23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

‘ ਵੋਇਸ ਆਫ ਵੁਮੈਨ’ ਨੇ ਸਾਊਥਾਲ ’ਚ ਲਗਾਈਆਂ ਤੀਆਂ ਦੀਆਂ ਰੌਣਕਾਂ

ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-‘ਵੋਇਸ ਆਫ ਵੁਮੈਨ’ ਵੱਲੋਂ ਸਾਊਥਾਲ ਵਿਖੇ ਪੰਜਾਬਣਾਂ ਦਾ ਤਿਉਹਾਰ ਤੀਆਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ। ਲਗਾਤਾਰ ਚਾਰ ਐਤਵਾਰ ਲੱਗੀਆਂ ਤੀਆਂ ’ਚ 250 ਦੇ ਕਰੀਬ ਮੁਟਿਆਰਾਂ ਤੇ ਬੀਬੀਆਂ ਨੇ ਭਾਗ ਲਿਆ।

ਅਜੀਤ ਡੈਸਕ 23-08-2026
ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-‘ਵੋਇਸ ਆਫ ਵੁਮੈਨ’ ਵੱਲੋਂ ਸਾਊਥਾਲ ਵਿਖੇ ਪੰਜਾਬਣਾਂ ਦਾ ਤਿਉਹਾਰ ਤੀਆਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ। ਲਗਾਤਾਰ ਚਾਰ ਐਤਵਾਰ ਲੱਗੀਆਂ ਤੀਆਂ ’ਚ 250 ਦੇ ਕਰੀਬ ਮੁਟਿਆਰਾਂ ਤੇ ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਰੰਗ ਬਰੰਗੇ ਪਹਿਰਾਵਿਆਂ ਵਿਚ ਪਹੁੰਚੀਆਂ ਬੀਬੀਆਂ ਨੇ ਗਿੱਧੇ ਤੇ ਬੋਲੀਆਂ ਨਾਲ ਖੂਬ ਰੌਣਕਾਂ ਲਾਈਆਂ। ਔਕਸਫੋਰਡ ਤੋਂ ਕਿਰਨ ਸਿੰਘ ਗਿੱਲ ਢੋਲੀ ਨੇ ਆਖਰੀ ਦਿਨ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸਾਊਥਾਲ ਈਲਿੰਗ ਕੌਂਸਲ ਦੀ ਮੇਅਰ ਮੈਡਮ ਫ਼ਾਦੁਮਾ ਮੁਹੰਮਦ, ਅਪਰਾਧ ਅਤੇ ਸਮਾਜ-ਵਿਰੋਧੀ ਵਿਵਹਾਰ ਮਾਮਲਿਆਂ ਦੀ ਕੈਬਨਿਟ ਮੈਂਬਰ ਕੌਂਸਲਰ ਜਸਵੀਰ ਕੋਰ ਆਨੰਦ ਤੇ ਗਰੀਨਫ਼ੋਰਡ ਕੌਂਸਲ ਤੋਂ ਅਮਰਜੀਤ ਕੌਰ ਜੰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸਾਉਣ ਮਹੀਨੇ ਕੁੜੀਆਂ ਨੂੰ ਦਿੱਤੇ ਜਾਂਦੇ ਸੰਧਾਰੇ ਦੀ ਰਸਮ ਨਾਲ ਹੋਈ। ਇਸ ਮੌਕੇ ਭੁਪਿੰਦਰ ਸਿੰਘ ਸੋਹੀ ਵੱਲੋਂ ਬੀਬੀ ਸੁਰਿੰਦਰ ਕੌਰ ਕੈਂਥ, ਡਾਇਰੈਕਟਰ-ਵੋਇਸ ਆਫ ਵੁਮੈਨ ਨੂੰ ਸੰਧਾਰੇ ਦੇ ਰੂਪ ਵਿਚ ਬਿਸਕੁਟਾਂ ਦੇ ਪੀਪੇ ਭੇਂਟ ਕੀਤੇ ਗਏ। ਕੌਂਸਲਰ ਗੁਰਬਚਨ ਸਿੰਘ ਅਟਵਾਲ ਨੇ ਵੀ ਬੀਬੀਆਂ ਨੂੰ ਤੀਆਂ ਦੇ ਤਿਓਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਣ ਲਈ ਉਹਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਸਮੇਲ ਕੌਰ ਗਰੇਵਾਲ ਨੂੰ ਉਹਨਾਂ ਦੀਆ ਪੰਜਾਬੀ ਬੋਲੀ ਅਤੇ ਵਿਰਸੇ ਪ੍ਰਤੀ ਕੀਤੇ ਕੰਮਾਂ ਲਈ “ਧੀ ਪੰਜਾਬ ਦੀ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਤੀਆਂ ਦੇ ਅਖ਼ੀਰ ‘ਤੇ “ਬੱਲ੍ਹੋ ਦਾ ਵਿਆਹ” ਰਚਾ ਕੇ ਪੰਜਾਬ ਦੀਆਂ ਰਵਾਇਤੀ ਰਸਮਾਂ ਨਾਲ ਵਿਦਾਇਗੀ ਦਿੱਤੀ ਗਈ।
ਪਿਛਲੀ ਖ਼ਬਰ ਸਵ. ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਮਦਦ ਲਈ ਕਬੱਡੀ ਪ੍ਰਮੋਟਰਾਂ ਵੱਲੋਂ ਮਾਇਕ ਮਦਦ ਅਗਲੀ ਖ਼ਬਰ ਸੇਫ ਸਰੀ ਦੇ ਉਮੀਦਵਾਰਾਂ ਵੱਲੋਂ ਸਰੀ ’ਚ ਚੋਣ ਰੈਲੀ - ਵੋਟਰਾਂ ਤੋਂ ਸਹਿਯੋਗ ਮੰਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।