23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅੱਠ ਸੂਟਕੇਸਾਂ ’ਚੋਂ 368 ਪੌਂਡ ‘ਖ਼ਾਤ’ ਬਰਾਮਦ, ਨਿਊਯਾਰਕ ਵਾਸੀ ਗ੍ਰਿਫ਼ਤਾਰ

ਨਿਊਯਾਰਕ, 22 (ਰਾਜੂ ਸਾਹਿਬਾਜ਼ਪੁਰਾ)-ਵਰਜੀਨੀਆ ਦੇ ਡਲਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ 8 ਸੂਟਕੇਸਾਂ ਵਿਚੋਂ ਕਰੀਬ 368 ਪੌਂਡ ਪਾਬੰਦੀਸ਼ੁਦਾ ‘ਖ਼ਾਤ’ ਬਰਾਮਦ ਕਰਕੇ ਨਿਊਯਾਰਕ ਵਾਸੀ 25 ਸਾਲਾ ਮੁਹੰਮਦ ਦਿਆਵਾਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਦਿਆਵਾਰਾ ਪੈਰਿਸ ਤੋਂ ਆਉਣ ਵਾਲੀ ਉਡਾਣ ਰਾਹੀਂ ਡਲਸ ਪਹੁੰਚਿਆ ਸੀ।

ਅਜੀਤ ਡੈਸਕ 23-08-2026
ਨਿਊਯਾਰਕ, 22 (ਰਾਜੂ ਸਾਹਿਬਾਜ਼ਪੁਰਾ)-ਵਰਜੀਨੀਆ ਦੇ ਡਲਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ 8 ਸੂਟਕੇਸਾਂ ਵਿਚੋਂ ਕਰੀਬ 368 ਪੌਂਡ ਪਾਬੰਦੀਸ਼ੁਦਾ ‘ਖ਼ਾਤ’ ਬਰਾਮਦ ਕਰਕੇ ਨਿਊਯਾਰਕ ਵਾਸੀ 25 ਸਾਲਾ ਮੁਹੰਮਦ ਦਿਆਵਾਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਦਿਆਵਾਰਾ ਪੈਰਿਸ ਤੋਂ ਆਉਣ ਵਾਲੀ ਉਡਾਣ ਰਾਹੀਂ ਡਲਸ ਪਹੁੰਚਿਆ ਸੀ। ਸ਼ੱਕ ਹੋਣ ’ਤੇ ਉਸ ਨੂੰ ਦੂਜੀ ਜਾਂਚ ਲਈ ਭੇਜਿਆ ਗਿਆ। ਸੂਟਕੇਸਾਂ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿਚ ਸੁੱਕੇ ਪੱਤਿਆਂ ਵਰਗਾ ਪਦਾਰਥ ਮਿਲਿਆ, ਜਿਸ ਦੀ ਜਾਂਚ ਤੋਂ ਬਾਅਦ ਉਸ ਦੇ ‘ਖ਼ਾਤ’ ਹੋਣ ਦੀ ਪੁਸ਼ਟੀ ਹੋਈ। ਬਰਾਮਦ ਸਮੱਗਰੀ ਦੀ ਕੀਮਤ ਲਗਭਗ 44 ਹਜ਼ਾਰ ਡਾਲਰ ਦੱਸੀ ਗਈ ਹੈ। ਜ਼ਿਕਰਯੋਗ ਹੈ ਕਿ ‘ਖ਼ਾਤ’ ਇਕ ਨਸ਼ੀਲਾ ਪੌਦਾ ਹੈ, ਜਿਸ ਦਾ ਅਸਰ ਉਤੇਜਕ ਨਸ਼ਿਆਂ ਵਰਗਾ ਹੁੰਦਾ ਹੈ। ਦਿਆਵਾਰਾ ਵਿਰੁੱਧ ਨਸ਼ੀਲਾ ਪਦਾਰਥ ਵੰਡਣ ਦੇ ਇਰਾਦੇ ਨਾਲ ਰੱਖਣ ਅਤੇ ਉਸ ਨੂੰ ਵਰਜੀਨੀਆ ਵਿੱਚ ਲਿਆਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਪਿਛਲੀ ਖ਼ਬਰ ਯੂਨਾਈਟਡ ਜੱਟ ਫੈਡਰੇਸ਼ਨ ਦੀ ਮਸਤੂਆਣਾ ਸਾਹਿਬ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ 25 ਨੁਕਾਤੀ ਪ੍ਰੋਗਰਾਮਾਂ ਨੂੰ ਲਾਗੂ ਕ... ਅਗਲੀ ਖ਼ਬਰ ਸਰੀ ਨੇ ਅੰਤਰਰਾਸ਼ਟਰੀ ਆਰਥਿਕ ਵਿਕਾਸ ਕੌਂਸਲ ਦੇ 2 ਵੱਕਾਰੀ ਐਵਾਰਡ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।