24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੈਨੇਡਾ ਨੂੰ ਆਪਣੇ ਭਵਿੱਖ ਦੇ ਫੈਸਲੇ ਲੈਣ ਦਾ ਹੱਕ ਹੈ - ਮੇਅਰ ਬਰੈਂਡਾ ਲੌਕ

ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਕੈਨੇਡਾ-ਅਮਰੀਕਾ ਵਪਾਰਕ ਸੰਬੰਧਾਂ ਵਿਚ ਤਾਜ਼ਾ ਘਟਨਾਕ੍ਰਮ ਸਬੰਧੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਹੈ ਕਿ ਸਰੀ,ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਕੈਨੇਡਾ ਨਾਲ ਦ੍ਰਿੜਤਾ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਅਣਉੱਚਿਤ ਸਮਝੌਤੇ ਨੂੰ ਰੱਦ ਕਰਕੇ ਸਹੀ ਫ਼ੈਸਲਾ ਲਿਆ ਹੈ, ਕਿਉਂਕਿ ਇਸ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚ ਸਕਦਾ ਸੀ ਅਤੇ ਸਾਡੀ ਖ਼ੁਦਮੁਖ਼ਤਿਆਰੀ ਕਮਜ਼ੋਰ ਹੋ ਸਕਦੀ ਸੀ।

ਅਜੀਤ ਡੈਸਕ 24-08-2026
ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਕੈਨੇਡਾ-ਅਮਰੀਕਾ ਵਪਾਰਕ ਸੰਬੰਧਾਂ ਵਿਚ ਤਾਜ਼ਾ ਘਟਨਾਕ੍ਰਮ ਸਬੰਧੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਹੈ ਕਿ ਸਰੀ,ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਕੈਨੇਡਾ ਨਾਲ ਦ੍ਰਿੜਤਾ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਅਣਉੱਚਿਤ ਸਮਝੌਤੇ ਨੂੰ ਰੱਦ ਕਰਕੇ ਸਹੀ ਫ਼ੈਸਲਾ ਲਿਆ ਹੈ, ਕਿਉਂਕਿ ਇਸ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚ ਸਕਦਾ ਸੀ ਅਤੇ ਸਾਡੀ ਖ਼ੁਦਮੁਖ਼ਤਿਆਰੀ ਕਮਜ਼ੋਰ ਹੋ ਸਕਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਨੂੰ ਆਪਣੇ ਭਵਿੱਖ ਬਾਰੇ ਖ਼ੁਦ ਫ਼ੈਸਲਾ ਕਰਨ ਦਾ ਹੱਕ ਹੈ ਅਤੇ ਕੈਨੇਡੀਅਨਾਂ ਨੂੰ ਇਸ ਦੀ ਰੱਖਿਆ ਲਈ ਇਕੱਠੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਕੈਨੇਡਾ ਦੇ ਅਰਬਾਂ ਡਾਲਰ ਮੁੱਲ ਦੇ ਸਾਮਾਨ ’ਤੇ 50 ਪ੍ਰਤੀਸ਼ਤ ਟੈਰਿਫ਼ ਲਗਾਉਣ ਦਾ ਫ਼ੈਸਲਾ ਅਣਉੱਚਿਤ ਹੈ ਅਤੇ ਇਸ ਦਾ ਨੁਕਸਾਨ ਸਰਹੱਦ ਦੇ ਦੋਵੇਂ ਪਾਸਿਆਂ ਦੇ ਕਾਮਿਆਂ, ਕਾਰੋਬਾਰਾਂ ਅਤੇ ਪਰਿਵਾਰਾਂ ਨੂੰ ਝੱਲਣਾ ਪਵੇਗਾ।
ਪਿਛਲੀ ਖ਼ਬਰ ਕਿਰਤੀ ਕਿਸਾਨ ਮੋਰਚੇ ਦੀ ਪਿੰਡ ਮੁੰਨੇ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ 5,200 ਭਾਰਤੀਆਂ ਦੀ ਵਾਪਸੀ ਦਾ ਦਾਅਵਾ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।