21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਾਤਵਿਕ-ਚਿਰਾਗ ਦੀ ਜੋੜੀ ਤੇ ਲਕਸ਼ਯ ਹਾਂਗਕਾਂਗ ਓਪਨ ਦੇ ਸੈਮੀਫਾਈਨਲ ’ਚ ਹਾਰੇ

ਕੋਵਲੂਨ, 21 ਨਵੰਬਰ (ਪੀ. ਟੀ.

ਅਜੀਤ ਡੈਸਕ 22-11-2026

ਕੋਵਲੂਨ, 21 ਨਵੰਬਰ (ਪੀ.ਟੀ.ਆਈ.)-ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਤੇ ਲਕਸ਼ ਸੇਨ ਸ਼ਨੀਵਾਰ ਨੂੰ ਸੈਮੀਫਾਈਨਲ ’ਚ ਹਾਰ ਗਏ। ਇਸ ਹਾਰ ਨਾਲ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਭਾਰਤ ਦੀ ਚੁਣੌਤੀ ਵੀ ਖਤਮ ਹੋ ਗਈ। ਸਾਤਵਿਕ ਅਤੇ ਚਿਰਾਗ ਦੀ ਜੋੜੀ ਨੂੰ ਮਲੇਸ਼ੀਆ ਦੀ ਅੱਠਵੀਂ ਦਰਜਾ ਪ੍ਰਾਪਤ ਜੋੜੀ ਮਾਨ ਵੇਈ ਚੋਂਗ ਤੇ ਟੀ ਕਾਈ ਵੁਨ ਨੇ ਸਿੱਧੇ 2 ਗੇਮਾਂ ਵਿਚ ਹਰਾ ਦਿੱਤਾ। ਇਸ ਸਾਲ ਸਿੰਗਾਪੁਰ ਤੇ ਚੀਨ ’ਚ ਖਿਤਾਬ ਜਿੱਤਣ ਵਾਲੀ ਤੇ ਵਿਸ਼ਵ ਰੈਂਕਿੰਗ ਵਿਚ ਛੇਵੇਂ ਨੰਬਰ ’ਤੇ ਰਹਿਣ ਵਾਲੀ ਭਾਰਤੀ ਜੋੜੀ ਨੂੰ 41 ਮਿੰਟ ਤੱਕ ਚੱਲੇ ਸੈਮੀਫਾਈਨਲ ਵਿਚ 18-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਲਕਸ਼ਯ ਸੇਨ ਨੂੰ ਡੈਨਮਾਰਕ ਦੇ ਐਂਡਰਸ ਐਂਟੋਨਸਨ ਨੇ ਇਕਪਾਸੜ ਮੁਕਾਬਲੇ ਵਿਚ 13-21, 13-21 ਨਾਲ ਹਰਾਇਆ।

ਪਿਛਲੀ ਖ਼ਬਰ ਵਿਦੇਸ਼ ਮੰਤਰਾਲਾ ਕਰਵਾ ਰਿਹਾ ‘ਭਾਰਤ ਕੋ ਜਾਣੀਏ’ ਵਿਸ਼ੇਸ਼ ਗਿਆਨ ਮੁਕਾਬਲਾ ਅਗਲੀ ਖ਼ਬਰ ਕਿਰਪਾਨ ਸੰਬੰਧੀ ਮੌਜੂਦਾ ਕਾਨੂੰਨ ਬਦਲਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ-ਜਸ ਅਠਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।