ਏਸ਼ੀਅਨ ਚੈਂਪੀਅਨਜ਼ ਟਰਾਫ਼ੀ : ਰਿਕਾਰਡ 8 ਵੀਂ ਵਾਰ ਟੂਰਨਾਮੈਂਟ ’ ਚ ਉਤਰਨਗੇ ਮਨਪ੍ਰੀਤ ਸਿੰਘ
ਜਲੰਧਰ, 22 ਅਕਤੂਬਰ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਦੇ ਤਜਰਬੇਕਾਰ ਮਿਡਫੀਲਡਰ ਅਤੇ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ, ਜਿਸ ਨੂੰ ਕੋਰੀਅਨ ਦੇ ਨਾਂਅ ਨਾਲ ਵੀ ਜਾਣਿਆ ਜਾਦਾ ਹੈ, ਉਹ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿਚ ਆਪਣੀ 8ਵੀਂ ਸ਼ਮੂਲੀਅਤ ਨਾਲ ਨਵਾਂ ਮੀਲ ਪੱਥਰ ਸਥਾਪਤ ਕਰਨ ਜਾ ਰਹੇ ਹਨ।
ਜਲੰਧਰ, 22 ਅਕਤੂਬਰ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਦੇ ਤਜਰਬੇਕਾਰ ਮਿਡਫੀਲਡਰ ਅਤੇ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ, ਜਿਸ ਨੂੰ ਕੋਰੀਅਨ ਦੇ ਨਾਂਅ ਨਾਲ ਵੀ ਜਾਣਿਆ ਜਾਦਾ ਹੈ, ਉਹ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿਚ ਆਪਣੀ 8ਵੀਂ ਸ਼ਮੂਲੀਅਤ ਨਾਲ ਨਵਾਂ ਮੀਲ ਪੱਥਰ ਸਥਾਪਤ ਕਰਨ ਜਾ ਰਹੇ ਹਨ। ਜਲੰਧਰ ਤੇ ਮੁਹਾਲੀ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਉਨ੍ਹਾਂ ਦੀ ਇਹ ਹਾਜ਼ਰੀ ਭਾਰਤੀ ਖਿਡਾਰੀਆਂ ਵਿਚ ਸਭ ਤੋਂ ਵੱਧ ਭਾਗੀਦਾਰੀਆਂ ਦਾ ਰਿਕਾਰਡ ਬਣੇਗੀ। ਲੰਬੇ ਸਮੇਂ ਤੱਕ ਕੌਮਾਂਤਰੀ ਪੱਧਰ ’ਤੇ ਆਪਣੀ ਜਗ੍ਹਾ ਕਾਇਮ ਰੱਖਣਾ ਮਨਪ੍ਰੀਤ ਦੀ ਫਿਟਨੈੱਸ, ਖੇਡ ਪ੍ਰਤੀ ਸਮਰਪਣ ਅਤੇ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ। ਸਾਬਕਾ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਲਈ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਰਗੇ ਮਹੱਤਵਪੂਰਨ ਮੁਕਾਬਲੇ ਵਿਚ ਅੱਠ ਵਾਰ ਖੇਡਣਾ ਇਕ ਵੱਡੀ ਪ੍ਰਾਪਤੀ ਹੈ।ਭਾਰਤੀ ਖਿਡਾਰੀਆਂ ਵਿਚ ਫਾਰਵਰਡ ਅਕਾਸ਼ਦੀਪ ਸਿੰਘ 6 ਸੀਜ਼ਨਾਂ ਵਿਚ ਹਿੱਸਾ ਲੈ ਕੇ ਦੂਜੇ ਸਥਾਨ ’ਤੇ ਹਨ। ਹਾਲਾਂਕਿ, ਉਹ ਮੌਜੂਦਾ ਟੀਮ ਦਾ ਹਿੱਸਾ ਨਹੀਂ ਹਨ ਪਰ ਭਾਰਤੀ ਹਾਕੀ ਵਿਚ ਉਨ੍ਹਾਂ ਦੀ ਹਮਲਾਵਰ ਭੂਮਿਕਾ ਅਤੇ ਟੂਰਨਾਮੈਂਟ ਦਾ ਤਜਰਬਾ ਮਹੱਤਵਪੂਰਨ ਰਿਹਾ ਹੈ।ਹੁਣ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿਚ ਭਾਰਤ ਵਲੋਂ ਕੁੱਲ 85 ਖਿਡਾਰੀ ਮੈਦਾਨ ਵਿਚ ਉਤਰ ਚੁੱਕੇ ਹਨ।ਭਾਰਤੀ ਟੀਮ ਦੇ ਮੌਜੂਦਾ ਕਪਤਾਨ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ ਅਤੇ ਗੋਲਕੀਪਰ ਕ੍ਰਿਸ਼ਨ ਪਾਠਕ 5ਵੀਂ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲੈਣਗੇ। ਤਿੰਨਾਂ ਖਿਡਾਰੀਆਂ ਨੇ ਪਿਛਲੇ 4 ਸੀਜ਼ਨਾਂ ਵਿਚ ਲਗਾਤਾਰ ਭਾਗ ਲਿਆ ਹੈ।ਇਨ੍ਹਾਂ ਤੋਂ ਪਹਿਲਾਂ ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀ.ਆਰ. ਸ੍ਰੀਜੇਸ਼ ਵੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ 5 ਸੀਜ਼ਨਾਂ ਵਿਚ ਖੇਡ ਚੁੱਕੇ ਹਨ।