ਮਲੇਸ਼ੀਆ ’ ਚ ਹਾਕੀ ਖੇਡਣਗੇ ਕੈਨੇਡਾ ਦੇ 8 ਪੰਜਾਬੀ ਗੱਭਰੂ
ਐਬਟਸਫੋਰਡ, 14 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਆਈਪੋਹ ਵਿਖੇ 21 ਤੋਂ 28 ਨਵੰਬਰ ਤੱਕ ਹੋ ਰਹੇ ਸੁਲਤਾਨ ਅਜਲਾਨ ਸ਼ਾਹ ਕੱਪ 2026 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਕੌਮੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਨੇਡਾ ਦੀ 18 ਮੈਂਬਰੀ ਹਾਕੀ ਟੀਮ ’ਚ 8 ਪੰਜਾਬੀ ਸ਼ਾਮਿਲ ਕੀਤੇ ਗਏ ਹਨ ਤੇ ਇਹ 8 ਪੰਜਾਬੀ ਖਿਡਾਰੀ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਹੀ ਸੰਬੰਧਿਤ ਹਨ।
ਐਬਟਸਫੋਰਡ, 14 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਆਈਪੋਹ ਵਿਖੇ 21 ਤੋਂ 28 ਨਵੰਬਰ ਤੱਕ ਹੋ ਰਹੇ ਸੁਲਤਾਨ ਅਜਲਾਨ ਸ਼ਾਹ ਕੱਪ 2026 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਕੌਮੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਨੇਡਾ ਦੀ 18 ਮੈਂਬਰੀ ਹਾਕੀ ਟੀਮ ’ਚ 8 ਪੰਜਾਬੀ ਸ਼ਾਮਿਲ ਕੀਤੇ ਗਏ ਹਨ ਤੇ ਇਹ 8 ਪੰਜਾਬੀ ਖਿਡਾਰੀ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਹੀ ਸੰਬੰਧਿਤ ਹਨ। ਇਨ੍ਹਾਂ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ’ਚ ਕੈਨੇਡਾ, ਅਮਰੀਕਾ, ਮਲੇਸ਼ੀਆ, ਕੋਰੀਆ ਤੇ ਆਸਟ੍ਰੇਲੀਆ ਸਮੇਤ ਹੋਰ ਕਈ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਕੈਨੇਡਾ ਦੀ 18 ਮੈਂਬਰੀ ਟੀਮ ਵਿਚ ਜੋਤਸਵਰੂਪ ਸਿੰਘ ਸਿੱਧੂ, ਮਨਵੀਰ ਸਿੰਘ ਝੱਮਟ, ਅਵਜੋਤ ਸਿੰਘ ਬੁੱਟਰ, ਸਤਪ੍ਰੀਤ ਸਿੰਘ ਢੱਡਾ, ਗੈਵਿਨ ਬੈਂਸ, ਹਰਬੀਰ ਸਿੰਘ ਸਿੱਧੂ, ਰੌਬਿਨ ਥਿੰਦ ਤੇ ਰੂਪਕੰਵਰ ਸਿੰਘ ਢਿੱਲੋਂ ਮਲੇਸ਼ੀਆ ਵਿਖੇ ਆਪਣੀ ਹਾਕੀ ਦੇ ਜੌਹਰ ਵਿਖਾਉਣਗੇ ਤੇ ਥਰੈਪਿਸਟ ਮਨਵੀਰ ਸਿੰਘ ਸੰਧੂ ਫਿਜੀਓਥਰੈਪਿਸਟ ਵਜੋਂ ਟੀਮ ਨਾਲ ਮਲੇਸ਼ੀਆ ਜਾਣਗੇ। ਕੈਨੇਡਾ-ਮਲੇਸ਼ੀਆ 21 ਨਵੰਬਰ, ਕੈਨੇਡਾ-ਕੋਰੀਆ 23 ਨਵੰਬਰ, ਕੈਨੇਡਾ-ਅਮਰੀਕਾ 24 ਨਵੰਬਰ ਤੇ ਕੈਨੇਡਾ ਤੇ ਆਸਟ੍ਰੇਲੀਆ ਦਰਮਿਆਨ 26 ਨਵੰਬਰ ਨੂੰ ਹਾਕੀ ਦਾ ਮੁਕਾਬਲਾ ਹੋਵੇਗਾ।