24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ : ਹਰਮਨਪ੍ਰੀਤ ਸਿੰਘ ਦੀਆਂ ਨਜ਼ਰਾਂ ਬਲਬੀਰ ਸਿੰਘ ਸੀਨੀਅਰ ਦੇ ਗੋਲਾਂ ਦੇ ਰਿਕਾਰਡ ’ ਤੇ

ਜਲੰਧਰ, 24 ਅਕਤੂਬਰ (ਡਾ. ਜਤਿੰਦਰ ਸਾਬੀ)-ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਲਈ ਪੰਜਾਬ ਵਿਚ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਕਈ ਪੱਖਾਂ ਤੋਂ ਯਾਦਗਾਰੀ ਸਾਬਤ ਹੋ ਸਕਦੀ ਹੈ।

ਅਜੀਤ ਡੈਸਕ 25-10-2026

ਜਲੰਧਰ, 24 ਅਕਤੂਬਰ (ਡਾ. ਜਤਿੰਦਰ ਸਾਬੀ)-ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਲਈ ਪੰਜਾਬ ਵਿਚ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਕਈ ਪੱਖਾਂ ਤੋਂ ਯਾਦਗਾਰੀ ਸਾਬਤ ਹੋ ਸਕਦੀ ਹੈ। ਆਪਣੇ ਘਰੇਲੂ ਸੂਬੇ ਵਿਚ ਭਾਰਤੀ ਟੀਮ ਦੀ ਅਗਵਾਈ ਕਰਨ ਦੇ ਨਾਲ-ਨਾਲ ਹਰਮਨਪ੍ਰੀਤ ਦੀ ਨਜ਼ਰ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਅੰਤਰਰਾਸ਼ਟਰੀ ਗੋਲਾਂ ਦੇ ਇਤਿਹਾਸਕ ਅੰਕੜੇ ਤੱਕ ਪਹੁੰਚਣ ’ਤੇ ਵੀ ਰਹਿ ਸਕਦੀ ਹੈ। ਬਲਬੀਰ ਸਿੰਘ ਸੀਨੀਅਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ 61 ਮੈਚਾਂ ਵਿਚ 246 ਗੋਲ ਕੀਤੇ ਸਨ। ਦੂਜੇ ਪਾਸੇ, ਹਰਮਨਪ੍ਰੀਤ ਸਿੰਘ ਦੇ ਨਾਂਅ 240 ਅੰਤਰਰਾਸ਼ਟਰੀ ਗੋਲ ਦਰਜ ਹਨ। ਹਰਮਨਪ੍ਰੀਤ ਆਪਣੀ ਸ਼ਾਨਦਾਰ ਡਰੈਗ-ਫਲਿੱਕ, ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਦੀ ਸਮਰੱਥਾ ਅਤੇ ਅਹਿਮ ਮੌਕਿਆਂ ’ਤੇ ਟੀਮ ਲਈ ਗੋਲ ਕਰਨ ਵਾਸਤੇ ਜਾਣੇ ਜਾਂਦੇ ਹਨ।ਜੇਕਰ ਉਹ ਟੂਰਨਾਮੈਂਟ ਦੌਰਾਨ ਲੋੜੀਂਦੇ ਗੋਲ ਕਰਨ ਵਿਚ ਸਫ਼ਲ ਰਹਿੰਦੇ ਹਨ ਤਾਂ ਬਲਬੀਰ ਸਿੰਘ ਸੀਨੀਅਰ ਦੇ ਇਤਿਹਾਸਕ ਗੋਲਾਂ ਦੇ ਅੰਕੜੇ ਨੂੰ ਪਾਰ ਕਰ ਸਕਦੇ ਹਨ। ਭਾਰਤੀ ਹਾਕੀ ਦੇ ਮਹਾਨ ਸਿਤਾਰਿਆਂ ਵਿਚ ਸ਼ੁਮਾਰ ਬਲਬੀਰ ਸਿੰਘ ਸੀਨੀਅਰ ਨੇ 1948, 1952 ਅਤੇ 1956 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਨੂੰ ਸੋਨੇ ਦੇ ਤਗ਼ਮੇ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। 1952 ਦੀਆਂ ਹੇਲਸਿੰਕੀ ਉਲੰਪਿਕ ਖੇਡਾਂ ਦੇ ਫਾਈਨਲ ਵਿਚ ਨੀਦਰਲੈਂਡ ਵਿਰੁੱਧ 5 ਗੋਲ ਕਰਕੇ ਉਨ੍ਹਾਂ ਨੇ ਅਜਿਹਾ ਰਿਕਾਰਡ ਕਾਇਮ ਕੀਤਾ, ਜੋ ਅੱਜ ਵੀ ਉਲੰਪਿਕ ਪੁਰਸ਼ ਹਾਕੀ ਫਾਈਨਲ ਵਿਚ ਇਕ ਖਿਡਾਰੀ ਵਲੋਂ ਕੀਤੇ ਸਭ ਤੋਂ ਵੱਧ ਗੋਲ ਹਨ।

ਪਿਛਲੀ ਖ਼ਬਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਲਈ ਜਲੰਧਰ ਪੁੱਜੀਆਂ ਟੀਮਾਂ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਭਾਰਤ ਨੇ ਰੋਮਾਂਚਕ ਮੈਚ ’ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।