21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭਾਰਤ-ਪਾਕਿ ਵਿਚਾਲੇ ਰੋਮਾਂਚਕ ਮੁਕਾਬਲਾ ਅੱਜ

ਦੋਹਾ, 21 ਨਵੰਬਰ (ਏਜੰਸੀ)-ਸਟਾਰ ਖਿਡਾਰੀਆਂ ਨਾਲ ਭਰੀ ਭਾਰਤ ‘ਏ’ ਦੀ ਟੀਮ ਐਤਵਾਰ ਨੂੰ ਇੱਥੇ ਏ. ਸੀ.

ਤਿਲਕ ਵਰਮਾ ਅਬਦੁਲ ਸਮਦ 22-11-2026

ਦੋਹਾ, 21 ਨਵੰਬਰ (ਏਜੰਸੀ)-ਸਟਾਰ ਖਿਡਾਰੀਆਂ ਨਾਲ ਭਰੀ ਭਾਰਤ ‘ਏ’ ਦੀ ਟੀਮ ਐਤਵਾਰ ਨੂੰ ਇੱਥੇ ਏ.ਸੀ.ਸੀ. ਪੁਰਸ਼ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ ’ਚ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ‘ਏ’ ਨਾਲ ਭਿੜੇਗੀ। ਦੋਵਾਂ ਟੀਮਾਂ ਦੀ ਕੋਸ਼ਿਸ਼ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਦੀ ਹੋਵੇਗੀ। ਦੋਵਾਂ ਟੀਮਾਂ ਨੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਤਿਲਕ ਵਰਮਾ ਦੀ ਕਪਤਾਨੀ ਵਾਲੀ ਭਾਰਤ ‘ਏ’ ਦੀ ਟੀਮ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਮੈਚ ’ਚ ਨਿਪਾਲ ਨੂੰ 306 ਦੌੜਾਂ ਨਾਲ ਬੁਰੀ ਤਰ੍ਹਾਂ ਹਰਾਇਆ। ਇਸ ਜਿੱਤ ਨਾਲ ਭਾਰਤੀ ਟੀਮ ਦਾ ਹੌਸਲਾ ਕਾਫੀ ਵਧਿਆ ਹੋਵੇਗਾ। ਦੂਜੇ ਪਾਸੇ, ਮੌਜੂਦਾ ਚੈਂਪੀਅਨ ਪਾਕਿਸਤਾਨ ‘ਏ’ ਨੇ ਅਬਦੁਲ ਸਮਦ ਦੀ ਕਪਤਾਨੀ ਹੇਠ ਆਪਣੇ ਪਹਿਲੇ ਮੈਚ ’ਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ 61 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ ਵਿਚ ਕਈ ਅਜਿਹੇ ਖਿਡਾਰੀ ਹਨ, ਜੋ ਅੰਤਰਰਾਸ਼ਟਰੀ ਪੱਧਰ ’ਤੇ ਵੀ ਖੇਡ ਚੁੱਕੇ ਹਨ। ਪਰ ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਦੀ ਬੱਲੇਬਾਜ਼ੀ ’ਚ ਹਮਲਾਵਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਰਿੰਕੂ ਸਿੰਘ ਤੇ ਪ੍ਰਭਸਿਮਰਨ ਸਿੰਘ ਵਰਗੇ ਖਿਡਾਰੀ ਸ਼ਾਮਲ ਹਨ। ਇਹ ਸਾਰੇ ਖਿਡਾਰੀ ਟੀਮ ਨੂੰ ਕਾਫੀ ਮਜ਼ਬੂਤੀ ਦਿੰਦੇ ਹਨ। ਪਾਕਿਸਤਾਨ ਮੌਜੂਦਾ 50 ਓਵਰਾਂ ਦੇ ਟੂਰਨਾਮੈਂਟ ਦਾ ਚੈਂਪੀਅਨ ਹੈ। ਉਸ ਨੇ 2023 ਦੇ ਫਾਈਨਲ ਵਿੱਚ ਭਾਰਤ ‘ਏ’ ਨੂੰ 128 ਦੌੜਾਂ ਨਾਲ ਹਰਾਇਆ ਸੀ। ਇਸ ਕਾਰਨ ਐਤਵਾਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ ਹੈ। ਹਰ ਗਰੁੱਪ ਦੀਆਂ ਪਹਿਲੀਆਂ 2 ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ। ਭਾਰਤ ‘ਏ’ ਦੀ ਟੀਮ ਆਪਣਾ ਆਖਰੀ ਗਰੁੱਪ ਮੈਚ 24 ਨਵੰਬਰ ਨੂੰ ਯੂ.ਏ.ਈ. ਖ਼ਿਲਾਫ਼ ਖੇਡੇਗੀ।

ਪਿਛਲੀ ਖ਼ਬਰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹਾਕੀ ਮੈਚ 2-2 ਨਾਲ ਡਰਾਅ ਅਗਲੀ ਖ਼ਬਰ ਭਾਰਤ ਨੇ 118 ਦੌੜਾਂ ਦੀ ਬੜਤ ਬਣਾਈ ਰਾਹੁਲ ਨੇ ਲਗਾਇਆ ਸੈਂਕੜਾ, ਗਿੱਲ ਖੁੰਝੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।