30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬੀ.ਸੀ. ਕੰਸਰਵੇਟਿਵ ਪਾਰਟੀ ’ਚ ਵਧਿਆ ਅੰਦਰੂਨੀ ਕਲੇਸ਼

ਵੈਨਕੂਵਰ, 29 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੰਸਰਵੇਟਿਵ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨੇ ਨਵੀਂ ਆਗੂ ਕੈਰੀ-ਲਿਨ ਫਿੰਡਲੇ ਲਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪਾਰਟੀ ਦੀ ਕਮਾਨ ਸੰਭਾਲਿਆਂ ਅਜੇ ਕਰੀਬ ਤਿੰਨ ਮਹੀਨੇ ਹੀ ਹੋਏ ਹਨ, ਪਰ ਇਸ ਦੌਰਾਨ ਵਿਧਾਇਕ ਦਲ ਅੰਦਰ ਪੈਦਾ ਹੋਏ ਮਤਭੇਦਾਂ ਕਾਰਨ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ।

ਅਜੀਤ ਡੈਸਕ 30-08-2026
ਵੈਨਕੂਵਰ, 29 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੰਸਰਵੇਟਿਵ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨੇ ਨਵੀਂ ਆਗੂ ਕੈਰੀ-ਲਿਨ ਫਿੰਡਲੇ ਲਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪਾਰਟੀ ਦੀ ਕਮਾਨ ਸੰਭਾਲਿਆਂ ਅਜੇ ਕਰੀਬ ਤਿੰਨ ਮਹੀਨੇ ਹੀ ਹੋਏ ਹਨ, ਪਰ ਇਸ ਦੌਰਾਨ ਵਿਧਾਇਕ ਦਲ ਅੰਦਰ ਪੈਦਾ ਹੋਏ ਮਤਭੇਦਾਂ ਕਾਰਨ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪ੍ਰਾਪਤ ਵੇਰਵਿਆ ਮੁਤਾਬਕ 6 ਵਿਧਾਇਕ ਪਾਰਟੀ ਤੋਂ ਵੱਖ ਹੋ ਚੁੱਕੇ ਹਨ। ਇੰਨੀ ਥੋੜ੍ਹੀ ਮਿਆਦ ਵਿਚ 6 ਵਿਧਾਇਕਾਂ ਦਾ ਸਾਥ ਛੱਡਣਾ ਨਵੀਂ ਆਗੂ ਲਈ ਗੰਭੀਰ ਸਿਆਸੀ ਸੰਕਟ ਵਜੋਂ ਦੇਖਿਆ ਜਾ ਰਿਹਾ ਹੈ। ਕੈਰੀ-ਲਿਨ ਫਿੰਡਲੇ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਬੀ.ਸੀ. ਕੰਸਰਵੇਟਿਵ ਪਾਰਟੀ ਦੀ ਅਗਵਾਈ ਸੰਭਾਲੀ ਸੀ। ਨਵੀਂ ਲੀਡਰਸ਼ਿਪ ਤੋਂ ਪਾਰਟੀ ਨੂੰ ਇਕਜੁੱਟ ਕਰਨ ਦੀਆਂ ਉਮੀਦਾਂ ਸਨ, ਪਰ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਵਿਧਾਇਕ ਦਲ ਅੰਦਰਲੇ ਮਤਭੇਦ ਸਾਹਮਣੇ ਆਉਣ ਨਾਲ ਉਨ੍ਹਾਂ ਦੀ ਅਗਵਾਈ ਦੀ ਪਹਿਲੀ ਵੱਡੀ ਪਰਖ ਸ਼ੁਰੂ ਹੋ ਗਈ ਹੈ। ਪਾਰਟੀ ਅੰਦਰ ਚੱਲ ਰਹੀ ਇਸ ਖਿੱਚੋਤਾਣ ਦਾ ਅਸਰ ਬੀ.ਸੀ. ਦੀ ਸੂਬਾਈ ਸਿਆਸਤ ਉੱਤੇ ਵੀ ਪੈ ਸਕਦਾ ਹੈ। 6 ਵਿਧਾਇਕਾਂ ਦੇ ਵੱਖ ਹੋਣ ਤੋਂ ਬਾਅਦ ਫਿੰਡਲੇ ਸਾਹਮਣੇ ਹੁਣ ਸਿਰਫ਼ ਪਾਰਟੀ ਦੀ ਸਿਆਸੀ ਦਿਸ਼ਾ ਤੈਅ ਕਰਨ ਦੀ ਹੀ ਨਹੀਂ, ਸਗੋਂ ਵਿਧਾਇਕ ਦਲ ਵਿੱਚ ਭਰੋਸਾ ਅਤੇ ਏਕਤਾ ਕਾਇਮ ਰੱਖਣ ਦੀ ਚੁਣੌਤੀ ਵੀ ਖੜ੍ਹੀ ਹੋ ਗਈ ਹੈ।
ਪਿਛਲੀ ਖ਼ਬਰ ਬੀ.ਸੀ. ਫੈਰੀਜ਼ ਦੀਆਂ ਕਈ ਫੈਰੀਆਂ ਰੱਦ ਅਗਲੀ ਖ਼ਬਰ ਹਰਭਜਨ ਮਾਨ ਦੇ ਸੁਰਾਂ ਨੇ ਐਡੀਲੇਡ ਦੀ ਸ਼ਾਮ ਨੂੰ ਬਣਾਇਆ ਯਾਦਗਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।