰ ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 4 ਸਾਲ ਤੋਂ ਵੱਧ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।