29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ’ ਚ ਭਾਰਤ ਪਛੜਿਆ

ਕ੍ਰਾਈਸਟਚਰਚ, 28 ਨਵੰਬਰ (ਪੀ. ਟੀ.

116 ਦੌੜਾਂ ’ਤੇ 6 ਵਿਕਟਾਂ ਗਵਾਈਆਂ 29-11-2026

ਕ੍ਰਾਈਸਟਚਰਚ, 28 ਨਵੰਬਰ (ਪੀ.ਟੀ.ਆਈ.)–ਇਥੇ ਖੇਡੇ ਗਏ ਭਾਰਤ-ਨਿਊਜ਼ੀਲੈਂਡ ਵਿਚਾਲੇ ਦੂਜੇ ਅਤੇ ਆਖ਼ਰੀ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਪਛੜ ਗਈ। ਭਾਰਤ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਪਣੀ ਪਹਿਲੀ ਪਾਰੀ ਵਿਚ 6 ਵਿਕਟਾਂ ਦੇ ਨੁਕਸਾਨ ’ਤੇ 116 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਅਜੇ ਵੀ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਦੇ 356 ਦੌੜਾਂ ਦੇ ਸਕੋਰ ਤੋਂ 240 ਦੌੜਾਂ ਪਿੱਛੇ ਹੈ। ਸਟੰਪ ਸਮੇਂ ਧਰੁਵ ਜੁਰੇਲ 45 ਗੇਂਦਾਂ ਵਿਚ 7 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਨੇ ਦੂਜੇ ਸੈਸ਼ਨ ’ਚ ਯਸ਼ਸਵੀ ਜਾਇਸਵਾਲ (0), ਦੇਵਦੱਤ ਪਡਿੱਕਲ (21) ਤੇ ਕਪਤਾਨ ਸ਼ੁਭਮਨ ਗਿੱਲ (17) ਦੀਆਂ ਵਿਕਟਾਂ ਗੁਆਈਆਂ। ਤੀਜੇ ਸੈਸ਼ਨ ’ਚ ਰਿਸ਼ਭ ਪੰਤ (23), ਕੇ.ਐੱਲ. ਰਾਹੁਲ (25) ਤੇ ਵਾਸ਼ਿੰਗਟਨ ਸੁੰਦਰ (10) ਆਊਟ ਹੋਏ। ਨਿਊਜ਼ੀਲੈਂਡ ਵੱਲੋਂ ਕਾਇਲ ਜੈਮੀਸਨ ਨੇ 33 ਦੌੜਾਂ ਦੇ ਕੇ 2 ਤੇ ਜੈਕਬ ਡਫੀ ਨੇ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਮੈਟ ਹੈਨਰੀ ਅਤੇ ਨਾਥਨ ਸਮਿਥ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤੀ ਟੀਮ ਮੁਸ਼ਕਲ ਵਿਚ ਸੀ ਅਤੇ ਪੰਤ ਤੋਂ ਜ਼ਿੰਮੇਵਾਰੀ ਨਾਲ ਬੱਲੇਬਾਜ਼ੀ ਕਰਨ ਦੀ ਉਮੀਦ ਸੀ। ਉਨ੍ਹਾਂ ਨੇ ਜੈਕਬ ਡਫੀ ਦੀ ਗੇਂਦ ’ਤੇ ਲਾਂਗ ਆਨ ਦੇ ਉੱਪਰੋਂ ਛੱਕਾ ਵੀ ਜੜਿਆ, ਪਰ ਇਸੇ ਗੇਂਦਬਾਜ਼ ਦੀ ਅਗਲੀ ਗੇਂਦ ’ਤੇ ਅੱਗੇ ਵਧ ਕੇ ਹਵਾ ਵਿੱਚ ਸ਼ਾਟ ਖੇਡ ਦਿੱਤਾ। ਕਾਇਲ ਜੈਮੀਸਨ ਨੇ ਆਸਾਨੀ ਨਾਲ ਕੈਚ ਫੜ ਕੇ ਉਨ੍ਹਾਂ ਦੀ ਪਾਰੀ ਦਾ ਅੰਤ ਕਰ ਦਿੱਤਾ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਟੌਮ ਬਲੰਡਲ ਨੇ 211 ਗੇਂਦਾਂ ’ਚ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਨਿਊਜ਼ੀਲੈਂਡ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਗਲੇਨ ਫਿਲਿਪਸ (36) ਆਪਣੇ ਪਹਿਲੇ ਦਿਨ ਦੇ ਸਕੋਰ ਵਿਚ ਕੋਈ ਵਾਧਾ ਨਹੀਂ ਕਰ ਸਕੇ। ਇਸ ਤੋਂ ਬਾਅਦ ਨਾਥਨ ਸਮਿਥ ਨੇ 26, ਜੈਮੀਸਨ ਨੇ 19 ਅਤੇ ਮੈਟ ਹੈਨਰੀ ਨੇ 19 ਦੌੜਾਂ ਦਾ ਯੋਗਦਾਨ ਪਾਇਆ।

ਪਿਛਲੀ ਖ਼ਬਰ ਮੁੰਬਈ ਪੁਸਤਕ ਮੇਲੇ ’ ਚ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ’ ਤੇ ਆਧਾਰਿਤ ਪੁਸਤਕ ਦਾ ਮਰਾਠੀ ਸੰਸਕਰਣ ਲੋਕ ਅਰਪਣ ਅਗਲੀ ਖ਼ਬਰ ਬਰਤਾਨੀਆ ’ ਚ ਪੱਕੀ ਰਿਹਾਇਸ਼ ਲਈ ‘ ਪੰਜ ਸਾਲਾ ’ ਨਿਯਮ ਬਰਕਰਾਰ ਰੱਖਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।