ਅਲ ਅਮੀਰਾਤ, 14 ਨਵੰਬਰ (ਏਜੰਸੀ)- ਏਸ਼ੀਆ ਕੱਪ ਫਾਈਨਲ ’ਚ ਪਾਕਿਸਤਾਨ ਵਿਰੁੱਧ ਖੇਡਦਿਆਂ ਭਾਰਤ ਦੇ ਅੰਡਰ-19 ਬੱਲੇਬਾਜ਼ ਆਰਿਆਵੀਰ ਸਹਿਵਾਗ ਦਰਦ ਦੇ ਬਾਵਜੂਦ ਕ੍ਰੀਜ਼ ’ਤੇ ਡਟੇ ਰਹਿਣ ਲਈ ਦ੍ਰਿੜ ਸਨ। ਉਹ ਜਾਣਦੇ ਸਨ ਕਿ ਉਨ੍ਹਾਂ ਦੁਆਰਾ ਖੇਡੀ ਗਈ ਹਰ ਗੇਂਦ ਵਿਰੋਧੀ ਟੀਮ ਦੀ ਗੇਂਦਬਾਜ਼ੀ ’ਤੇ ਦਬਾਅ ਬਣਾਈ ਰੱਖੇਗੀ। ‘ਪਲੇਅਰ ਆਫ਼ ਟੂਰਨਾਮੈਂਟ’ ਚੁਣੇ ਗਏ ਸਹਿਵਾਗ ਨੇ ਕਿਹਾ ਕਿ ਮੈਨੂੰ ਬਹੁਤ ਦਰਦ ਹੋ ਰਿਹਾ ਸੀ, ਪਰ ਮੈਂ ਮੈਦਾਨ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਸੀ। ਮੈਨੂੰ ਪਤਾ ਸੀ ਕਿ ਜੇ ਮੈਂ ਬੱਲੇਬਾਜ਼ੀ ਜਾਰੀ ਰੱਖੀ, ਤਾਂ ਮੈਂ ਪਾਕਿਸਤਾਨੀ ਗੇਂਦਬਾਜ਼ਾਂ ’ਤੇ ਦਬਾਅ ਬਣਾਈ ਰੱਖਾਂਗਾ ਅਤੇ ਮੈਂ ਉਨ੍ਹਾਂ ’ਤੇ ਹਾਵੀ ਹੋਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਦਰਦ ਉਸ ਨੂੰ ਮੈਦਾਨ ਤੋਂ ਬਾਹਰ ਜਾਣ ਲਈ ਮਜਬੂਰ ਨਹੀਂ ਕਰ ਸਕਿਆ, ਅਤੇ ਨਾ ਹੀ ਔਖੇ ਟੀਚੇ ਨੇ ਉਸ ਦੇ ਆਤਮ-ਵਿਸ਼ਵਾਸ ਨੂੰ ਡਗਮਗਾਉਣ ਦਿੱਤਾ।
ਦਰਦ ਦੇ ਬਾਵਜੂਦ ਆਰਿਆਵੀਰ ਕ੍ਰੀਜ਼ ’ਤੇ ਡਟੇ ਰਹੇ
ਅਲ ਅਮੀਰਾਤ, 14 ਨਵੰਬਰ (ਏਜੰਸੀ)- ਏਸ਼ੀਆ ਕੱਪ ਫਾਈਨਲ ’ਚ ਪਾਕਿਸਤਾਨ ਵਿਰੁੱਧ ਖੇਡਦਿਆਂ ਭਾਰਤ ਦੇ ਅੰਡਰ-19 ਬੱਲੇਬਾਜ਼ ਆਰਿਆਵੀਰ ਸਹਿਵਾਗ ਦਰਦ ਦੇ ਬਾਵਜੂਦ ਕ੍ਰੀਜ਼ ’ਤੇ ਡਟੇ ਰਹਿਣ ਲਈ ਦ੍ਰਿੜ ਸਨ। ਉਹ ਜਾਣਦੇ ਸਨ ਕਿ ਉਨ੍ਹਾਂ ਦੁਆਰਾ ਖੇਡੀ ਗਈ ਹਰ ਗੇਂਦ ਵਿਰੋਧੀ ਟੀਮ ਦੀ ਗੇਂਦਬਾਜ਼ੀ ’ਤੇ ਦਬਾਅ ਬਣਾਈ ਰੱਖੇਗੀ।
ਅਜੀਤ ਡੈਸਕ
15-11-2026