19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੇ ਇਤਿਹਾਸਕ ਸਿਖਲਾਈ ਕੈਂਪ ਨੂੰ 15 ਲੱਖ ਡਾਲਰ ਖਰਚ ਕੇ ਦਿੱਤੀ ਨਵੀਂ ਦਿੱਖ

ਨਿਊਯਾਰਕ, 18 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਸਥਿਤ ਪੁਰਾਣਾ ਸਿਖਲਾਈ ਕੈਂਪ ਹੁਣ ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲਣ ਵਾਲਾ ਇਤਿਹਾਸਕ ਕੇਂਦਰ ਬਣ ਚੁੱਕਾ ਹੈ। ਅਮਰੀਕੀ ਕਾਰੋਬਾਰੀ ਮਾਈਕ ਮੈਡਨ ਨੇ 2016 ਵਿਚ ਇਸ ਕੈਂਪ ਨੂੰ 5 ਲੱਖ 20 ਹਜ਼ਾਰ ਡਾਲਰ ਵਿਚ ਖਰੀਦਿਆ ਅਤੇ ਕਰੀਬ 10 ਲੱਖ ਡਾਲਰ ਹੋਰ ਖਰਚ ਕਰਕੇ ਇਸ ਦੀ ਪੁਰਾਣੀ ਦਿੱਖ ਬਹਾਲ ਕੀਤੀ।

ਉਹ ਰਿੰਗ, ਜਿਥੇ ਮੁਹੰਮਦ ਆਲੀ ਸਿਖਲਾਈ ਕਰਦਾ ਸੀ। 19-10-2026

ਨਿਊਯਾਰਕ, 18 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਸਥਿਤ ਪੁਰਾਣਾ ਸਿਖਲਾਈ ਕੈਂਪ ਹੁਣ ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲਣ ਵਾਲਾ ਇਤਿਹਾਸਕ ਕੇਂਦਰ ਬਣ ਚੁੱਕਾ ਹੈ। ਅਮਰੀਕੀ ਕਾਰੋਬਾਰੀ ਮਾਈਕ ਮੈਡਨ ਨੇ 2016 ਵਿਚ ਇਸ ਕੈਂਪ ਨੂੰ 5 ਲੱਖ 20 ਹਜ਼ਾਰ ਡਾਲਰ ਵਿਚ ਖਰੀਦਿਆ ਅਤੇ ਕਰੀਬ 10 ਲੱਖ ਡਾਲਰ ਹੋਰ ਖਰਚ ਕਰਕੇ ਇਸ ਦੀ ਪੁਰਾਣੀ ਦਿੱਖ ਬਹਾਲ ਕੀਤੀ।ਪੈਨਸਿਲਵੇਨੀਆ ਦੇ ਸਕੂਲਕਿਲ ਕਾਊਂਟੀ ਵਿਚ ਡੀਅਰ ਲੇਕ ਵਿਖੇ ਛੇ ਏਕੜ ਵਿਚ ਫੈਲੇ ਇਸ ਕੈਂਪ ਦੀ ਸਥਾਪਨਾ ਮੁਹੰਮਦ ਅਲੀ ਨੇ 1972 ਵਿਚ ਕੀਤੀ ਸੀ। ਇਥੇ ਉਨ੍ਹਾਂ ਨੇ ਜੋਅ ਫਰੇਜ਼ੀਅਰ ਅਤੇ ਜਾਰਜ ਫੋਰਮੈਨ ਵਰਗੇ ਨਾਮੀ ਮੁੱਕੇਬਾਜ਼ਾਂ ਨਾਲ ਵੱਡੇ ਮੁਕਾਬਲਿਆਂ ਦੀ ਤਿਆਰੀ ਕੀਤੀ ਸੀ। ਅਲੀ ਸਥਾਨਕ ਲੋਕਾਂ ਨਾਲ ਵੀ ਖੁੱਲ੍ਹ ਕੇ ਮਿਲਦੇ ਸਨ ਅਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਕੈਂਪ ਵਿਚ ਸੱਦਦੇ ਸਨ।ਅਮਰੀਕੀ ਫੁੱਟਬਾਲ ਦੇ ਮਸ਼ਹੂਰ ਕੋਚ ਜੌਨ ਮੈਡਨ ਦੇ ਪੁੱਤਰ ਮਾਈਕ ਮੈਡਨ ਨੇ ਕੈਂਪ ਦੀਆਂ 13 ਲੱਕੜ ਦੀਆਂ ਇਮਾਰਤਾਂ, ਮੁੱਕੇਬਾਜ਼ੀ ਦਾ ਰਿੰਗ, ਅਲੀ ਦਾ ਨਿੱਜੀ ਕਮਰਾ ਅਤੇ ਨਮਾਜ਼ ਪੜ੍ਹਨ ਵਾਲੀ ਮਸਜਿਦ ਮੁੜ ਤਿਆਰ ਕਰਵਾਈ। ਇਥੇ ਅਲੀ ਦੀ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਅਤੇ ਹੋਰ ਯਾਦਗਾਰੀ ਚੀਜ਼ਾਂ ਵੀ ਸੰਭਾਲੀਆਂ ਗਈਆਂ ਹਨ।ਕਈ ਸਾਲਾਂ ਤੱਕ ਖਸਤਾ ਹਾਲਤ ਵਿਚ ਰਹੇ ਇਸ ਕੈਂਪ ਨੂੰ ਜੂਨ 2019 ਵਿੱਚ ‘ਫਾਈਟਰਜ਼ ਹੈਵਨ’ ਦੇ ਨਾਮ ਹੇਠ ਲੋਕਾਂ ਲਈ ਮੁੜ ਖੋਲ੍ਹਿਆ ਗਿਆ। ਮੈਡਨ ਨੇ ਇਸ ਨੂੰ ਸਰਕਾਰੀ ਤੌਰ ਉੱਤੇ ਇਤਿਹਾਸਕ ਵਿਰਾਸਤੀ ਸਥਾਨ ਦਾ ਦਰਜਾ ਦਿਵਾਉਣ ਲਈ ਵੀ ਯਤਨ ਕੀਤੇ। ਉਨ੍ਹਾਂ ਦਾ ਮਕਸਦ ਮੁਹੰਮਦ ਅਲੀ ਦੀ ਖੇਡ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ।

ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਯਾਦ ਵਿਚ ਕੈਂਡਲ ‘ਲਾਈਟ ਵਿਜਿਲ’ ਅਤੇ ਅਰਦਾਸ ਅਗਲੀ ਖ਼ਬਰ ਮੈਲਬੌਰਨ ’ਚ ਪਰਵਿੰਦਰ ਸਿੰਘ ਝੋਟੇ ਦੀ ਯਾਦ ’ਚ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।