15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਲਕਸ਼ਯ ਸੇਨ ਨੇ ਜਪਾਨ ਮਾਸਟਰਜ਼ ਦਾ ਖਿਤਾਬ ਜਿੱਤਿਆ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣੇ

ਕੁਮਾਮੋਟੋ (ਜਪਾਨ), 15 ਨਵੰਬਰ (ਪੀ. ਟੀ.

ਜੇਤੂ ਤਗਮੇ ਨਾਲ ਲਕਸ਼ਯ ਸੇਨ। 16-11-2026

ਕੁਮਾਮੋਟੋ (ਜਪਾਨ), 15 ਨਵੰਬਰ (ਪੀ.ਟੀ.ਆਈ.)-ਭਾਰਤ ਦੇ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਲਗਾਤਾਰ ਦੂਜਾ ਖਿਤਾਬ ਜਿੱਤ ਲਿਆ ਹੈ। ਐਤਵਾਰ ਨੂੰ ਜਪਾਨ ’ਚ ਖੇਡੇ ਗਏ ਕੁਮਾਮੋਟੋ ਮਾਸਟਰਜ਼ ਜਪਾਨ ਦੇ ਫਾਈਨਲ ’ਚ ਉਨ੍ਹਾਂ ਨੇ ਘਰੇਲੂ ਖਿਡਾਰੀ ਕੋਕੀ ਵਤਾਨਾਬੇ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਲਕਸ਼ਯ ਸੇਨ ਨੇ ਸ਼ਾਨਦਾਰ ਹੌਸਲਾ ਦਿਖਾਉਂਦੇ ਹੋਏ ਵਤਾਨਾਬੇ ਨੂੰ 13-21, 21-18, 21-14 ਨਾਲ ਹਰਾਇਆ। ਇਹ ਮੁਕਾਬਲਾ 64 ਮਿੰਟ ਤੱਕ ਚੱਲਿਆ। ਲਕਸ਼ਯ ਨੇ ਪਿਛਲੇ ਹਫ਼ਤੇ ਹੀ ਹਾਈਲੋ ਓਪਨ ਦਾ ਖਿਤਾਬ ਜਿੱਤਿਆ ਸੀ। ਫਾਈਨਲ ਤੋਂ ਪਹਿਲਾਂ ਲਕਸ਼ਯ ਸੇਨ ਦਾ ਕੋਕੀ ਵਤਾਨਾਬੇ ਖ਼ਿਲਾਫ਼ ਰਿਕਾਰਡ 3-2 ਦਾ ਸੀ, ਪਰ ਜਪਾਨੀ ਖਿਡਾਰੀ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤ ਚੁੱਕਾ ਸੀ। ਅੱਜ ਪਹਿਲੀ ਗੇਮ ’ਚ ਵਤਾਨਾਬੇ ਨੇ ਪਹਿਲੀ ਗੇਮ 21-13 ਨਾਲ ਜਿੱਤ ਲਈ। ਦੂਜੀ ਗੇਮ ’ਚ ਲਕਸ਼ਯ ਨੇ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਦੇ ਤੇਜ਼ ਸ਼ਾਟ ਤੇ ਸ਼ਾਨਦਾਰ ਸਮੈਸ਼ ਦੇ ਸਾਹਮਣੇ ਵਤਾਨਾਬੇ ਨੂੰ ਕਾਫ਼ੀ ਮੁਸ਼ਕਲ ਆਈ। ਲਕਸ਼ਯ ਨੇ ਦੂਜੀ ਗੇਮ 21-18 ਨਾਲ ਜਿੱਤ ਕੇ ਮੁਕਾਬਲਾ ਬਰਾਬਰ ਕਰ ਦਿੱਤਾ। ਤੀਜੀ ਗੇਮ ’ਚ ਦੋਵਾਂ ਖਿਡਾਰੀਆਂ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਲਕਸ਼ਯ ਬ੍ਰੇਕ ਤੱਕ 11-7 ਨਾਲ ਅੱਗੇ ਸਨ। ਉਨ੍ਹਾਂ ਦੇ ਹਮਲਾਵਰ ਖੇਡ ਦੇ ਸਾਹਮਣੇ ਵਤਾਨਾਬੇ ਬੇਵੱਸ ਨਜ਼ਰ ਆਏ। ਜਿਸ ਤੋਂ ਬਾਅਦ ਲਕਸ਼ਯ ਨੇ ਤੀਜੀ ਗੇਮ 21-14 ਨਾਲ ਜਿੱਤ ਕੇ ਮੈਚ ਆਪਣੇ ਨਾਂਅ ਕਰ ਲਿਆ। ਇਸ ਜਿੱਤ ਨਾਲ ਲਕਸ਼ਯ ਸੇਨ ਨੇ ਲਗਾਤਾਰ ਦੂਜਾ ਖਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ।

ਪਿਛਲੀ ਖ਼ਬਰ ਭਾਰਤ ਨੇ ਨਿਊਜ਼ੀਲੈਂਡ ਨੂੰ 7 ਸਾਲ ਬਾਅਦ ਇਕ ਦਿਨਾ ਲੜੀ ’ਚ ਹਰਾਇਆ ਅਗਲੀ ਖ਼ਬਰ ਸ਼ਰਨ ਦਾ ਰਾਹ ਰੋਕਣ ਬਾਰੇ ਟਰੰਪ ਦੇ ਅਧਿਕਾਰ ਪਰਖੇਗੀ ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।