27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਦੋਸਤ ਦੀ ਹੱਤਿਆ ਦੇ ਮਾਮਲੇ ’ਚ ਪੰਜਾਬੀ ਦੋਸ਼ੀ ਕਰਾਰ

ਮੈਲਬੌਰਨ, 26 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)- ਬੀਤੇ ਦਿਨੀ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 32 ਸਾਲਾ ਇਸ਼ਤਪਾਲ ਸਿੰਘ ਨੂੰ ਆਪਣੇ ਹੀ ਦੋਸਤ ਅਨਮੋਲ ਬਾਜਵਾ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਹੈ। ਜਨਵਰੀ 2025 ’ਚ ਵਿੰਡਹੈਮ ਵੇਲ ਦੇ ਸ਼ਿਲਿੰਗਜ਼ ਪਾਰਕ ਵਿਚ ਇਸ਼ਤਪਾਲ ਨੇ ਲੋਹੇ ਦੀ ਰਾਡ ਨਾਲ ਬਾਜਵਾ ਦੇ ਸਿਰ ’ਤੇ 17 ਵਾਰ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਅਨਮੋਲ ਬਾਜਵਾ ਦੀ ਪੁਰਾਣੀ ਤਸਵੀਰ 27-08-2026
ਮੈਲਬੌਰਨ, 26 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)- ਬੀਤੇ ਦਿਨੀ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 32 ਸਾਲਾ ਇਸ਼ਤਪਾਲ ਸਿੰਘ ਨੂੰ ਆਪਣੇ ਹੀ ਦੋਸਤ ਅਨਮੋਲ ਬਾਜਵਾ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਹੈ। ਜਨਵਰੀ 2025 ’ਚ ਵਿੰਡਹੈਮ ਵੇਲ ਦੇ ਸ਼ਿਲਿੰਗਜ਼ ਪਾਰਕ ਵਿਚ ਇਸ਼ਤਪਾਲ ਨੇ ਲੋਹੇ ਦੀ ਰਾਡ ਨਾਲ ਬਾਜਵਾ ਦੇ ਸਿਰ ’ਤੇ 17 ਵਾਰ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਕਾਰੀ ਵਕੀਲ ਅਨੁਸਾਰ ਦੋਵਾਂ ਵਿਚਾਲੇ ਟਰਾਂਸਪੋਰਟ ਕਮਿਸ਼ਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਘਟਨਾ ਤੋਂ ਬਾਅਦ ਇਸ਼ਤਪਾਲ ਈਚੂਕਾ ਵੱਲ ਚਲਾ ਗਿਆ ਅਤੇ ਬਾਅਦ ਵਿਚ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਬਚਾਅ ਪੱਖ ਨੇ ਇਸ਼ਤਪਾਲ ਦੇ ਗੰਭੀਰ ਮਾਨਸਿਕ ਰੋਗ ਤੋਂ ਪੀੜਤ ਹੋਣ ਦੀ ਦਲੀਲ ਦਿੱਤੀ, ਪਰ ਜਿਊਰੀ ਨੇ ਇਸ ਨੂੰ ਰੱਦ ਕਰਦਿਆਂ ਉਸ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ। ਹੁਣ ਅਦਾਲਤ ਵਲੋਂ ਉਸ ਨੂੰ ਜਲਦ ਹੀ ਸਜ਼ਾ ਸੁਣਾਈ ਜਾਵੇਗੀ।
ਪਿਛਲੀ ਖ਼ਬਰ ਧੋਖਾਧੜੀ ਮਾਮਲੇ ’ਚ ਭਾਰਤੀ ਮੂਲ ਦੇ ਜੋੜੇ ਨੂੰ 5 ਸਾਲ ਦੀ ਕੈਦ ਅਗਲੀ ਖ਼ਬਰ ਭਾਰਤੀ ਗ੍ਰੀਨ ਕਾਰਡ ਬਿਨੈਕਾਰਾਂ ਲਈ ਮਿਲੀ-ਜੁਲੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।